ਅੰਮ੍ਰਿਤਪਾਲ ਸਿੰਘ ਵੱਲੋਂ ਹਿੰਦੂ ਸਿੱਖ ਬਿਆਨਾਂ ਨਾਲ ਨੌਜਵਾਨਾਂ ਨੂੰ ਗੰੁਮਰਾਹ ਕੀਤਾ ਜਾ ਰਿਹਾ ਹੈ: ਔਜਲਾ** ਪੰਜਾਬ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ: ਗੁਰਜੀਤ ਸਿੰਘ ਔਜਲਾ*** ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੌੜਨ ’ਚ ਬਾਦਲ ਪਰਿਵਾਰ ਤੇ ਐਸ.ਜੀ.ਪੀ.ਸੀ. ਦਾ ਵੱਡਾ ਹੱਥ: ਔਜਲਾ ਅੰਮ੍ਰਿਤਸਰ, 15 ਨਵੰਬਰ: ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅੱਜ ਪੰਜਾਬ ਦੇ ਵਿਗੜ ਰਹੀ ਕਾਨੂੰਨ ਸਥਿਤੀ ਤੇ ਮਾਹੌਲ ਅਤੇ ਲਗਾਤਾਰ ਭਾਈ ਅੰਮ੍ਰਿਤਪਾਲ ਸਿਘ ਵੱਲੋਂ ਖਾਲਿਸਤਾਨ ਦੇ ਮੁੱਦੇ ’ਤੇ ਚਰਚਾ ’ਤੇ ਭੜਾਸ ਕੱਢਦਿਆਂ ਕਿਹਾ ਕਿ ਪੰਜਾਬ ’ਚ ਹਿੰਦੂ ਸਿੱਖ ਏਕਤਾ ’ਚ ਲਗਾਤਾਰ ਫਿੱਕ ਪਾਈ ਜਾ ਰਹੀ ਹੈ। ਔਜਲਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਹੱਲਾਸ਼ੇਰੀ ਦੇਣ ’ਚ ਐਸ.ਜੀ.ਪੀ.ਸੀ. ਤੇ ਬਾਦਲ ਪਰਿਵਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਹਿਮਤੀ ਦੁਆਰਾ ਹੀ ਐਸ.ਜੀ.ਪੀ.ਸੀ. ਵੱਲੋਂ ਉਸਨੂੰ ਦਸਤਾਰ ਦਿੱਤੀ ਜਾਂਦੀ ਹੈ ਅਤੇ ਐਸ.ਜੀ.ਪੀ.ਸੀ. ਦੇ ਨਾਲ ਹੋਰਨਾਂ ਜਥੇਬੰਦੀਆਂ ਵੀ ਉਸਦਾ ਖੁੱਲ ਕੇ ਸਮਰਥਨ ਕਰਦਿਆਂ ਹਨ। ਅਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਸਨੂੰ ਦਸਤਾਬ ਦੇ ਕੇ ਗਲਤੀ ਕੀਤੀ ਹੈ ਪਰ ਫਿਰ ਵੀ ਬਾਦਲ ਪਰਿਵਾਰ ਵੱਲੋਂ ਮੁੜ ਧਾਮੀ ਨੂੰ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਜੋ ਕਿ ਸਿੱਧੇ ਤੌਰੇ ਤੇ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਬਾਦਲ ਪਰਿਵਾਰ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਔਜਲਾ ਨੇ ਕਿਹਾ ਕਿ ਅੰਮ੍ਰਿਤਪਾਲ ਚਾਹੇ ਬਿਆਨਬਾਜ਼ੀ ਕਰੇ ਪਰ ਕਿਸੇ ਵੀ ਧਰਮ ਜਾਂ ਕਿਸੇ ਵੀ ਹਿੰਦੂ ਸਿੱਖ ਮਸਲੇ ਤੇ ਗੱਲ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਨਾ ਰਹੇ ਕਿਉਂਕਿ ਬੋਲਣ ਦਾ ਹੱਕ ਸਭ ਨੂੰ ਹੈ ਪਰ ਅਗਰ ਅਸੀਂ ਕਿਸੇ ਵੀ ਧਰਮ ਜਾਂ ਅਕੀਦੇ ਦੇ ਬਾਰੇ ਬੋਲਦੇ ਹਾਂ ਤਾਂ ਉਸ ਨੂੰ ਨਾਲ ਸਾਡੀ ‘ਕੌਮੀ ਏਕਤਾ’ ’ਚ ਨਿਘਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ’ਚ ਜਿਥੇ ਭਾਈਚਾਰਕ ਸਾਂਝ ਬਚੀ ਹੋਈ ਹੈ ਉਹ ਸਿਰਫ ਸਾਡੇ ਆਪਣੀ ਰਿਸ਼ਤਿਆਂ ਤੇ ਮਤਭੇਦ ਭੁਲਾ ਕੇ ਅਸੀਂ ਹਿੰਦੂ ਸਿੱਖ ਇਕ ਦੂਸਰੇ ਨਾਲ ਪਿਆਰ ਦੀ ਤੰਦਾਂ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋ ਰਹੇ ਹਾਂ ਪਰ ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਵੱਲੋਂ ਲਗਾਤਾਰ ਆਪਣੇ ਬਿਆਨਾਂ ਨਾਲ ਨੌਜਵਾਨਾਂ ਨੂੰ ਗੰੁਮਰਾਹ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਤੇ ਪੰਜਾਬੀਅਤ ਲਈ ਬੇਹੱਦ ਮੰਦਭਾਗਾ ਹੈ। ਔਜਲਾ ਨੇ ਕਿਹਾ ਕਿ ਸੰਨ 1975 ’ਚ ਐਮਰਜੈਂਸੀ ਮੋਰਚੇ ਦੌਰਾਨ ਵੀ ਬਾਦਲ ਪਰਿਵਾਰ ਨੇ ਪੰਜਾਬ ਨਾਲ ਦੋਗਲੀ ਨੀਤੀ ਅਪਣਾਈ ਉਸ ਸਮੇਂ ਕੇਂਦਰ ਸਰਕਾਰ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਸੀ ਪਰ ਬਾਦਲ ਪਰਿਵਾਰ ਨੂੰ ਸੱਤਾ ਆਪਣੇ ਹੱਥੋਂ ਜਾਂਦੀ ਦਿਸ ਰਹੀ ਸੀ ਤੇ ਜਿਸ ਕਰਕੇ ਉਨ੍ਹਾਂ ਗੁਰਚਰਨ ਸਿੰਘ ਟੌਹੜਾ ਨੂੰ ਪਿਛੇ ਪਾ ਕੇ ਐਮਰਜੈਂਸੀ ਦਾ ਵਿਰੋਧ ਕੀਤਾ ਤੇ ਅੱਜ ਉਸਦਾ ਸੰਤਾਪ ਅਸੀਂ ਸਾਰੇ ਪੰਜਾਬੀ ਭੁਗਤ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਪੰਜਾਬ ਦਾ ਹਿੱਸਾ ਪਰ ਇੰਨਾਂ ਦੀਆਂ ਗਲਤ ਨੀਤੀਆਂ ਕਾਰਨ ਚੰਡੀਗੜ੍ਹ ਸਾਡੇ ਕੋਲੋਂ ਖੋਹਿਆ ਗਿਆ। ਉਥੇ ਪੰਜਾਬ ’ਚ ਜਦੋਂ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਅਕਾਲੀ ਦਲ ਜਾਂ ਐਸ.ਜੀ.ਪੀ.ਸੀ. ਨੂੰ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕਿਉਂ ਯਾਦ ਨਹੀਂ ਆਇਆ ਕਿਉਂ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਐਸ.ਜੀ.ਪੀ.ਸੀ. ਜਿਥੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਰਹੀ ’ਤੇ ਅੱਜ ਜੋ ਭਾਈਚਾਰਕ ਸਾਂਝ ਨੂੰ ਤੋੜਨ ਲਈ ਅਜਿਹੇ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਉਸ ਉਤੇ ਐਸ.ਜੀ.ਪੀ.ਸੀ. ਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਖੁੱਲ ਕੇ ਬਿਆਨ ਸਾਹਮਣੇ ਨਹੀਂ ਆ ਰਿਹਾ। ਔਜਲਾ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਪੰਜਾਬ ’ਚ ਸੇਵਾ ਕੀਤੀ, ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੇ ਹਰ ਵਰਗ ਤੇ ਹਰ ਧਰਮ ਦਾ ਸਤਿਕਾਰ ਬਾਖੂਬੀ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੇਸ਼ ਤੇ ਪੰਜਾਬ ਲਈ ਜਿਥੇ ਆਪਣੀਆਂ ਜਾਨਾਂ ਗਵਾਈਆਂ ਹਨ ਤੇ ਪੰਜਾਬ ਦੀ ਬੇਹਤਰੀ ਲਈ ਹਮੇਸ਼ਾ ਕੰਮ ਕੀਤਾ ਹੈ। ਔਜਲਾ ਨੇ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਦਿੱਤੇ ਬਿਆਨਾਂ ਰਾਹੀਂ ਅੱਜ ਹਿੰਦੂ ਭਾਈਚਾਰੇ, ਈਸਾਈ ਭਾਈਚਾਰੇ ਦਾ ਸਿੱਖ ਭਾਈਚਾਰੇ ਨਾਲ ਵਖਰੇਵਾਂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਉਤੇ ਕਾਨੂੰਨੀ ਕਦਮ ਚੁੱਕ ਸਕਦੀ ਹੈ ਪਰ ਪੰਜਾਬ ਸਰਕਾਰ ਅੱਜ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਅੰਦਰਖਾਤੇ ਇਕੱਠੇ ਪੰਜਾਬ ਦੇ ’ਚ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਮਨ ਸ਼ਾਂਤੀ ਨੂੰ ਬਣਾਏ ਰੱਖਣ ’ਚ ਸਰਕਾਰਾਂ ਦਾ ਅਹਿਮ ਰੌਲ ਹੁੰਦਾ ਹੈ ਪਰ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਪੰਜਾਬ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਅੱਜ ਪੰਜਾਬ ਤਰੱਕੀ ਦੇ ਰਾਹੇ ’ਤੇ ਨਹੀਂ ਚੱਲ ਰਿਹਾ ਹੈ। ਔਜਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ’ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ’ਚ ਹਮੇਸ਼ਾ ਕੰਮ ਕਰਨਾ ਚਾਹੀਦਾ ਹੈ ਜਿਥੇ ਕਿ ਸਾਡਾ ਪੰਜਾਬ ਤੇ ਪੰਜਾਬੀਅਤ ਦਾ ਵਿਕਾਸ ਹੋ ਸਕੇ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)