ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿਧਾਨ ਸਭਾ ਮਲੋਟ ਦੇ ਪਿੰਡ ਬਲਮਗੜ ਅਤੇ ਮੰਡੀ ਲੱਖੇਵਾਲੀ ਦਾ ਕੀਤਾ ਦੌਰਾ

Oct7,2022 | Gautam Jalandhari | Chandigarh

 

 

ਪਾਰਟੀਬਾਜੀ ਤੋਂ ਉਪਰ ਉਠੱ ਕੇ ਸਮੁੱਚੇ ਇਲਾਕੇ ਦਾ ਵਿਕਾਸ ਲਈ ਲੋਕ ਦੇਣ ਆਪਣਾ ਪੂਰਾ ਸਹਿਯੋਗ

 

ਸਵੱਛ ਭਾਰਤ ਮਿਸ਼ਨ ਤਹਿਤ ਲੋਕ ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਰੱਖਣ ਵਿਸ਼ੇਸ਼ ਧਿਆਨ

 

ਡਾ. ਬਲਜੀਤ ਕੌਰ  ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਦੇ ਪਿੰਡ ਬਲਮਗੜ ਅਤੇ ਮੰਡੀ ਲੱਖੇਵਾਲੀ ਦਾ ਦੌਰਾ ਕੀਤਾ ਅਤੇ ਸਰਕਾਰ ਵਲੋੰ ਸਵੱਛ ਭਾਰਤ ਮਿਸ਼ਨ ਤਹਿਤ ਚਲਾਈਆ ਜਾ ਰਹੀਆ ਵੱਖ ਵੱਖ ਸਕੀਮਾਂ ਸਬੰਧੀ ਜਾਣੂੰ ਕਰਵਾਇਆ।

 

        ਇਸ ਮੌਕੇ ਤੇ ਬੋਲਦਿਆ ਕੈਬਨਿਟ ਮੰਤਰੀ ਨੇ ਲੋਕਾ ਨੁੂੰ ਅਪੀਲ ਕੀਤੀ ਕਿ ਆਪਸੀ ਪਾਰਟੀਬਾਜੀ ਤੋਂ ਉਪਰ ਉਠ ਕੇ ਸਮੁੱਚੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਰਵਾਉਣ ਲਈ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ  ਲੋਕ ਭਲਾਈ ਸਕੀਮਾਂ ਦਾ ਉਹਨਾਂ ਨੂੰ ਵੱਧ ਤੋਂ ਫਾਇਦਾ ਮਿਲ ਸਕੇ।

 

        ਉਹਨਾਂ ਸਵੱਛ ਭਾਰਤ ਮਿਸ਼ਨ ਤਹਿਤ ਬੋਲਦਿਆਂ ਕਿਹਾ ਕਿ ਜਿੱਥੇ ਸਫਾਈ ਉਥੇ ਖੁਦਾਈ ਦੇ ਮੰਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਦੀ ਪੂਰੀ ਤਰ੍ਹਾਂ ਸਾਫ ਸਫਾਈ ਰੱਖਣੀ ਚਾਹੀਦੀ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਵਾਤਾਵਰਣ ਨੂੰ ਆਮ ਵਰਗਾ ਬਣਾਈ ਰੱਖਣ ਲਈ ਵੱਧ ਤੋਂ ਵੱਧ ਛਾਂਦਾਰ ਪੌਦੇ ਲਗਾਉਣ ਅਤੇ ਪੀਣ ਵਾਲੇ ਪਾਣੀ ਦੀ ਸੰਜਮ ਨਾਲ ਇਸਤੇਮਾਲ ਕੀਤਾ ਜਾਵੇ।

 

        ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਉਹਨਾਂ ਦੀ ਬਿਹਤਰੀ ਲਈ ਸਮਾਜ ਭਲਾਈ ਦੇ ਸਲਾਘਾਯੋਗ ਕਦਮ ਪੁੱਟੇ ਜਾ ਰਹੇ ਹਨ ।

 

        ਇਸ ਮੌਕੇ ਤੇ ਡਾ. ਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ ਤਹਿਤ ਭਾਰਤ ਸਰਕਾਰ ਵਲੋਂ ਹਰ ਘਰ ਪਾਣੀ ਸਬੰਧੀ ਮਿਲੇ ਪ੍ਰਸੰਸਾ ਪੱਤਰ ਸਬੰਧੀ ਜਾਣੂੂੰ ਕਰਵਾਇਆ ਅਤੇ ਆਪਣਾ ਆਲਾ ਦੁਆਲ ਸਾਫ ਸੁੰਦਰ ਰੱਖਣ, ਛੱਪੜਾਂ ਦੀ ਸਫਾਈ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।

 

         ਸਿਵੀਆ ਸ਼ਰਮਾ ਕਮਿਊਨਟੀ ਡਿਵੈਲਪਮੈਂਟ ਸਪੈਸ਼ਲਿਸਟ ਸਟੇਟ ਲੇਵਲ ਕੁਆਰਡੀਨੇਟਰ ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਨੇ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਗਿੱਲੇ ਸੁੱਕੇ ਕੂੜੇ ਦੀ ਮਹੱਤਵਾਂ ਬਾਰੇ  ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਮਿਸ਼ਨ ਤਹਿਤ ਸਰਕਾਰ ਵਲੋਂ ਕੀਤੀ ਜਾ ਰਹੀ ਮਾਲੀ ਮੱਦਦ ਸਬੰਧੀ ਜਾਗਰੂਕ ਕੀਤਾ ।

 

        ਇਸ ਮੌਕੇ ਜਿਲਾ ਪ੍ਰਧਾਨ ਜ਼ਸ਼ਨ ਬਰਾੜ, ਜਗਦੇਵ ਸਿੰਘ ਬਾਮ, ਸੁਰਿੰਦਰ ਸਿੰਘ ਧਾਲੀਵਾਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਐਕਸੀਅਨ ਵਾਟਰ ਸਪਲਾਈ (ਪੇਂਡੂ ) ਚਮਕ ਸਿੰਗਲਾ, ਰਵੀ ਗੋਇਲ ਅਤੇ ਗੁਰਤੇਜ਼ ਸਿੰਘ ਐਸ.ਡੀ.ਓ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ  ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।   

Cabinet-Minister-Dr-Baljeet-Kaur-Urge-People-to-Keep-Surroundings-Neat-Clean



TOP HEADLINES


20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ
 ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
26 ਅਤੇ 27 ਅਪ੍ਰੈਲ ਨੂੰ ਸੂਬੇ ਭਰ ਹੋਵੇਗੀ ਬਰਸਾਤ ਅਤੇ ਚੱਲਣਗਿਆਂ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵ
ਮੇਨ ਬਾਜ਼ਾਰ ਚ ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨ
ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ - ਚੋਰੀ ਦੇ 11 ਸਕੂਟਰ ਅਤੇ
ਹਲਕਾ 063 ਲੁਧਿਆਣਾ ਕੇਂਦਰੀ 'ਚ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ
ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਸੀ ਨੂੰ
ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪ
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਮੇਨਜ਼-2024 ਵਿੱ
ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
26 ਅਤੇ 27 ਅਪ੍ਰੈਲ ਨੂੰ ਸੂਬੇ ਭਰ ਹੋਵੇਗੀ ਬਰਸਾਤ ਅਤੇ ਚੱਲਣਗਿਆਂ
ਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ
Dr Daljit Singh Cheema ਫ਼ਤਹਿਗੜ੍ਹ ਚੂੜੀਆਂ ਤੋਂ ਲਾਈਵ
ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣ
ਚੰਡੀਗੜ੍ਹ ਲਈ ਕਾਂਗਰਸ ਤੇ ਆਪ ਨੇ ਬਣਾਈ ਸਾਂਝੀ ਰਣਨੀਤੀ ਦੋਵਾਂ ਪਾ
ਗਿੱਲ ਅਤੇ ਆਤਮ ਨਗਰ ਹਲਕਿਆਂ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42052598

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us