ਆਰ.ਟੀ.ਏ. ਵਲੋਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾਂ ਕਰਨ 'ਤੇ 17 ਵਾਹਨਾਂ ਦੇ ਕੀਤੇ ਚਾਲਾਨ*
Oct1,2023
| Jagrati Lahar Bureau | Ludhiana
ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਥਾਨਕ ਟਿੱਬਾ ਚੌਂਕ ਤੋਂ ਸਾਹਨੇਵਾਲ ਅਤੇ ਕੋਹਾੜਾ ਤੱਕ ਦੀਆਂ ਸੜਕਾਂ 'ਤੇ ਅਚਨਚੇਤ ਚੈਕਿੰਗ ਦੌਰਾਨ 12 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨਾਂ ਵਿੱਚ 08 ਕੈਂਟਰ, 01 ਟਰੱਕ, 02 ਟਿੱਪਰ, 01 ਪਿੱਕਅਪ ਵੈਨ ਸ਼ਾਮਲ ਸੀ।
ਇਸ ਤੋਂ ਇਲਾਵਾ 5 ਵਾਹਨਾਂ ਨੂੰ ਓਵਰਲੋਡ, ਓਪਨ ਡਾਈਵਰਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ ਅਤੇ ਹੋਰ ਕਾਨੂੰਨੀ ਨਿਯਮਾਂ ਦੀ ਉਲੰੰਘਣਾ ਕਰਨ ਕਾਰਨ ਧਾਰਾ 207 ਅੰਦਰ ਬੰਦ ਕੀਤਾ ਜਿਨ੍ਹਾਂ ਵਿੱਚ 02 ਕੈਂਟਰ, 03 ਟਰੱਕ ਮੌਜੂਦ ਸਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਐਚ.ਐਸ.ਆਰ.ਪੀ. ਪਲੇਟਾਂ ਜਾਂ ਬਿਨ੍ਹਾਂ ਦਸਤਾਵੇਜ਼ ਤੋਂ ਕੋਈ ਵੀ ਗੱਡੀ ਸੜਕਾਂ 'ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।
Punjab