ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 6 ਨਵੰਬਰ ਨੂੰ ਹੋਣਗੇ। ਇਹ ਜਾਣਕਾਰੀ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਪਰਮਿੰਦਰ ਪਾਲ ਸਿੰਘ ਸੰਧੂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ ਅੰਡਰ-18 (ਲੜਕੇ ਅਤੇ ਲੜਕੀਆਂ) ਜੋ ਹਰਿਆਣਾ ਵਿਖੇ ਮਿਤੀ 5 ਫ਼ਰਵਰੀ ਤੋਂ 14 ਫ਼ਰਵਰੀ, 2022 ਤੱਕ ਹੋ ਰਹੀਆਂ ਹਨ, ਵਿੱਚ ਪੰਜਾਬ ਰਾਜ ਦੀਆਂ ਵੱਖ-ਵੱਖ ਖੇਡਾਂ ਵਿੱਚ ਟੀਮਾਂ ਭੇਜਣ ਲਈ 30 ਅਕਤੂਬਰ ਨੂੰ ਟਰਾਇਲ ਕਰਵਾਉਣ ਦੇ ਫੈਸਲੇ ਵਿੱਚ ਅੰਸ਼ਿਕ ਸੋਧ ਕਰਦਿਆਂ ਹੁਣ ਹਾਕੀ ਖੇਡ ਦੇ ਟਰਾਇਲ 30 ਅਕਤੂਬਰ ਦੀ ਬਜਾਏ 6 ਨਵੰਬਰ ਨੂੰ ਸਵੇਰੇ 11:00 ਵਜੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਕਰਵਾਏ ਜਾਣਗੇ। ਬਾਕੀ ਖੇਡਾਂ ਦੇ ਟਰਾਇਲਾਂ ਦੀ ਮਿਤੀ, ਸਮਾਂ ਅਤੇ ਸਥਾਨ ਪਹਿਲਾਂ ਵਾਂਗ ਹੀ ਰਹੇਗਾ।
Khelo-India-Youth-Games-Punjab-Sports-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)