ਵਧੀਕ ਡਿਪਟੀ ਕਮਿਸਨਰ, ਜਗਰਾਉਂ ਸ੍ਰੀ ਕੁਲਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ-2024 ਸੀਜਨ-3 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜਾ ਫੇਜ ਦਾ ਅਗਾਜ ਸੋਮਵਾਰ 4 ਨਵੰਬਰ 2024 ਤੋਂ ਪੰਜਾਬ ਦੇ ਵੱਖ ਵੱਖ 5 ਜਿਲ੍ਹਿਆਂ ਵਿੱਚ ਹੋ ਗਿਆ ਹੈ। ਐਥਲੈਟਿਕਸ ਤੇ ਲਾਅਨ ਟੈਨਿਸ (ਏਜ ਗਰੁੱਪ ਅੰਡਰ 14, 17,21,21-30,31-40, 41-50, 51-60, 61-70 ਉਪਰ) ਬੇਸਵਾਲ, ਹਿੱਕ ਬਾਕਸਿੰਗ (ਏਜ ਗਰੁੱਪ ਅੰ14,17,21,21-30 ਤੇ 31-40) ਲੜਕੇ/ਲੜਕੀਆਂ ਜਿਲ੍ਹਾ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਪ੍ਰੀਤ ਸਿੰਘ ਨੇ ਇਸ ਟੂਰਨਾਂਮੈਂਟ ਦੇ ਦੂਜੇ ਪੜਾਅ ਵਿੱਚ ਸਿਰਕਤ ਕਰਕੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਖੇਡ ਅਫਸਰ, ਸ੍ਰੀ ਕੁਲਦੀਪ ਚੁੱਘ ਵੀ ਮੌਜੂਦ ਰਹੇ । ਇਸ ਟੂਰਨਾਂਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਖਿਡਾਰੀਆਂ ਦੀ ਰਿਹਾਇਸ ਵੱਖ ਵੱਖ ਸਕੂਲਾਂ ਕਾਲਜਾ ਵਿੱਚ ਅਤੇ ਆਫੀਸੀਅਲਜ ਦੀ ਰਿਹਾਇਸ ਪਾਰਕਰ ਹਾਊਸ ਅਤੇ ਕੈਰੋ ਕਿਸਾਨ ਘਰ ਕੀਤੀ ਅਤੇ ਖਿਡਾਰੀਆਂ ਨੂੰ ਰਿਹਾਇਸੀ ਵੈਨਿਓ ਤੋ ਖੇਡ ਵੈਨਿਓ ਤੇ ਲਿਆਉਣ ਤੇ ਵਾਪਿਸ ਲਿਜਾਣ ਲਈ ਟਰਾਂਸਪੋਰਟੇਸਨ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ। ਇਹਨਾਂ ਖੇਡਾਂ ਦੇ ਪਹਿਲੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:- ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡ ਐਥਲੈਟਿਕਸ ਦੇ ਹੋਏ ਫਾਈਨਲ ਮੁਕਾਬਲਿਆਂ ਵਿੱਚ 70 ਤੋਂ ਉਪਰ ਮੈਨ ਗਰੁੱਪ ਦੇ 100 ਮੀਟਰ ਵਿੱਚ - ਸੁਰਿੰਦਰਪਾਲ ਸਰਮਾ (ਹੁਸਿਆਰਪੁਰ) ਨੇ ਪਹਿਲਾ, ਜਸਬੀਰ ਸਿੰਘ ਕਲਸੀ (ਜਲੰਧਰ) ਨੇ ਦੂਜਾ, ਅਜੈਬ ਸਿੰਘ (ਲੁਧਿਆਣਾ) ਨੇ ਤੀਜਾ ਅਤੇ ਜੰਗ ਸਿੰਘ (ਪਟਿਆਲਾ) ਨੇ ਚੌਥਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ -ਸੁਖਦੇਵ ਸਿੰਘ (ਸ੍ਰੀ ਫਤਿਹਗੜ੍ਹ ਸਾਹਿਬ) ਨੇ ਪਹਿਲਾ, ਬਲਦੇਵ ਸਿੰਘ (ਲੁਧਿਆਣਾ) ਨੇ ਦੂਜਾ, ਨਛੱਤਰ ਸਿੰਘ (ਲੁਧਿਆਣਾ) ਨੇ ਤੀਜਾ ਅਤੇ ਸੋਮਨਾਥ ਗੋਇਲ (ਸੰਗਰੂਰ) ਨੇ ਚੌਥਾ ਸਥਾਨ ਪ੍ਰਾਪਤ ਕੀਤਾ। 31-40 ਮੈਨ ਗਰੁੱਪ ਵਿੱਚ 10000 ਮੀਟਰ ਵਿਚ ਰਿਸੀ ਕੁਮਾਰ (ਰੂਪ ਨਗਰ) ਨੇ ਪਹਿਲਾ, ਬਬਿਤ ਮੋਹਨ (ਸ੍ਰੀ ਫਤਿਹਗੜ੍ਹ ਸਾਹਿਬ) ਨੇ ਦੂਜਾ,ਸੁਖਵੀਰ ਸਿੰਘ (ਸੰਗਰੂਰ) ਨੇ ਤੀਜਾ ਅਤੇ ਮਲਕੀਤ ਰਾਮ (ਪਟਿਆਲਾ) ਨੇ ਚੌਥਾ ਸਥਾਨ; 100 ਮੀਟਰ ਵਿੱਚ - ਗੁਰਪ੍ਰੀਤ ਸਿੰਘ (ਬਠਿੰਡਾ) ਨੇ ਪਹਿਲਾ, ਗੁਰਬੀਰ ਸਿੰਘ (ਤਰਤਾਰਨ) ਨੇ ਦੂਜਾ, ਰਵਿੰਦਰ ਸਿੰਘ (ਜਲੰਧਰ) ਨੇ ਤੀਜਾ ਸਥਾਨ ਅਤੇ ਕੁਲਦੀਪ ਸਿੰਘ (ਮਾਨਸਾ) ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਗਰੁੱਪ ਵਿੱਚ -ਉੱਚੀ ਛਾਲ ਵਿੱਚ- ਦਲਜੀਤ ਸਿਘ (ਤਰਨਤਾਰਨ) ਨੇ ਪਹਿਲਾ, ਦੇਵਵਿਸਵਜੀਤ ਸਿੰਘ (ਰੂਪਨਗਰ) ਨੇ ਦੂਜਾ, ਅਭਿਜੋਤ ਸਿੰਘ (ਗੁਰਦਾਸਪੁਰ) ਨੇ ਤੀਜਾ ਅਤੇ ਜਸਕਰਨ ਸਿੰਘ (ਲੁਧਿਆਣਾ) ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਦੇ ਗਰੁੱਪ ਵਿੱਚ - ਜੈਵਲਿਨ ਥਰੋ ਵਿੱਚ - ਰਿਆਨ ਹਸਟੀਰ ਜਲੰਧਰ ਨੇ ਪਹਿਲਾ, ਸੰਗਮਦੀਪ (ਫਿਰੋਜਪੁਰ) ਨੇ ਦੂਜਾ, ਨਵਰਾਜਵੀਰ ਸਿੰਘ (ਮੁਹਾਲੀ) ਨੇ ਤੀਜਾ ਅਤੇ ਦੇਵਾਂਗ ਗਰਗ (ਫਤਿਹਗੜ੍ਹ ਸਾਹਿਬ) ਨੇ ਚੌਥਾ ਸਥਾਨ : ਲੰਮੀ ਛਾਲ- ਹਰਮਨ ਸਿੰਘ (ਮਾਨਸਾ) ਨੇ ਪਹਿਲਾ, ਗੁਰਸਾਨ ਸਿੰਘ (ਤਰਨਤਾਰਨ) ਨੇ ਦੂਜਾ, ਸਹਿਜਪਾਲ ਸਿੰਘ (ਤਰਨਤਾਰਨ) ਨੇ ਤੀਜਾ ਅਤੇ ਗੁਰਵਿੰਦਰ ਸਿੰਘ (ਗੁਰਦਾਸਪੁਰ) ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਜ ਹਾਲ ਵਿਖੇ ਖੇਡ ਕਿੱਕ ਬਾਕਸਿੰਗ ਦੇ ਹੋਏ ਮੁਕਾਬਲਿਆਂ ਵਿੱਚ ਅੰਡਰ 14 ਲੜਕਿਆਂ ਦੇ -28 ਕਿਲੋਗ੍ਰਾਮ ਲਾਈਟ ਕੰਨਟੈਕਟ ਈਵੈਂਟ ਵਿੱਚ ਏਕਮਵੀਰ ਸਿੰਘ (ਬਰਨਾਲਾ) ਨੇ ਪਹਿਲਾ, ਹੈਰੀ (ਜਲੰਧਰ) ਨੇ ਦੂਜਾ, ਹਰਜੀਤ ਸਿੰਘ (ਸ੍ਰੀ ਮੁਕਤਸਰ ਸਾਹਿਬ) ਅਤੇ ਸਮਰੱਥ (ਪਠਾਨਕੋਟ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਦੇ -32 ਕਿ ਗਾ ਲਾਈਟ ਕੰਨਟੈਕਟ ਈਵੇਟ ਵਿੱਚ ਅਮਿਤ (ਜਲੰਧਰ) ਨੇ ਪਹਿਲਾ, ਅਰਮਾਨ (ਸੰਗਰੂਰ) ਨੇ ਦੂਜਾ, ਅਤੁਲ ਕੁਮਾਰ (ਸ੍ਰੀ ਮੁਕਤਸਰ ਸਾਹਿਬ) ਅਤੇ ਰਮਜਾਨ ਖਾਂ (ਬਠਿੰਡਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿਖੇ ਖੇਡ ਬੇਸਬਾਲ ਦੇ ਮੁਕਾਬਲਿਆਂ ਦਾ ਉਦਘਾਟਨ ਵਿਧਾਇਕ ਹਲਕਾ ਗਿੱਲ ਦੇ ਸੀ ਜੀਵਨ ਸਿੰਘ ਸੰਗੋਵਾਲ ਜੀ ਵੱਲੋਂ ਕੀਤਾ ਗਿਆ। ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਾਨਸਾ ਨੇ ਫਾਜਿਲਕਾ ਨੂੰ 10, ਫਿਰੋਜਪੁਰ ਨੇ ਮੋਗਾ ਨੂੰ 3-, ਲੁਧਿਆਣਾ ਨੇ ਕਪੂਰਥਲਾ ਨੂੰ 2-0, ਸੰਗਰੂਰ ਨੇ ਮਾਨਸਾ ਨੂੰ 11-0 ਦੇ ਫਰਕ ਨਾਲ ਹਰਾਇਆ। ਅੰਡਰ 17 ਦੇ ਮੁਕਾਬਲਿਆਂ ਵਿੱਚ ਮਾਨਸਾ ਨੇ ਬਠਿੰਡਾ ਨੂੰ 11-4 ਦੇ ਫਰਕ ਨਾਲ, ਅੰਮਿ੍ਤਸਰ ਨੇ ਬਠਿੰਡਾ ਨੂੰ 11-4 ਦੇ ਫਰਕ ਨਾਲ, ਅੰਮ੍ਰਿਤਸਰ ਨੇ ਮਲੇਰਕੋਟਲਾ ਨੂੰ 6-4 ਦੇ ਫਰਕ ਨਾਲ, ਸੰਗਰੂਰ ਨੇ ਮੋਗਾ ਨੂੰ 4-0 ਦੇ ਫਰਕ ਨਾਲ, ਲੁਧਿਆਣਾ ਨੇ ਫਾਜਿਲਕਾ ਨੂੰ 2-1 ਦੇ ਫਰਕ ਨਾਲ ਹਰਾਇਆ। ਇਸ ਮੌਕੇ ਤੇ ਸਿਰਕਤ ਕੀਤੀ ਅਤੇ ਟੂਰਨਾਂਮੈਂਟ ਦਾ ਅਗਾਜ ਕੀਤਾ।
Khedan-Watan-Punjab-Diyan-Season-2
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)