ਮੋਦੀ ਦੇਸ਼ ਦੇ ਸਿੱਖਾਂ ਦੀ ਭਾਵਨਾ ਅਤੇ ਦੇਸ਼ ਦੀ ਨੂੰ ਸਮਜਦੇ - ਗੋਸ਼ਾ
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਗੁਰਦੀਪ ਸਿੰਘ ਗੋਸ਼ਾ ਨੇ ਸ਼ਿਸ਼ਟਾਚਾਰ ਭੇਟ ਕੀਤੀ. ਗੁਰਦੀਪ ਸਿੰਘ ਗੋਸ਼ਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਕਿਹਾ ਸਿੱਖ ਕੌਮ ਦੀ ਭਾਵਨਾ ਦੀ ਕਦਰ ਕਰਦੇ ਹੋਏ ਸ਼੍ਰੀ ਹੇਮਕੁੰਟ ਸਾਹਿਬ ਦੇ ਰੋਪ ਵੇ ਦਾ ਉਦਘਾਟਨ ਕਰਕੇ ਬਹੁਤ ਚੰਗਾ ਉਪਰਾਲਾ ਕੀਤਾ ਹੈ ਜਿਸ ਨਾਲ ਬਹੁਤ ਸੰਗਤ ਕਠਿਨ ਰਸਤੇ ਕਰਕੇ ਜਾਣ ਤੋਂ ਵਾਂਝੇ ਰਹਿ ਜਾਂਦੇ ਸੀ . ਓਹਨਾ ਵਾਸਤੇ ਇਕ ਵਰਦਾਨ ਹੈ ਇਸ ਤੋਂ ਪਹਿਲਾ ਵੀ ਸ਼੍ਰੀ ਕਰਤਾਰ ਪੁਰ ਸਾਹਿਬ ਦਾ ਰਸਤਾ ਖੋਲਿਆ,ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਤੇ ਜੀ ਐਸ ਟੀ ਖਤਮ ਕੀਤਾ,ਸਾਹਿਬਜਾਦਿਆਂ ਦੇ ਦਿਨ ਨੂੰ ਵੀਰ ਬਾਲ ਦਿਵਸ ਸਰਕਾਰੀ ਤੌਰ ਤੇ ਮਨਾਉਣ ਦਾ ਫੈਸਲਾ,ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿਸ ਜਗ੍ਹਾ ਤੇ ਸਹੀਦੀ ਦਾ ਫ਼ਰਮਾਨ ਹੋਇਆ ਲਾਲ ਕਿਲ੍ਹੇ ਵਿੱਚ ਬੜੀ ਸ਼ਾਂਨ ਨਾਲ ਮਨਾਉਣਾ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਵਰਗੇ ਕਾਂਗਰਸੀਆ ਨੂੰ ਜੇਲ੍ਹਾਂ ਵਿੱਚ ਸੁੱਟਣਾ ਦਾ ਧੰਨਵਾਦ ਕੀਤਾ ਅਤੇ ਹੋਰ ਸਿੱਖਾਂ ਦੀਆ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਬੇਨਤੀ ਵੀ ਕੀਤੀ ।