ਜੌੜਾਮਾਜਰਾ ਨੇ ਅੱਠ ਨੌਜਵਾਨਾਂ ਨੂੰ ਪੈਰਾਮੈਡੀਕਲ ਸਟਾਫ ਦੇ ਨਿਯੁਕਤੀ ਪੱਤਰ ਸੌਂਪੇ

Oct21,2022 | Jagrati Lahar Bureau | Chandigarh

ਕੌਂਸਲ ਆਫ ਹੋਮੀਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦੇ ਪੋਰਟਲ ਦਾ ਕੀਤਾ ਉਦਘਾਟਨ; ਲੋਕਾਂ ਨੂੰ ਮਿਲਣਗੀਆਂ ਆਨਲਾਈਨ ਸੇਵਾਵਾਂ
ਕਿਹਾ,ਵਿਭਾਗ ‘ਚ ਹੁਣ ਤੱਕ 967 ਨਿਯੁਕਤੀ ਕੀਤੀਆਂ
---ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਵਿੱਚ ਪੈਰਾਮੈਡੀਕਲ ਸਟਾਫ ਅਧੀਨ ਅੱਠ ਨੌਜਵਾਨਾਂ ਨੂੰ ਨਿਯੁਕਤ ਪੱਤਰ ਦਿੱਤੇ ਗਏ। ਨਿਯੁਕਤੀ ਪੱਤਰ ਸੌਂਪਣ ਮਗਰੋਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ ਰਹੇਗੀ ਤਾਂ ਜੋ ਸੂਬੇ ਦੇ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਚੰਗੇਰੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
 
ਸ. ਜੌੜਾ ਮਾਜਰਾ ਨੇ ਦੱਸਿਆ ਕਿ ਮਈ 2022 ਤੋਂ ਹੁਣ ਤੱਕ 880 ਸਟਾਫ ਨਰਸਾਂ ਅਤੇ 87 ਪੈਰਾ ਮੈਡੀਕਲ ਸਟਾਫ ਸਮੇਤ ਕੁੱਲ 967 ਅਸਾਮੀਆਂ ਵਿਰੁੱਧ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮੁੱਚੀਆਂ ਨਿਯੁਕਤੀਆਂ ਲਿਖਤੀ ਪ੍ਰੀਖਿਆ ਲੈਣ ਉਪਰੰਤ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਢੰਗ ਅਪਣਾ ਕੇ ਕੀਤੀਆਂ ਗਈਆਂ ਹਨ। 
 
ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਕੌਂਸਲ ਆਫ਼ ਹੋਮੋਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦੇ ਪੋਰਟਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨਾਲ ਲੋਕਾਂ ਨੂੰ ਆਨਲਾਈਨ ਸੇਵਾਵਾਂ ਉਪਲਬੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਕਰਨ ਨਾਲ ਸੂਬੇ ਵਿੱਚ ਰਜਿਸਟਰਡ ਹੋਮਿਉਪੈਥਿਕ ਡਾਕਟਰਾਂ ਅਤੇ ਨਵੇਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ। 
 
ਉਨ੍ਹਾਂ ਦੱਸਿਆ ਕਿ ਆਰਜ਼ੀ ਰਜਿਸਟ੍ਰੇਸ਼ਨ, ਸਥਾਈ ਰਜਿਸਟ੍ਰੇਸ਼ਨ, ਨਵਿਆਉਣ ਅਤੇ ਬਹਾਲੀ
ਅਤੇ ਯੋਗਤਾ ਅਤੇ ਰਜਿਸਟ੍ਰੇਸ਼ਨ ਦੀ ਤਸਦੀਕ / ਐਨ.ਓ.ਸੀ.
ਲਾਂਚ ਕੀਤੇ ਗਏ ਹਨ। ਇਹ ਸੇਵਾਵਾਂ ਵੈਬਸਾਈਟ https://eservices.punjab.gov.in 'ਤੇ ਉਪਲੱਬਧ ਹਨ ਅਤੇ ਨਾਗਰਿਕ ਸੇਵਾਵਾਂ ਦਾ ਲਾਭ ਲੈਣ ਲਈ ਕਿਸੇ ਵੀ ਨਜ਼ਦੀਕੀ ਸੇਵਾ ਕੇਂਦਰ 'ਤੇ ਵੀ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਤਕਨਾਲੋਜੀ ਦੀ ਮਹੱਤਤਾ ਨੂੰ ਨਹੀਂ ਸਮਝਿਆ। ਉਨ੍ਹਾਂ ਨੇ ਆਪਣੇ ਸਾਰੇ ਸਟਾਫ ਨੂੰ ਸੇਵਾ ਪ੍ਰਦਾਨ ਕਰਨ ਦੀ ਬਿਹਤਰੀ ਅਤੇ ਉਤਪਾਦਕਤਾ ਵਧਾਉਣ ਲਈ ਤਕਨਾਲੋਜੀ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।
 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਸ੍ਰੀਮਤੀ ਅਲਕਨੰਦਾ ਦਯਾਲ, ਡਾਇਰੈਕਟਰ ਮੈਡੀਕਲ ਸਿੱਖਿਆ ਖੋਜ ਡਾ. ਅਵਨੀਸ਼ ਕੁਮਾਰ, ਚੇਅਰਮੈਨ ਹੋਮੋਪੈਥਿਕ ਕੌਂਸਲ ਡਾ. ਤੇਜਿੰਦਰ ਪਾਲ ਸਿੰਘ, ਸੰਯੁਕਤ ਡਾਇਰੈਕਟਰ ਡਾ. ਅਕਾਸ਼ਦੀਪ ਅਗਰਵਾਲ, ਸੰਯੁਕਤ ਡਾਇਰੈਕਟਰ ਡੈਂਟਲ ਡਾ. ਪੁਨੀਤ ਗਿਰਧਰ, ਡਿਪਟੀ ਡਾਇਰੈਕਟਰ ਜਨਰਲ ਐਨ.ਆਈ.ਸੀ. ਸ੍ਰੀ ਵਿਵੇਕ ਵਰਮਾ ਅਤੇ ਰਜਿਸਟਰਾਰ ਆਯੂਰਵੇਦਾ ਬੋਰਡ ਡਾ. ਸੰਜੀਵ ਗੋਇਲ ਹਾਜ਼ਰ ਸਨ।
 

Punjabi-News-Medical-Education-And-Research-Minister-Chetan-Singh-Jauramajra



TOP HEADLINES


ਪੰਜਾਬੀ ਸਿੰਗਰ ਸ਼੍ਰੀ ਬਰਾੜ ਨੂੰ ਜਾਨ ਦਾ ਖਤਰਾ, ਫੇਸਬੁੱਕ 'ਤੇ ਲਾ
ਸਿਵਲ ​ਸਕੱਤਰੇਤ ਦੀ ਛੇਵੀਂ ਮੰਜਿਲ ਤੋਂ ਹੇਠਾਂ ਡਿੱਗਿਆ ਸਰਕਾਰੀ ਮ
ਕੇਂਦਰੀ ਬਜ਼ਟ: ਸ਼ਬਦਾਂ ਦੀ ਜਾਦੂਗਰੀ!
ਪੰਜਾਬ ਰੋਡਵੇਜ ਪਨਬੱਸ ਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅ
*ਇੱਕ ਹੋਰ ਗਾਰੰਟੀ ਹੋਣ ਜਾ ਰਹੀ ਪੂਰੀ...* *ਟਰੇਨਿੰਗ ਲਈ ਸਿੰਗਾ
ਮੁੱਖ ਮੰਤਰੀ ਨੇ ਸਾਬਕਾ ਹਾਕੀ ਖਿਲਾੜੀ ਪਰਮਜੀਤ ਕੁਮਾਰ ਨਾਲ ਕੀਤੀ
ਮੁੱਖ ਮੰਤਰੀ ਦੀ ਸਥਾਨਕ ਸਨਅਤਕਾਰਾਂ ਨੂੰ ਅਪੀਲः ਦੁਨੀਆ ਭਰ ਵਿੱਚ
ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਉਦਯੋਗਾਂ ਲਈ ਨਵੀਂ ਉਦਯੋਗਿਕ
ਮੋਦੀ ਸਰਕਾਰ ਨੇ ਪੰਜਾਬ ਵਿਰੋਧੀ, ਲੋਕ ਵਿਰੋਧੀ, ਕਿਸਾਨ ਵਿਰੋਧੀ ਅ
ਕੇਂਦਰ ਦੇ ਇਤਿਹਾਸਕ ਬਜਟ 'ਚ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਸਮਾਜ
ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ 11 ਫਰਵਰੀ ਨੂੰ
ਨਸ਼ਿਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ- ਰਾਜਪਾਲ ਪੰਜਾਬ ਦੀ ਹਰ
ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ 30 ਲੱਖ ਪ੍ਰੋਫਾਰਮੇ
ਮੋਦੀ ਸਰਕਾਰ ਦਾ ਅੰਮਿ੍ਤਕਾਲ ਬਜਟ 'ਫਿਉਚਰ ਆਫ਼ ਇੰਡੀਆ; ਦਾ ਬਜਟ ਹੈ
‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.
 ਨਸ਼ੇ ਦੀ ਆਦਤ ਨੇ ਬਣਾਇਆ ਚੋਰ,ਸਮਰਾਲਾ ਪੁਲਸ ਵੱਲੋਂ ਚੋਰੀ ਦੇ ਆਟੋ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਨੌਜਵਾਨਾਂ ਨੂੰ ਸ਼ਾਂਤੀ, ਪਿਆਰ
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਤੈਨਾਤ
ਕੇਂਦਰੀ ਬਜਟ ਸੱਚਮੁੱਚ ਨਿਰਾਸ਼ਾਜਨਕ: ਸੰਜੀਵ ਅਰੋੜਾ, ਐਮ.ਪੀ ਅਫਸ
ਕੇਂਦਰੀ ਬਜਟ 130 ਕਰੋੜ ਭਾਰਤੀਆਂ ਦੇ ਜੀਵਨ ਨੂੰ ਬਿਹਤਰ ਤੇ ਖੁਸ਼ਹ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 36717894

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us