ਹੋਲਾ ਮਹੱਲਾ ਉਪਰੰਤ ਮੇਲਾ ਖੇਤਰ ਦੀ ਵਿਆਪਕ ਸਫਾਈ ਮੁਹਿੰਮ ਦੀ ਹੋਈ ਸੁਰੂਆਤ

Mar13,2023 | Ravinder Singh Dhillon | Sri Anandpur Sahib

ਗਰੀਨ ਸ਼ਪਰਸ਼ ਫਾਊਡੇਸ਼ਨ, ਪਹਿਲ ਵਰਲਡ ਟਾਇਲਟ ਕਾਲਜ,ਸੰਸਥਾਵਾਂ, ਸੰਗਠਨਾਂ ਵੱਲੋਂ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਸੁਰੂ  
ਵਾਤਾਵਰਣ ਦੇ ਪੋਣ ਪਾਣੀ ਦੀ ਸੰਭਾਲ ਲਈ ਪਲਾਸਟਿਕ ਮੁਕਤ ਗਰੀਨ ਵਾਤਾਵਰਣ ਸਿਰਜਣ ਵਿੱਚ ਸਹਿਯੋਗ ਦੀ ਅਪੀਲ
ਕੂੜਾ ਪ੍ਰਬੰਧਨ, ਲਾਰਵਾ ਸਾਈਡ, ਫੋਗਿੰਗ ਨਾਲ ਰੋਗਾਣੂ ਮੁਕਤ ਹੋਵੇਗਾ ਮੇਲਾ ਖੇਤਰ 
 
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਾਰ ਹੋਲਾ ਮਹੱਲਾ ਦੇ ਪ੍ਰਬੰਧਾਂ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਸੁਚਾਰੂ ਰੱਖਣ ਦੇ ਨਿਰਦੇਸ਼ਾ ਅਤੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਵੱਛਤਾ ਮੁਹਿੰਮ ਚਲਾ ਕੇ ਸਾਫ ਸੁਥਰਾ ਗਰੀਨ ਹੋਲਾ ਮਹੱਲਾ ਮਨਾਉਣ ਦੇ ਉਪਰਾਲਿਆਂ ਵਿੱਚ ਮਿਲੀ ਸਫਲਤਾ ਉਪਰੰਤ ਹੋਲਾ ਮਹੱਲਾ ਤੋ ਬਾਅਦ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਸਮੁੱਚੇ ਮੇਲਾ ਖੇਤਰ ਗੁਰੂ ਨਗਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਮੁਕੰਮਲ ਤੌਰ ਤੇ ਸਫਾਈ ਰੋਗਾਣੂ ਮੁਕਤ ਕਰਨ ਤੇ ਕੂੜਾ ਪ੍ਰਬੰਧਨ ਲਈ ਵਿਸ਼ੇਸ ਮੁਹਿੰਮ ਦੀ ਸੁਰੂਆਤ ਕੀਤੀ ਹੈ। ਜਿਸ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਤੋ ਇਲਾਵਾ ਸੰਪਰਦਾਇ ਭੂਰੀ ਵਾਲੇ, ਗ੍ਰੀਨ ਸਪਰਸ਼ ਫਾਊਡੇਸ਼ਨ ਅਤੇ ਪਹਿਲ ਹਾਰਪਿਕ ਵਰਲਡ ਟਾਇਲਟ ਕਾਲਜ ਪਟਿਆਲਾ ਅਤੇ ਪੰਜਾਬ ਮਿਉਂਸਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਸਮੇਤ ਵੱਖ ਵੱਖ ਧਾਰਮਿਕ, ਸਮਾਜਿਕ ਸੰਗਠਨ, ਐਨ.ਜੀ.ਓਜ਼, ਕਲੱਬਾਂ ਅਤੇ ਪੰਚਾਇਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। 
       ਹੋਲਾ ਮਹੱਲਾ ਸਮਾਗਮ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਕ੍ਰਮਵਾਰ 3 ਤੋ 5 ਅਤੇ 6 ਤੋ 8 ਮਾਰਚ ਤੱਕ ਮਨਾਏ ਗਏ ਹਨ। ਇਨ੍ਹਾਂ ਸਮਾਗਮਾਂ ਦੋਰਾਨ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨੰਗਲ ਤੋ ਸਰਸਾ ਨੰਗਲ ਤੱਕ ਵਿਆਪਕ ਸਫਾਈ ਮੁਹਿੰਮ ਦੀ ਸੁਰੂਆਤ ਕਰਕੇ ਸਮੁੱਚੇ ਇਲਾਕੇ ਦੀ ਨੁਹਾਰ ਬਦਲੀ, ਸਵੱਛਤਾ ਦੇ ਵਾਤਾਵਰਣ ਦਾ ਮਜਬੂਤ ਅਧਾਰ ਤਿਆਰ ਕੀਤਾ, ਉਥੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਐਸ.ਐਸ.ਪੀ ਵਿਵੇਕਸ਼ੀਲ ਸੋਨੀ ਦੀ ਅਗਵਾਈ ਵਿੱਚ ਸੰਪਰਦਾਇ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਦੀ ਸੁਰੂਆਤ ਕੀਤੀ। ਸੰਤਾ ਮਹਾਪੁਰਸ਼ਾ ਸਮੇਤ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ, ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਸ਼ਰਧਾਲੂਆਂ/ਸੰਗਤਾਂ, ਲੰਗਰ ਕਮੇਟੀਆਂ, ਵਪਾਰਕ ਅਦਾਰਿਆਂ ਤੇ ਸਥਾਨਕ ਵਸਨੀਕਾਂ ਨੂੰ ਪਲਾਸਟਿਕ ਮੁਕਤ ਸਵੱਛ ਹੋਲਾ ਮਹੱਲਾ ਮਨਾਉਣ ਦੀ ਅਪੀਲ ਨੂੰ ਭਰਵਾ ਹੁੰਗਾਰਾ ਮਿਲਿਆ। ਇਸੇ ਕੜ੍ਹੀ ਤਹਿਤ ਨਗਰ ਕੋਂਸਲਾਂ, ਪੰਚਾਇਤਾਂ, ਸੰਗਠਨਾਂ ਤੇ ਸੰਸਥਾਵਾਂ ਦੇ ਮੈਂਬਰ ਦਿਨ ਰਾਤ ਸਫਾਈ ਤੇ ਕੂੜਾ ਪ੍ਰਬੰਧਨ ਵਿਚ ਜੁਟੇ ਰਹੇ। 
    ਡਿਪਟੀ ਕਮਿਸ਼ਨਰ ਨੇ ਅੱਜ ਸਮੁੱਚੇ ਮੇਲਾ ਖੇਤਰ ਦੀ ਸਾਫ ਸਫਾਈ ਦੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਲਈ ਈਸ਼ਾ ਕਾਲੀਆ ਸੀ.ਈ.ਓ ਪੰਜਾਬ ਮਿਉਂਸਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਦੇ ਉੱਦਮ ਸਦਕਾ ਸਮੁੱਚੇ ਮੇਲਾ ਖੇਤਰ ਲਈ ਗ੍ਰੀਨ ਸਪਰਸ਼ ਫਾਊਡੇਸ਼ਨ ਅਤੇ ਪਹਿਲ ਹਾਰਪਿਕ ਵਰਲਡ ਟਾਇਲਟ ਕਾਲਜ ਪਟਿਆਲਾ ਵੱਲੋਂ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਸੀਵਰਮੈਨਾਂ/ ਸਫਾਈ ਸੇਵਾਦਾਰਾ ਦੇ ਲਈ ਟੀ-ਸ਼ਰਟ,ਟੋਪੀਆ,ਗਲਬਜ਼ ਅਤੇ ਰਿਫਲੈਕਟਰ ਜੈਕਟਸ ਅਤੇ ਹੋਰ ਬਹੁਤ ਸਾਰੇ ਡਿਸਪਲੇਅ ਮਟੀਰੀਅਲ ਅਤੇ ਮੋਬਾਇਲ ਟਾਇਲਟ ਦੀ ਸਾਫ ਸਫਾਈ ਲਈ ਵੈਨ ਸਮੇਤ ਵਰਕਰ ਭੇਜੇ ਗਏ ਹਨ, ਜੋ ਸ਼ਹਿਰ ਵਿੱਚ ਸਥਾਪਿਤ ਸਾਰੇ ਮੋਬਾਇਲ ਟਾਇਲਟ ਦੀ ਸਫਾਈ ਤੋਂ ਇਲਾਵਾ ਸ਼ਹਿਰ ਵਾਸੀਆ ਅਤੇ ਸ਼ਰਧਾਲੂਆਂ ਨੂੰ ਸਵੱਛਤਾ ਅਤੇ ਸਾਫ ਪਾਣੀ ਦੀ ਮਹੱਤਤਾ ਬਾਰੇ ਪ੍ਰੇਰਿਤ ਕਰ ਰਹੇ ਹਨ। ਨਗਰ ਕੋਂਸਲਾਂ ਦੇ ਕਰਮਚਾਰੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਕੇ ਐਮ.ਆਰ.ਐਫ ਸੈਂਟਰਾਂ ਵਿੱਚ ਕੂੜਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਸਮੁੱਚੇ ਮੇਲਾ ਖੇਤਰ ਨੂੰ ਲਾਰਵਾ ਸਾਈਡ ਛਿੜਕਾਅ, ਫੋਗਿੰਗ ਕਰਕੇ ਰੋਗਾਣੂ ਮੁਕਤ ਕੀਤਾ ਜਾ ਰਿਹਾ ਹੈ। ਸੜਕਾਂ ਦੇ ਆਲੇ ਦੁਆਲੇ ਕੂੜੇ ਦੇ ਢੇਰ ਚੁੱਕੇ ਜਾ ਰਹੇ ਹਨ। ਲੰਗਰਾਂ ਵਾਲੀਆਂ ਥਾਵਾਂ ਤੋਂ ਖਾਦ ਪਦਾਰਥਾਂ ਦੀ ਵੇਸਟੇਜ ਅਤੇ ਹੋਰ ਕੂੜਾ ਚੁੱਕਿਆ ਜਾ ਰਿਹਾ ਹੈ ਜਾਂ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋ ਸਥਾਪਿਤ ਆਰਜ਼ੀ ਤੇ ਸਥਾਈ ਟਾਇਲਟ ਬਲਾਕਾ ਦੀ ਸਫਾਈ ਕਰਵਾਈ ਜਾ ਰਹੀ ਹੈ। 
     ਸੰਪਰਦਾਇ ਭੂਰੀ ਵਾਲਿਆ ਦੇ ਸੇਵਾਦਾਰ ਜਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਦੇ ਹੋਏ ਸਵੀਪਿੰਗ ਮਸ਼ੀਨਾ ਨਾਲ ਮੇਲਾ ਖੇਤਰ ਦੀ ਸਫਾਈ ਕਰ ਰਹੇ ਹਨ। ਰੁੱਖਾਂ ਪੋਦਿਆਂ ਦੀ ਧੁਲਾਈ ਕੀਤੀ ਜਾ ਰਹੀ ਹੈ। ਪ੍ਰਸਾਸ਼ਨ ਵੱਲੋਂ ਸਥਾਨਕ ਵਸਨੀਕਾ ਨੂੰ ਇਸ ਵਿਆਪਕ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਹਰ ਵਰਗ ਨੂੰ ਪਾਬੰਦੀ ਵਾਲਾ ਪਲਾਸਟਿਕ ਨਾ ਵਰਤ ਕੇ ਵਾਤਾਵਰਣ ਤੇ ਪਾਉਣ ਪਾਣੀ ਦੀ ਸੰਭਾਲ ਕਰਨ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਮੇਲਾ ਅਫਸਰ ਮਨੀਸ਼ਾ ਰਾਣਾ, ਸਹਾਇਕ ਮੇਲਾ ਅਫਸਰ ਦੀਪਾਂਕਰ ਗਰਗ ਅਤੇ ਡੀ.ਐਸ.ਪੀ ਅਜੇ ਸਿੰਘ ਨੇ ਸ਼ਰਧਾਲੂਆਂ ਅਤੇ ਸਥਾਨਕ ਵਸਨੀਕਾਂ ਨੂੰ ਪ੍ਰਸਾਸ਼ਨ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।
 
 
 

Hola-Mohalla-Sri-Anandpur-Sahib-Ji-Safai-Abhyan-



TOP HEADLINES


ਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ
Dr Daljit Singh Cheema ਫ਼ਤਹਿਗੜ੍ਹ ਚੂੜੀਆਂ ਤੋਂ ਲਾਈਵ
ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣ
ਚੰਡੀਗੜ੍ਹ ਲਈ ਕਾਂਗਰਸ ਤੇ ਆਪ ਨੇ ਬਣਾਈ ਸਾਂਝੀ ਰਣਨੀਤੀ ਦੋਵਾਂ ਪਾ
ਗਿੱਲ ਅਤੇ ਆਤਮ ਨਗਰ ਹਲਕਿਆਂ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈ
- ਲੋਕ ਸਭਾ ਚੋਣਾਂ 2024 - ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ
ਗਰਭਵਤੀ ਔਰਤਾਂ ਲਈ ਸਿਹਤ ਵਿਭਾਗ ਫਾਜਿਲਕਾ ਵੱਲੋਂ 24 ਅਪ੍ਰੈਲ ਤੋ 
ਰੀਜਨਲ ਟਰਾਂਸਪੋਰਟ ਅਫ਼ਸਰ ਟ੍ਰੈਫਿਕ ਵੱਲੋਂ ਸੇਫ ਸਕੂਲ ਵਾਹਨ ਪਾਲਿ
ਸੀ.ਆਈ.ਏ. ਸਟਾਫ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 50
ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ
Kisan  Protest: ਸ਼ੰਭੂ ਬਾਰਡਰ ਵਿੱਖੇ ਰੇਲ ਟਰੈਕ ਤੇ ਕਿਸਾਨਾਂ ਦ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿ
ਹਰਿਆਣਾ ਪੁਲੀਸ ਦੇ ਕਾਂਸਟੇਬਲ ਦਾ ਕਤਲ, ਚੰਡੀਗੜ੍ਹ-ਮੋਹਾਲੀ ਬਾਰਡਰ
Dc Reviews Working Of Society For Prevention Of Cruelt
ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮਜ਼ ਨੂੰ ਲੁਧਿਆਣਾ 'ਚ ਝੋਨੇ ਦੀ ਪੂ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ
50 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਕਾਬੂ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42048080

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us