ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ ਦੇ ਨਾਲ ਪੰਜਾਬ ਦੇ ਉੱਘੇ ਲੇਖਕ ਸ. ਗੁਰਭਜਨ ਸਿੰਘ ਗਿੱਲ ਜੀ ਦੇ ਨਾਲ ਮੁਲਾਕਾਤ ਓਹਨਾ ਦੀ ਰਿਹਾਇਸ਼ ਤੇ ਕੀਤੀ| ਇਸ ਦੌਰਾਨ ਅਮਨਦੀਪ ਮੋਹੀ ਨੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਪੰਜਾਬ ਹਿਤੈਸ਼ੀ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ|
ਇਸ ਦੌਰਾਨ ਅਮਨਦੀਪ ਸਿੰਘ ਮੋਹੀ ਨੇ ਪੰਜਾਬ ਸਰਕਾਰ ਵੱਲੋ ਅਤੇ ਓਹਨਾ ਵੱਲੋ ਮਾਰਕਫੈਡ ਨੂੰ ਬੁਲੰਦੀਆਂ ਤੇ ਲਿਜਾਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ|ਇਸ ਦੌਰਾਨ ਸ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਨੌਜਵਾਨ ਹੀ ਲਿਜਾ ਸਕਦੇ ਹਨ ਅਤੇ ਜਿਸ ਤਰਾਂ ਪੰਜਾਬ ਸਰਕਾਰ ਵਿੱਚ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਦਰਸਾਉਣ ਲਈ ਬਹੁਤ ਹਨ ਕਿ ਪੰਜਾਬ ਦੇ ਨੋਜਵਾਨ ਪੰਜਾਬ ਦੀ ਵਾਗਡੋਰ ਸੰਭਾਲਣ ਲਈ ਤਿਆਰ ਬਰ ਤਿਆਰ ਹਨ| ਇਸ ਦੌਰਾਨ ਓਹਨਾ ਨੇ ਮਾਰਕਫੈਡ ਦੇ ਚੇਅਰਮੈਨ ਨੂੰ ਆਪਣੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ