ਲੁਧਿਆਣਾ ਚ ਪੀਆਰਟੀਸੀ ਪੰਜਾਬ ਰੋਡਵੇਜ਼ ਅਤੇ ਪਨਬਸ ਕਰਮਚਾਰੀਆਂ ਦਾ ਪ੍ਰਦਰਸ਼ਨ
Mar13,2025
| Surinder Arora Soni | Ludhiana
, ਪਟਿਆਲਾ ਵਿਚ 19 ਮਾਰਚ ਨੂੰ ਅਤੇ ਚੰਡੀਗੜ੍ਹ 26 ਮਾਰਚ ਨੂੰ ਹੈਡ ਆਫਿਸ ਬਾਹਰ ਦਿੱਤਾ ਜਾਵੇਗਾ ਧਰਨਾ
ਸੱਤ ਅੱਠ ਨੌ ਅਪ੍ਰੈਲ ਨੂੰ ਤਿੰਨ ਦਿਨਾਂ ਹੜਤਾਲ ਦੀ ਵੀ ਕਹੀ ਗੱਲ
ਲੁਧਿਆਣਾ ਦੇ ਬੱਸ ਸਟੈਂਡ ਪੀਆਰਟੀਸੀ ਪੰਜਾਬ ਰੋਡਵੇਜ਼ ਅਤੇ ਪਨ ਬੱਸ ਕਰਮਚਾਰੀਆਂ ਦੇ ਵੱਲੋਂ ਗੇਟ ਰੈਲੀ ਕਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਜਤਾ ਰਹੇ ਨੇ ਅਤੇ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਇਸੇ ਰੋਸ਼ ਵਜੋਂ 19 ਮਾਰਚ ਨੂੰ ਪਟਿਆਲਾ ਅਤੇ 26 ਮਾਰਚ ਨੂੰ ਚੰਡੀਗੜ੍ਹ ਦੇ ਹੈਡ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ ਇਹੀ ਨਹੀਂ ਉਹਨਾਂ ਕਿਹਾ ਕਿ ਜੇਕਰ ਇਸ ਧਰਨੇ ਤੋਂ ਵੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਸੱਤ ਅੱਠ ਅਤੇ ਨੌ ਅਪ੍ਰੈਲ ਨੂੰ ਤਿੰਨ ਦਿਨਾਂ ਦੀ ਹੜਤਾਲ ਤੇ ਜਾਣਗੇ।
ਉਧਰ ਗੱਲਬਾਤ ਕਰਦਿਆ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਾਲ ਕਈ ਵਾਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਕਰ ਚੁੱਕੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਹੁਣ ਆਗੂਆਂ ਵਲੋਂ ਫੈਸਲਾ ਲਿਆ ਗਿਆ ਹੈ। 19 ਮਾਰਚ ਨੂੰ ਪਟਿਆਲਾ ਅਤੇ 26 ਮਾਰਚ ਨੂੰ ਚੰਡੀਗੜ੍ਹ ਦੇ ਹੈਡ ਆਫਿਸ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਫਿਰ ਵੀ ਨਾ ਸੁਣੀ ਤਾਂ ਉਹਨਾਂ ਵੱਲੋਂ ਸੱਤ ਅੱਠ ਅਤੇ ਨੌ ਅਪ੍ਰੈਲ ਨੂੰ ਤਿੰਨ ਦਿਨਾਂ ਹੜਤਾਲ ਤੇ ਜਾਣਗੇ ਕਿਹਾ ਕਿ ਜਿਸ ਦਾ ਖਮਿਆਜਾ ਜਨਤਾ ਨੂੰ ਵੀ ਭੁਗਤਣਾ ਪੈ ਸਕਦਾ ਹੈ ਉਹਨਾਂ ਕਿਹਾ ਕਿ ਸਰਕਾਰ ਮੰਗਾਂ ਤੇ ਗੱਲ ਕਰਨ ਨੂੰ ਰਾਜੀ ਹੈ ਪਰ ਅਫਸਰਸ਼ਾਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਉਹਨਾਂ ਕਿਹਾ ਕਿ ਸਰਕਾਰ ਅਤੇ ਮੰਤਰੀ ਜਲਦ ਹੀ ਗੱਲ ਕਰਕੇ ਇਸ ਮਸਲੇ ਦਾ ਹੱਲ ਕੱਢਣ।
Powered by Froala Editor
Prtc-Punjab-Roadways-Punbus-Employees-Strike-