ਪ੍ਰਮੁੱਖ ਉਦਯੋਗਪਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਗਤੀਸ਼ੀਲ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਸੂਬੇ ਦੀ ਅਥਾਹ ਸੰਭਾਵਨਾ ਰਾਹੀਂ ਇਸ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਜਾਗਰ ਕੀਤਾ ਗਿਆ ਹੈ। ਇੱਥੇ ਮੋਹਾਲੀ ਵਿਖੇ ਅੱਜ ਹੋਏ ਵਿਚਾਰ-ਵਟਾਂਦਰੇ ਦੌਰਾਨ ਪ੍ਰਮੁੱਖ ਕੰਪਨੀਆਂ ਦੇ ਉੱਚ ਕਾਰਜਕਾਰੀ ਅਧਿਕਾਰੀਆਂ ਨੇ ਪ੍ਰਵਾਨਗੀਆਂ ਨੂੰ ਸੁਚਾਰੂ ਬਣਾਉਣ, ਨੌਕਰਸ਼ਾਹੀ ਰੁਕਾਵਟਾਂ ਨੂੰ ਘਟਾਉਣ ਅਤੇ ਉਦਯੋਗ ਪੱਖੀ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
*ਵਿਸਥਾਰ ਲਈ ਜੇ.ਐਸ.ਡਬਲਯੂ. ਡਿਫੈਂਸ ਦੀ ਪੰਜਾਬ 'ਤੇ ਨਜ਼ਰ*
ਜੇ.ਐਸ.ਡਬਲਯੂ. ਡਿਫੈਂਸ ਦੇ ਸੀਨੀਅਰ ਪ੍ਰਤੀਨਿਧੀ ਸ੍ਰੀ ਜਸਕੀਰਤ ਸਿੰਘ ਨੇ ਕਿਹਾ ਕਿ ਕੰਪਨੀ ਆਪਣੀਆਂ ਵਿਸਥਾਰ ਯੋਜਨਾਵਾਂ ਲਈ ਪੰਜਾਬ ਬਾਰੇ ਰਗਰਮੀ ਨਾਲ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ, "ਅਸੀਂ ਹਾਲ ਹੀ ਵਿੱਚ ਭਾਰਤੀ ਫੌਜ ਨੂੰ ਵਾਹਨ ਪ੍ਰਦਾਨ ਕੀਤੇ ਹਨ ਅਤੇ ਹੁਣ ਅਸੀਂ ਹੋਰ ਵਿਸਥਾਰ ਕਰਨ ਦੇ ਇਛੁੱਕ ਹਾਂ। ਪੰਜਾਬ ਦੀਆਂ ਵਿਲੱਖਣ ਅਤੇ ਪ੍ਰਗਤੀਸ਼ੀਲ ਨੀਤੀਆਂ ਨੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਉਦਯੋਗਿਕ ਵਿਕਾਸ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ।" ਸ੍ਰੀ ਸਿੰਘ ਨੇ ਪੰਜਾਬ ਦੇ ਉਦਯੋਗਿਕ ਪੁਨਰ ਵਿਕਾਸ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।
*ਨੈੱਟਮੈਡਜ਼ ਦੇ ਸੀ.ਈ.ਓ. ਵੱਲੋਂ ਸਿੰਗਲ-ਵਿੰਡੋ ਸਿਸਟਮ ਦੀ ਸ਼ਲਾਘਾ*
ਨੈੱਟਮੈਡਜ਼ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਸ੍ਰੀ ਮਨੀਪਾਲ ਧਾਰੀਵਾਲ ਨੇ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਵਿੱਚ ਭਰਪੂਰ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਜੇਕਰ ਸਿੰਗਲ-ਵਿੰਡੋ ਸਿਸਟਮ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਬੇਹੱਦ ਲਾਹੇਬੰਦ ਸਾਬਤ ਹੋਵੇਗਾ। 45 ਦਿਨਾਂ ਵਿੱਚ ਪ੍ਰਵਾਨਗੀ ਦੀ ਧਾਰਨਾ ਵਿਸ਼ੇਸ਼ ਤੌਰ 'ਤੇ ਸ਼ਲਾਘਾਯੋਗ ਹੈ।" ਪਿਛਲੀਆਂ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਸ੍ਰੀ ਧਾਰੀਵਾਲ ਨੇ ਨੀਤੀ ਦੇ ਵਿਵਹਾਰਕ ਅਮਲ ਸਬੰਧੀ ਭਰੋਸਾ ਜਤਾਇਆ ਅਤੇ ਕਿਹਾ ਕਿ ਇਹ ਕਈ ਪ੍ਰਵਾਨਗੀਆਂ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗਾ।
*ਸਰਸਵਤੀ ਐਗਰੋਕੈਮੀਕਲਜ਼ ਡੀਮਡ ਪ੍ਰਵਾਨਗੀਆਂ ਨੂੰ ਕੀਤਾ ਉਜਾਗਰ*
ਸਰਸਵਤੀ ਐਗਰੋਕੈਮੀਕਲਜ਼ ਦੇ ਡਾਇਰੈਕਟਰ ਸ੍ਰੀ ਅਭੀ ਬਾਂਸਲ ਨੇ ਨਵੀਂ ਨੀਤੀ ਤਹਿਤ ਡੀਮਡ ਪ੍ਰਵਾਨਗੀਆਂ ਦੇ ਫਾਇਦਿਆਂ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਸੂਬਾ ਸਰਕਾਰ ਨੇ ਨੌਕਰਸ਼ਾਹੀ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਇੱਕ ਦਲੇਰਾਨਾ ਕਦਮ ਚੁੱਕਿਆ ਹੈ। ਇਸ ਨਾਲ ਕਾਰੋਬਾਰੀ ਕਾਰਜ ਕਾਫ਼ੀ ਆਸਾਨ ਹੋ ਜਾਣਗੇ ਅਤੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।"
*ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਨੇ ਸਮਾਂਬੱਧ ਪ੍ਰਣਾਲੀ ਲਈ ਸਰਕਾਰ ਨੂੰ ਦਿੱਤੀ ਵਧਾਈ*
ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਤੋਂ ਸ੍ਰੀ ਭਵਦੀਪ ਸਰਦਾਨਾ ਨੇ ਪੰਜਾਬ ਸਰਕਾਰ ਨੂੰ ਸਮਾਂਬੱਧ ਪ੍ਰਵਾਨਗੀ ਵਿਧੀ ਸ਼ੁਰੂ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ, "ਸਾਡੇ ਸਾਰੇ ਸੁਝਾਅ ਨਵੀਂ ਨੀਤੀ ਵਿੱਚ ਸ਼ਾਮਲ ਕੀਤੇ ਗਏ ਹਨ। ਸਾਰੇ ਭਾਈਵਾਲ ਵਿਭਾਗਾਂ ਨੂੰ ਇੱਕ ਪਲੇਟਫਾਰਮ ਵਿੱਚ ਜੋੜਨ ਦੇ ਨਾਲ ਪੰਜਾਬ ਮੁੜ ਖੁਸ਼ਹਾਲ ਉਦਯੋਗਿਕ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਤਿਆਰ ਹੈ।"
*ਅਰੋੜਾ ਏ.ਡੀ.ਐਮ.ਐਸ. ਲੁਧਿਆਣਾ ਨੇ ਇੱਕ ਵਾਰ ਇਤਰਾਜ਼ ਵਿਧੀ ਦੀ ਕੀਤੀ ਸ਼ਲਾਘਾ*
ਅਰੋੜਾ ਏ.ਡੀ.ਐਮ.ਐਸ. ਲੁਧਿਆਣਾ ਤੋਂ ਸ੍ਰੀ ਰਮਿੰਦਰਪਾਲ ਸਿੰਘ ਨੇ ਇਕ ਵਾਰ ਇਤਰਾਜ਼ ਵਿਧੀ ਦੇ ਲਾਗੂਕਰਨ ਸਬੰਧੀ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਇਹ ਕ੍ਰਾਂਤੀਕਾਰੀ ਕਦਮ ਸਮੁੱਚੀ ਪ੍ਰਵਾਨਗੀ ਪ੍ਰਣਾਲੀ ਨੂੰ ਬਦਲ ਦੇਵੇਗਾ। ਇਹ ਸੱਚਮੁੱਚ ਇੱਕ ਸ਼ਲਾਘਾਯੋਗ ਕਦਮ ਹੈ, ਜੋ ਕਾਰੋਬਾਰ ਕਰਨ ਵਿੱਚ ਆਸਾਨੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"
ਉਦਯੋਗਪਤੀਆਂ ਦਾ ਸਮੂਹਿਕ ਭਰੋਸਾ ਪੰਜਾਬ ਦੇ ਉਦਯੋਗਿਕ ਹੱਬ ਵਜੋਂ ਉਭਰਨ ਦੀ ਗਵਾਹੀ ਭਰਦਾ ਹੈ। ਪ੍ਰਗਤੀਸ਼ੀਲ ਨੀਤੀਆਂ, ਆਸਾਨ ਪ੍ਰਵਾਨਗੀਆਂ ਅਤੇ ਇੱਕ ਜਵਾਬਦੇਹ ਪ੍ਰਸ਼ਾਸਨ ਦੇ ਨਾਲ, ਪੰਜਾਬ ਮਹੱਤਵਪੂਰਨ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਆਰਥਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)