ਮੁੱਖ ਸਕੱਤਰ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿੱਚ ਲਾਰਜ ਫਾਰਮੈਟ ਫਿਲਮ ਥੀਏਟਰ ਨੂੰ ਅਪਗ੍ਰੇਡ ਕਰਨ ਦੀ ਪ੍ਰਵਾਨਗੀ

Nov25,2022 | Jagrati Lahar Bureau | Chandigarh


ਸਾਇੰਸ ਸਿਟੀ ਲਈ ਇੱਕ ਬਦਲਵਾਂ ਕੋਰੀਡੋਰ ਵਿਕਸਤ ਕਰਨ ਦੀ ਵੀ ਕੀਤੀ ਵਕਾਲਤ

---ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਵਿੱਚ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿੱਚ ਲਾਰਜ ਫਾਰਮੈਟ ਫਿਲਮ ਥੀਏਟਰ ਨੂੰ ਅਪਗ੍ਰੇਡ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਸਾਇੰਸ ਸਿਟੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੌਰਾਨ ਲਿਆ ਗਿਆ।

ਮੁੱਖ ਸਕੱਤਰ ਨੇ ਲਾਰਜ ਫਾਰਮੈਟ ਫਿਲਮ ਥੀਏਟਰ ਨੂੰ ਮੌਜੂਦਾ ਸਿਸਟਮ ਤੋਂ ਹਾਈ ਰੈਜ਼ੋਲਿਊਸ਼ਨ ਵਾਲੇ ਫੁੱਲ ਡੋਮ ਡਿਜੀਟਲ ਇਮਰਸਿਵ ਪ੍ਰੋਜੈਕਸ਼ਨ ਸਿਸਟਮ ਵਿੱਚ ਅੱਪਗ੍ਰੇਡ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀਜੀਐਸਸੀ) ਨੂੰ ਮਿਸ਼ਨ ਪਾਪੂਲਰ ਸਾਇੰਸ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।  ਸ੍ਰੀ ਜੰਜੂਆ ਨੇ ਕਿਹਾ ਕਿ ਗਵਰਨਿੰਗ ਬਾਡੀ ਨੇ ਇੱਕ ਨਵੀਂ 3ਡੀ ਫਿਲਮ “ਡੀਨੋ ਸਫਾਰੀ” ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਆਮ ਲੋਕਾਂ ਅਤੇ ਵਿਦਿਆਰਥੀਆਂ ਲਈ ਜਲਦ ਹੀ ਲਾਂਚ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਸ ਵਿੱਚੋਂ 4 ਕਰੋੜ ਰੁਪਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਦੌਰੇ ਲਈ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਰਾਹੁਲ ਤਿਵਾੜੀ ਨੇ ਦੱਸਿਆ ਕਿ ਸਾਇੰਸ ਸਿਟੀ ਹਰ ਦਿਨ ਵਿਦਿਆਰਥੀ ਆਧਾਰਿਤ ਗਤੀਵਿਧੀਆਂ ਕਰਵਾ ਰਹੀ ਹੈ। ਡਾਇਰੈਕਟਰ ਜਨਰਲ ਸਾਇੰਸ ਸਿਟੀ ਡਾ. ਨੀਲਿਮਾ ਜੇਰਥ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਪਿਛਲੇ ਸੱਤ ਮਹੀਨਿਆਂ (1 ਅਪ੍ਰੈਲ ਤੋਂ 31 ਅਕਤੂਬਰ, 2022) ਵਿੱਚ ਕੁੱਲ 1,54,110 ਸੈਲਾਨੀ ਸਾਇੰਸ ਸਿਟੀ ਆਏ ਹਨ, ਜਿਨ੍ਹਾਂ ਵਿੱਚੋਂ 93,373 ਵਿਦਿਆਰਥੀ ਅਤੇ 60,747 ਹੋਰ ਸੈਲਾਨੀ ਸਨ।

 ਮੀਟਿੰਗ ਵਿੱਚ ਮੁੱਖ ਸਕੱਤਰ ਨੂੰ ਦੱਸਿਆ ਕਿ ਉਹ ਮੁਹਾਲੀ ਵਿੱਚ ਇੱਕ ਹੋਰ ਸਾਇੰਸ ਸਿਟੀ ਅਤੇ ਫਰੀਦਕੋਟ ਵਿੱਚ ਸਾਇੰਸ ਕੇਂਦਰ ਬਣਾਉਣ ਦੀ ਤਜਵੀਜ਼ 'ਤੇ ਵੀ ਕੰਮ ਕਰ ਰਹੇ ਹਨ। ਮੁੱਖ ਸਕੱਤਰ ਨੇ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪੰਜਾਬ ਦੇ ਲੋਕਾਂ ਦਰਮਿਆਨ ਸਾਇੰਸ ਪ੍ਰਤੀ ਰੁਚੀ ਅਤੇ ਵਿਗਿਆਨਕ ਭਾਵਨਾ ਪੈਦਾ ਕੀਤੀ ਜਾ ਸਕੇ।

News-Punjabi-Punjab-Chief-Secretary-Vijay-Kumar-Janjua



TOP HEADLINES


ਪੰਜਾਬ ਦੇ ਆਈਪੀਐਸ ਅਧਿਕਾਰੀ ਖ਼ਿਲਾਫ਼ ਸੀਬੀਆਈ ਜਾਂਚ ਸ਼ੁਰੂ
ਪੰਜਾਬੀ ਸਿੰਗਰ ਸ਼੍ਰੀ ਬਰਾੜ ਨੂੰ ਜਾਨ ਦਾ ਖਤਰਾ, ਫੇਸਬੁੱਕ 'ਤੇ ਲਾ
ਸਿਵਲ ​ਸਕੱਤਰੇਤ ਦੀ ਛੇਵੀਂ ਮੰਜਿਲ ਤੋਂ ਹੇਠਾਂ ਡਿੱਗਿਆ ਸਰਕਾਰੀ ਮ
ਕੇਂਦਰੀ ਬਜ਼ਟ: ਸ਼ਬਦਾਂ ਦੀ ਜਾਦੂਗਰੀ!
ਪੰਜਾਬ ਰੋਡਵੇਜ ਪਨਬੱਸ ਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅ
*ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂ
ਮੁੱਖ ਮੰਤਰੀ ਨੇ ਸਾਬਕਾ ਹਾਕੀ ਖਿਲਾੜੀ ਪਰਮਜੀਤ ਕੁਮਾਰ ਨਾਲ ਕੀਤੀ
ਮੁੱਖ ਮੰਤਰੀ ਦੀ ਸਥਾਨਕ ਸਨਅਤਕਾਰਾਂ ਨੂੰ ਅਪੀਲः ਦੁਨੀਆ ਭਰ ਵਿੱਚ
ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਉਦਯੋਗਾਂ ਲਈ ਨਵੀਂ ਉਦਯੋਗਿਕ
ਮੋਦੀ ਸਰਕਾਰ ਨੇ ਪੰਜਾਬ ਵਿਰੋਧੀ, ਲੋਕ ਵਿਰੋਧੀ, ਕਿਸਾਨ ਵਿਰੋਧੀ ਅ
ਕੇਂਦਰ ਦੇ ਇਤਿਹਾਸਕ ਬਜਟ 'ਚ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਸਮਾਜ
ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ 11 ਫਰਵਰੀ ਨੂੰ
ਨਸ਼ਿਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ- ਰਾਜਪਾਲ ਪੰਜਾਬ ਦੀ ਹਰ
ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ 30 ਲੱਖ ਪ੍ਰੋਫਾਰਮੇ
ਮੋਦੀ ਸਰਕਾਰ ਦਾ ਅੰਮਿ੍ਤਕਾਲ ਬਜਟ 'ਫਿਉਚਰ ਆਫ਼ ਇੰਡੀਆ; ਦਾ ਬਜਟ ਹੈ
‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.
 ਨਸ਼ੇ ਦੀ ਆਦਤ ਨੇ ਬਣਾਇਆ ਚੋਰ,ਸਮਰਾਲਾ ਪੁਲਸ ਵੱਲੋਂ ਚੋਰੀ ਦੇ ਆਟੋ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਨੌਜਵਾਨਾਂ ਨੂੰ ਸ਼ਾਂਤੀ, ਪਿਆਰ
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਤੈਨਾਤ
ਕੇਂਦਰੀ ਬਜਟ ਸੱਚਮੁੱਚ ਨਿਰਾਸ਼ਾਜਨਕ: ਸੰਜੀਵ ਅਰੋੜਾ, ਐਮ.ਪੀ ਅਫਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 36719399

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us