ਜੀਰਾ(ਸਤੀਸ਼ ਵਿਜ/ ਦਿਲਬਾਗ ਢਿੱਲੋ) ਜੀਰਾ ਦੇ ਕਾਂਗਰਸੀਆਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਸਾਬਕਾ ਹਲਕਾ ਵਿਧਾਇਕ ਕੁਲਬੀਰ ਜ਼ੀਰਾ ਦੀ ਅਗਵਾਈ ਵਿਚ ਜੀਰਾ ਦੇ ਐਸ ਬੀ ਆਈ ਬੈਂਕ ਦੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਬੀਰ ਜ਼ੀਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕੀ ਪ੍ਰਧਾਨ ਮੰਤਰੀ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ।ਹੁਣ ਵੀ ਕੇਦਰ ਸਰਕਾਰ ਵੱਲੋ ਐੱਲ. ਆਈ. ਸੀ. ਦੇ 29 ਕਰੋੜ ਪਾਲਿਸੀ ਧਾਰਕ ਅਤੇ ਐੱਸ. ਬੀ. ਆਈ. ਦੇ 45 ਕਰੋੜ ਖਾਤਾ ਧਾਰਕਾਂ ਦੀ ਪੂੰਜੀ ਨੂੰ ਖਤਰੇ 'ਚ ਪਾਇਆ ਹੈ।ਉਹਨਾਂ ਕਿਹਾ ਕੇ ਮੋਦੀ ਸਰਕਾਰ ਸਭ ਕੁੱਝ ਮੁੱਜੀਪੱਤੀਆ ਨੂੰ ਸੋਪ ਦੇਣਾ ਚਾਹੁੰਦੀ ਹੈ ।ਜਿਸ ਦੇ ਚਲਦਿਆਂ ਸਰਕਾਰ ਵੱਲੋ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਅਤੇ ਲੋਕ ਵਿਰੋਧੀ ਫੈਸਲੇ ਲੈ ਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਜਿਸ ਤਹਿਤ ਮੋਦੀ ਸਰਕਾਰ ਨੇ ਜ਼ਬਰਦਸਤੀ ਐੱਲ. ਆਈ. ਸੀ., ਐੱਸ. ਬੀ. ਆਈ. ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਨੂੰ ਅਡਾਨੀ ਸਮੂਹ 'ਚ ਨਿਵੇਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ । ਇਸ ਮੌਕੇ ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ, ਹਰੀਸ਼ ਜੈਨ ਗੋਗਾ ਚੇਅਰਮੈਨ, ਕੁਲਬੀਰ ਸਿੰਘ ਟਿੰਮੀ ਚੇਅਰਮੈਨ, ਬਲਵਿੰਦਰ ਸਿੰਘ ਬੁੱਟਰ ਉਪ ਚੇਅਰਮੈਨ, ਡਾ ਰਸ਼ਪਾਲ ਸਿੰਘ ਪ੍ਰਧਾਨ ਨਗਰ ਕੌਂਸਲ, ਹਰੀਸ਼ ਤਾਂਗਰਾ ਵਾਈਸ ਪ੍ਰਧਾਨ, ਜਸਬੀਰ ਸਿੰਘ ਬਾਠ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ, ਵੀਰੂ ਐਨ ਸੀ ,ਅਮਰੀਕ ਸਰਪੰਚ , ਲਖਵਿੰਦਰ ਸਿੰਘ ਜੌੜਾ ਯੂਥ ਆਗੂ, ਕੌਂਸਲਰ ਗੁਰਭਗਤ ਸਿੰਘ ਗਿੱਲ, ਅਸ਼ੋਕ ਮਨਚੰਦਾ, ਸੰਜੀਵ ਨਾਰੰਗ ਐੱਮ.ਡੀ. ਪਰਮਿੰਦਰ ਸਿੰਘ ਲਾਡਾ ਪ੍ਰਧਾਨ ਯੂਥ ਕਾਂਗਰਸ, , ਅਸ਼ਵਨੀ ਸੇਠੀ, ਕੁਲਭੂਸ਼ਨ ਜੈਨ, ਸੁਮਿਤ ਨਰੂਲਾ, ਸਰਪੰਚ ਗੁਰਮੇਲ ਸਿੰਘ ਚਮਕੌਰ ਸਿੰਘ ਲੌਹਕੇ, ਸਰਵਿੰਦਰ ਸਿੰਘ ਅਵਾਣ ਸਾਬਕਾ ਸਰਪੰਚ, ਜਸਪਾਲ ਸਿੰਘ ਪੰਨੂੰ ਪ੍ਰਧਾਨ ਸਹਿਕਾਰੀ ਸਭਾ, ਰੂਬਲ ਵਿਰਦੀ ਪੀ.ਏ, ਕੁਲਦੀਪ ਸਿੰਘ ਸਿੰਧੂ, ਸੁਰਜੀਤ ਸਿੰਘ ਨੰਬਰਦਾਰ, ਗੁਰਤੇਜ ਸਿੰਘ, ਦਿਲਬਾਗ ਸਿੰਘ ਤਲਵੰਡੀ ਪ੍ਰਧਾਨ ਬਲਾਕ ਕਾਂਗਰਸ, ਬਲਕਾਰ ਸਿੰਘ ਵਕੀਲਾਂ ਵਾਲਾ, ਗੁਰਪ੍ਰੇਮ ਸਿੰਘ ਬੱਬੂ ਸੇਖਵਾਂ,ਗੁਰਪ੍ਰੀਤ ਸਿੰਘ ਪੀਤਾ , ਬੌਹਡ ਸਿੰਘ ,ਲੱਖਾਂ ਸਿੰਘ ,ਸੁੱਖਪਾਲ ਸਿੰਘ , ਸ਼ਰਨਦੀਪ ਸਿੰਘ , ਜੋਗਿੰਦਰ ਸਿੰਘ ਬੂਈਆਂ ਵਾਲਾ, ਜਨਕ ਰਾਜ ਸ਼ਰਮਾ ਵਾੜਾ ਪੋਹਵਿੰਡ, ਦਲਜੀਤ ਸਿੰਘ ਬੂਲੇ, ਜੋਬਨਜੀਤ ਸਿੰਘ ਪੀਹੇਵਾਲੀ, ਸੁਖਵਿੰਦਰ ਸਿੰਘ ਗੱਟਾ ਬਾਦਸ਼ਾਹ, ਰੋਹਿਤ ਬੰਟੀ ਭੂਸ਼ਨ, ਗੁਰਮੇਜ ਸਿੰਘ ਬਾਹਰਵਾਲੀ ਆਦਿ ਹਾਜ਼ਰ ਸਨ ।