ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਵਿਸ਼ਾਲ ਰੱਥ ਯਾਤਰਾ ਦੇ ਆਯੋਜਨ ਲਈ ਹੋਈ ਮੀਟਿੰਗ, ਰੱਥ ਯਾਤਰਾ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ, ਬੀਆਰਐਸ ਨਗਰ ਤੋਂ ਸ਼ੁਰੂ ਹੋਵੇਗੀ
Nov14,2022
| Balraj Khanna | Ludhiana
ਕਈ ਥਾਵਾਂ ਤੇ ਹੋਵੇਗੀ ਮਹਾਂ ਆਰਤੀ ਤੇ ਲੱਗਣਗੇ 56 ਭੋਗ; ਰੱਥ ਯਾਤਰਾ ਦੇ ਰੂਟ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ*****
---ਸ਼੍ਰੀ ਸਨਾਤਨ ਧਰਮ ਸੇਵਾ ਸੰਘ ਵੱਲੋਂ 18 ਦਸੰਬਰ ਨੂੰ ਲੁਧਿਆਣਾ ਵਿਖੇ ਕੱਢੀ ਜਾਣ ਵਾਲੀ ਉੱਤਰੀ ਭਾਰਤ ਦੀ ਪਹਿਲੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਰੱਥ ਯਾਤਰਾ ਦੇ ਵਿਸ਼ਾਲ ਸਮਾਗਮ ਸਬੰਧੀ ਗੋਪਾਲ ਸਵੀਟਸ, ਮਲਹਾਰ ਰੋਡ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਰਥ ਯਾਤਰਾ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਭਗਵਾਨ ਸ਼੍ਰੀ ਤਿਰੂਪਤੀ ਬਾਲਾ ਜੀ ਦਾ ਤਨ, ਮਨ ਅਤੇ ਧਨ ਨਾਲ ਸਵਾਗਤ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਪ੍ਰਧਾਨ ਸੰਜੀਵ ਸਚਦੇਵਾ ਸ਼ੇਰੂ, ਦਰਸ਼ਨ ਲਾਲ ਬਵੇਜਾ, ਵਿਪਨ ਸੂਦ ਕਾਕਾ, ਸੰਜੇ ਜੈਨ, ਕੈਲਾਸ਼ ਲੱਡਾ, ਅਸ਼ੀਸ਼ ਗੁਪਤਾ ਤੇ ਕੌਂਸਲਰ ਰਾਸ਼ੀ ਅਗਰਵਾਲ ਨੇ ਦੱਸਿਆ ਕਿ ਦੱਖਣੀ ਭਾਰਤ ਦੇ ਭਗਵਾਨ ਸ਼੍ਰੀ ਵੈਂਕਟੇਸ਼ਵਰ ਸਵਾਮੀ ਜੀ 18 ਦਸੰਬਰ ਨੂੰ ਲੁਧਿਆਣਾ ਵਿਖੇ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੇ ਰੂਪ ਵਿੱਚ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ। ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਵਿਸ਼ਾਲ ਰੱਥ ਯਾਤਰਾ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ, ਬੀਆਰਐਸ ਨਗਰ ਈ ਬਲਾਕ ਮਾਰਕੀਟ, ਗੁਰਦੁਆਰਾ ਸ਼੍ਰੀ ਸਿੰਘ ਸਭਾ ਈ ਬਲਾਕ, ਓਰੀਐਂਟ ਸਿਨੇਮਾ, ਸ਼੍ਰੀ ਦੁਰਗਾ ਮਾਤਾ ਮੰਦਰ ਜੀ, ਐਚ, ਆਈ ਬਲਾਕ, ਸੀਨੀਅਰ ਸਿਟੀਜ਼ਨ ਹੋਮ, ਲੋਧੀ ਕਲੱਬ, ਗੁਰਦੁਆਰਾ ਸ਼੍ਰੀ ਸਿੰਘ ਸਭਾ ਜੇ ਬਲਾਕ, ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਜੇ ਬਲਾਕ, ਸ਼੍ਰੀ ਵੈਸ਼ਨੋ ਮਾਤਾ ਮੰਦਰ ਹਾਊਸਿੰਗ ਬੋਰਡ ਕਲੋਨੀ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਾਊਸਿੰਗ ਬੋਰਡ ਕਲੋਨੀ, ਗ੍ਰੈਂਡ ਵਾਕ ਦੇ ਸਾਹਮਣੇ ਤੋਂ ਲੰਘਦੀ ਹੋਈ ਅਗਰ ਨਗਰ ਬੀ-ਬਲਾਕ ਵਿੱਚ ਬੜੀ ਧੂਮਧਾਮ ਨਾਲ ਸੰਪੰਨ ਹੋਵੇਗੀ। ..
ਉਨ੍ਹਾਂ ਕਿਹਾ ਕਿ ਰੱਥ ਯਾਤਰਾ ਦੇ ਸਵਾਗਤ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪੂਰੇ ਰਥ ਯਾਤਰਾ ਦੇ ਰੂਟ ਵਿੱਚ ਕਈ ਥਾਂਵਾਂ ਤੇ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਮਹਾਂ ਆਰਤੀ ਕੀਤੀ ਜਾਵੇਗੀ। ਉਨ੍ਹਾਂ ਨੂੰ 56 ਪ੍ਰਕਾਰ ਦੇ ਭੋਗ ਪਾਏ ਜਾਣਗੇ ਅਤੇ ਪੂਰੇ ਯਾਤਰਾ ਮਾਰਗ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੱਥ ਯਾਤਰਾ ਤੋਂ ਪਹਿਲਾਂ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੇ ਗਰਭ ਗ੍ਰਹਿ ਦੇ ਇਲਾਹੀ ਦਰਸ਼ਨ ਸਾਰਿਆਂ ਲਈ ਸ਼ੁਭ ਹੋਵੇਗਾ। ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਸਾਡੇ ਸਾਰਿਆਂ ਤੇ ਆਸ਼ੀਰਵਾਦ ਦੇਣ ਲਈ ਆ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਅਗਰਵਾਲ, ਮਧੂਸੂਦਨ ਸੂਦ, ਮਦਨ ਗੋਇਲ, ਕਪਿਲ ਗੁਪਤਾ, ਸੰਜੇ ਜੈਨ, ਸੰਜੀਵ ਸੂਦ, ਦਾਨਿਸ਼ ਅਗਰਵਾਲ, ਅਸ਼ਵਨੀ ਗੁਪਤਾ, ਲੱਕੀ ਸ਼ਰਮਾ, ਪ੍ਰਿੰਸ ਵਾਲੀਆ, ਸ਼੍ਰੀਮਤੀ ਗੀਤਾ, ਰਾਜੇਸ਼ ਅਗਰਵਾਲ ਸੀ.ਏ., ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪ੍ਰਧਾਨ ਅਜੀਤ ਸਿੰਗਲਾ, ਕੌਂਸਲਰ ਰਾਸ਼ੀ ਅਗਰਵਾਲ, ਸ਼੍ਰੀ ਦੁਰਗਾ ਮਾਤਾ ਮੰਦਰ ਦੇ ਮੁਖੀ ਬਲਵਿੰਦਰ ਅਗਰਵਾਲ, ਦੀਪਕ ਜੈਨ ਸੀ.ਏ., ਅਸ਼ੋਕ ਚਾਵਲਾ ਐਡਵੋਕੇਟ, ਹੈਪੀ ਕੌਸ਼ਿਕ, ਸੁਖਦੇਵ ਕੌਸ਼ਿਕ, ਅਮਿਤ ਜਿੰਦਲ, ਰਾਜੇਸ਼ ਅਗਰਵਾਲ, ਰਾਜੀਵ ਸ਼ਰਮਾ, ਲੱਕੀ ਭਗਵਾਨ, ਮਿੰਟੂ ਛਾਬੜਾ, ਮਿੰਟੂ ਸ਼ਰਮਾ, ਬੌਬੀ ਕਾਂਸਲ, ਆਰ.ਕੇ ਗੁਪਤਾ, ਵਿਨੋਦ ਗੁਪਤਾ, ਯੋਗੇਸ਼ ਗੁਪਤਾ, ਮਨੋਜ ਢਾਂਡਾ, ਅਸ਼ੋਕ ਗਰਗ, ਮਨਿੰਦਰ ਸਿੰਘ, ਜਨੀਸ਼ ਮਹਿਰਾ, ਬਿੱਟੂ ਸਚਦੇਵਾ, ਨਿਤਿਨ ਗੁਪਤਾ, ਬਿੰਦੀਆ ਮਦਾਨ, ਰਿਤੂ ਜੌਹਰ, ਬਨਵਾਰੀ ਹਰਜਾਈ, ਹਰਕੇਸ਼ ਮਿੱਤਲ, ਰੋਸ਼ਨ ਕਾਂਤ ਸ਼ਰਮਾ, ਕੇਸ਼ਵ ਗਰੂਪ, ਵਿਨੀਤ ਗੁਪਤਾ, ਜਗੇਸ਼ ਕੁਮਾਰ, ਦੀਪਕ ਜੈਨ ਆਦਿ ਹਾਜ਼ਰ ਸਨ।
Rath-yatra-of-lord-sri-tirupati-balaji-at-ludhiana-on-december-18-by-sri-sanatan-dharma-sewa-sangh