ਮਾਨਸਾ 10 ਨਵੱਬਰ (ਰੀਤਵਾਲ) ਕੈਂਸਰ ਦੇ ਮਰੀਜਾਂ ਦੇ ਲਗਾਤਾਰ ਵਾਧੇ ਤੇ ਚਿੱਤਾ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੇਂਦਰੀ ਮੱਤਰੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂੇ ਪਿੱਡਾਂ ਦੇ ਵਾਟਰ ਵਰਕਸਾਂ ਦੇ ਨਮੂਨੇ ਲੈਣ ਲਈ ਸੱਬੱਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਾਮੁਰਾਦ ਬੀਮਾਰੀ ਦੇ ਖਾਤਮੇ ਲਈ ਬਠਿੱਡਾ ‘ਚ ਏਮਜ ਹਸਪਤਾਲ ਦੀ ਸਥਾਪਨਾ ਪਹਿਲਾ ਹੀ ਕੀਤੀ ਜਾ ਚੁੱਕੀ ਹੈ ਅਤੇ ਹੋਰ ਉਪਰਾਲੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਸਿਰ ਕੇਂਦਰ ਦੀ ਸਰਕਾਰ ਨੂੰ ਹਲਕੇ ਦੀਆਂ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ। ਉਹ ਅੱਜ਼ ਬੁਢਲਾਡਾ ਹਲਕੇ ਅੱਦਰ ਅਕਾਲੀ ਵਰਕਰਾਂ ਦੇ ਘਰਾਂ ਚ ਖੁਸ਼ੀ ਗਮੀ ਵਿੱਚ ਹਿੱਸਾ ਲੈਣ ਲਈ ਸ਼ਾਮਲ ਹੋਏ ਸਨ। ਉਨ੍ਹਾਂ ਦੱਸਿਆ ਕਿ ਜਿਲੇ੍ਹ ਦੇ 8 ਪਿੱਡਾਂ ‘ਚ ਪਾਰਟੀ ਵਰਕਰਾਂ ਦੇ ਘਰਾਂ ‘ਚ ਹੋਈਆਂ ਦੁਖਦਾਈ ਮੌਤਾਂ ਤੇ ਅਫਸੋਸ ਕਰਨ ਲਈ ਪਹੁੱਚੇ ਹੋਏ ਸਨ। ਜੋ ਪਿੱਡ ਬੋੜਾਵਾਲੀ ਵਿਖੇ ਅਕਾਲੀ ਆਗੂ ਅਮਰਜੀਤ ਸਿੱਘ ਸਮਰਾਂ, ਬੱਛੋਆਣਾ ‘ਚ ਮੁਖਤਿਆਰ ਸਿੱਘ ਸੱਧੂ, ਦਿਆਲਪੁਰਾ ਚ ਮਾ. ਗੁਰਮੇਲ ਸਿੱਘ ਸਰਕਲ ਪ੍ਰਧਾਨ, ਧਰਮਪੁਰਾ ‘ਚ ਹਰਜਿੱਦਰ ਕੌਰ ਸਰਕਲ ਪ੍ਰਧਾਨ, ਮਘਾਣੀਆਂ ‘ਚ ਸਾਬਕਾ ਸਰਪੱਚ ਗੁਰਚਰਨ ਸਿੱਘ, ਜੀਵਨ ਸਿੱਘ ਰਿਉਂਦ ਕਲਾਂ ਚ ਸਾਬਕਾ ਸਰਪੱਚ ਗੁਰਦੀਪ ਸਿੱਘ, ਬੋਹਾ ‘ਚ ਸੁਰਜੀਤ ਸਿੱਘ ਦੇ ਘਰ ਪਹੁੱਚ ਕੇ ਅਫਸੋਸ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਤੇ ਹਲਕਾ ਇੱਚਾਰਜ ਡਾ. ਨਿਸ਼ਾਨ ਸਿੱਘ, ਬਲਾਕ ਸੱਮਤੀ ਮੈਂਬਰ ਮਨਜੀਤ ਸਿੱਘ ਪੋਪੀ ਬੱਛੋਆਣਾ, ਬੱਲਮ ਸਿੱਘ ਕਲੀਪੁਰ, ਅਮਰਜੀਤ ਸਿੱਘ ਕੁਲਾਣਾ, ਬਲਵੀਰ ਸਿੱਘ ਬੀਰੋਕ ਕਲਾਂ, ਸ਼ੁਮੇਸ ਬਾਲੀ, ਦਿਲਬਾਗ ਸਿੱਘ ਅਹਿਮਦਪੁਰ, ਦੀਪ ਅਹਿਮਦਪੁਰ, ਨਛੱਤਰ ਸਿੱਘ ਸੱਧੂ ਬੱਛੋਆਣ, ਤੇਜਾ ਸਿੱਘ ਬੱਛੋਆਣਾ ਸਮੇਤ ਪਾਰਟੀ ਵਰਕਰ ਮੌਜੂਦ ਸਨ।
Harsimarat-Kour-Badal-Statement
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)