- ਡਾ. ਅੰਬੇਡਕਰ ਭਵਨ ਬਾਈਪਾਸ ਵਿਖੇ ਕੀਤੀ ਪ੍ਰੈਸ ਕਾਂਨਫਰੰਸ
- ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜੀਤਿਕ ਜੱਥੇਬੰਦੀਆਂ ਦੇ ਆਗੂ ਹੋਏ ਸ਼ਾਮਲ
ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਵੱਲੋਂ ਡਾ. ਅੰਬੇਡਕਰ ਭਵਨ ਜਲੰਧਰ ਬਾਈਪਾਸ ਵਿਖੇ ਪ੍ਰੈਸ ਕਾਨਫਰੰਸ ਪ੍ਰਧਾਨ ਆਨੰਦ ਕਿਸ਼ੋਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਪਿੰਡਾਂ - ਸ਼ਹਿਰ ਦੀਆਂ ਸਮੂਹ ਦਲਿਤ ਜੱਥੇਬੰਦੀਆਂ ਨੇ ਹਿੱਸਾ ਲਿਆ। ਕਾਂਨਫਰੰਸ ਵਿੱਚ ਪਹੁੰਚੇ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਦਲਿਤ ਸਮਾਜ ਹਮੇਸ਼ਾਂ ਧੱਕੇਸ਼ਾਹੀ ਦਾ ਸ਼ਿਕਾਰ ਹੁੰਦਾ ਆਇਆ ਹੈ ਤੇ ਸਰਕਾਰਾਂ ਨੇ ਵੀ ਇਨਾਂ ਦੀ ਕਦੇ ਸਾਰ ਨਹੀਂ ਲਈ।
ਪਿਛਲੇ ਕੁਝ ਸਾਲਾਂ ਤੋਂ ਰਵਿਦਾਸੀਆਂ ਸਮਾਜ ਦੀ ਸੇਵਾ ਕਰਨ ਵਾਲੇ ਅਤੇ ਸਤਿਗੁਰੂ ਰਵਿਦਾਸ ਧਰਮ ਸਮਾਜ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਜਿੰਦੀ ਨੂੰ ਵੀ ਪੁਲਿਸ ਪ੍ਰਸਾਸ਼ਨ ਤੇ ਸਰਕਾਰਾਂ ਦੀ ਨਾਕਾਮਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜੇਕਰ ਗੱਲ ਕਰੀਏ ਤਾਂ ਸਮਾਜ ਸੇਵਕ ਜਤਿੰਦਰ ਜਿੰਦੀ ਦੀ ਤਾਂ ਉਹ ਇਕ ਧਾਰਮਿਕ ਸੰਸਥਾ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਆਪਣਾ ਵੱਡਮੁੱਲਾ ਯੋਗਾਦਾਨ ਪਾਉਦਾ ਰਿਹਾ ਹੈ ਚਾਹੇ ਉਹ ਕਿਸੇ ਗਰੀਬ ਅਤੇ ਲੋੜਬੰਦ ਲੜਕੀਆਂ ਦੇ ਵਿਆਹ ਹੋਵੇ, ਚਾਹੇ ਉਹ ਸਰਕਾਰੀ ਕਰਮਚਾਰੀ, ਪੁਲਿਸ ਅਧਿਕਾਰੀ ਹੋਵੇ ਉਨਾਂ ਨਾਲ ਵੀ ਹਮੇਸਾਂ ਮੋਢੇ ਨਾਲ ਮੋਢਾ ਲੱਗਾ ਕੇ ਚਲਦਾ ਰਿਹਾ।
ਬੁਲਾਰਿਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਜਤਿੰਦਰ ਜਿੰਦੀ ਨਾਲ ਅੱਜ ਪੁਲਿਸ ਪ੍ਰਸਾਸ਼ਨ ਧੱਕੇਸ਼ਾਹੀ ਕਰ ਰਿਹੈ ਹੈ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਕਤ ਪੁਲਿਸ ਪ੍ਰਸਾਸ਼ਨ ਵੱਲੋਂ ਉਸ ਨੂੰ ਨਜ਼ਾਇਜ ਝੂਠੇ ਕੇਸ ਵਿੱਚ ਫਸਾਇਆ ਦੀ ਕੋਸ਼ਿਸ਼ ਕਰ ਰਹੀ ਜੋ ਨਿੰਦਨਯੋਗ ਹੈ।
ਜਤਿੰਦਰ ਸਿੰਘ ਜਿੰਦੀ ਦੇ ਭਰਾ ਮਹਿੰਦਰਪਾਲ, ਪਰਮਜੋਤ ਜੋਤਾ, ਗੋਗੀ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਤੇ ਹੁਣ ਤੱਕ ਦੇ 13 ਮੁਕਦਮੇ ਦਰਜ ਹਨ ਜਿਨਾਂ ਵਿਚੋਂ ਕਰੀਬ 6 ਮੁਕਦਮਿਆਂ ਚੋਂ ਬਰੀ ਹੋ ਚੁਕਿਆ ਹੈ ਤੇ ਬਾਕੀ ਮਾਮਲੇ ਕੋਰਟ ਵਿੱਚ ਵਿਚਾਰ ਅਧੀਨ ਹਨ।
ਪ੍ਰਧਾਨ ਆਨੰਦ ਕਿਸ਼ੋਰ ਨੇ ਲੁਧਿਆਣਾ ਪੁਲਿਸ ਕਮਿਸਨਰ ਤੋਂ ਮੰਗ ਕੀਤੀ ਕਿ ਪਿਛਲੇ 6 ਮਹੀਨੇ ਤੋਂ ਚੱਲ ਰਹੀ ਕਾਰਵਾਈ ਵਿੱਚ ਖੁਦ ਦਖਲ ਦੇਣ ਅਤੇ ਐਫਆਈਆਰ ਨੰਬਰ 206 ਦੀ ਜਾਂਚ ਵੀ ਖੁਦ ਆਪ ਕਰਨ, ਉਨਾਂ ਕਿਹਾ ਕਿ ਜੇਕਰ ਪੁਲਿਸ ਨੇ ਇਸ ਤੇ ਗੌਰ ਨਾ ਕੀਤਾ ਤਾਂ ਆਉਣ ਵਾਲੀ 5 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਦਲਿਤ ਜੱਥੇਬੰਦੀਆਂ ਨੂੰ ਸੜਕਾਂ ਤੇ ਉਤਰਣ ਲਈ ਮਜਬੂਰ ਹੋਣਾ ਪਵੇਗਾ। ਜੇਕਰ ਕਿਸੇ ਵੀ ਕਿਸਮ ਦੀ ਕੋਈ ਆਣਸੁਖਵੀਂ ਘਟਨਾ ਹੁੰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੁਲਿਸ ਪ੍ਰਸਾਸ਼ਨ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਜਿੰਦੀ ਦੇ ਪਰਿਵਾਰ ਤੋਂ ਮਹਿੰਦਰਪਾਲ, ਗੋਗੀ, ਪਰਮਜੋਤ ਜੋਤਾ, ਓਮੀ ਸਮਾਜਿਕ ਜਥੇਬੰਦੀਆਂ ਤੋਂ ਮੋਨੂੰ ਖਿੰਡਾ ਕੌਂਸਲਰ, ਸੁਖਦੇਵ ਭਟੋਏ, ਨਰਿੰਦਰ ਰਾਏ, ਸੁਖਵਿੰਦਰ ਬਿੰਦਰੀ, ਜਸਵਿੰਦਰ ਵਿੱਕੀ, ਭੁਪਿੰਦਰ ਬੰਗਾ, ਬਲਵਿੰਦਰ ਨੂਰਵਾਲਾ, ਅਮਰਜੀਤ ਜੀਤਾ,ਜਗਦੀਸ਼ ਦੀਸ਼ਾ, ਜਸਬੀਰ ਪੌਲ, ਇੰਦਰਜੀਤ ਬੌਧ, ਸੋਨੂ ਅੰਬੈਡਕਰ, ਚੌਧਰੀ ਯਸ਼ਪਾਲ, ਵਿੱਕੀ ਸਹੋਤਾ, ਸੁਰਿੰਦਰ ਕੌਰ ਸਰਧਸ ਤੋਂ ਹੰਸ ਰਾਜ ਕੌਂਸਲਰ, ਕੁਲਦੀਪ ਬਿੰਦਰ ਅੰਬਰਸਰਿਆ ਜਨਾਗਲ, ਚੇਅਰਮੈਨ ਸੋਮਨਾਥ ਹੀਰ, ਸੈਕਟਰੀ ਬਲਵਿੰਦਰ ਬਿੱਟਾ, ਜਸਵੀਰ ਸਿੰਘ ਬਾਲੀ , ਕੈਸ਼ੀਅਰ ਵਿਜੈ ਕੁਮਾਰ , ਭੁਪਿੰਦਰ ਕਾਕੂ , ਗੁਰਪ੍ਰੀਤ ਲਾਲੀ,ਹਰਜਿੰਦਰ ਸੁਜਾਤਵਾਲ, ਗੋਲਡੀ ਕਟਾਰੀਆ, ਸਰਬਜੀਤ ਸਾਬੀ, ਚਨੀ ਕਲੇਰ, ਅਮਰਜੀਤ, ਰਾਜੂ, ਸੁਖਦੇਵ ਭਟੋਏ, ਮਹਿੰਦਰਪਾਲ, ਸ਼ਮਸ਼ੇਰ, ਸਟਿਫ਼ਨ, ਬਲਵਿੰਦਰ, ਸਨੀ, ਬਾਵਾ, ਬਲਵਿੰਦਰ ਜੱਸੀ, ਅਜੈ ਦਰੋਚ, ਨਸੀਬ ਚੰਦ ਸੀਬਾ, ਰਿੰਕੂ ਰਾਈਟ, ਮਾਸਟਰ ਫਿਰੋਜ, ਇਮਰਾਨ, ਬਾਬਾ ਨਿਹੰਗ ਸਿੰਘ ਰਮਨਦੀਪ,ਵਿਜੇ ਜਨਾਗਲ, ਭਰਤ ਕਟਾਰੀਆ, ਸੁਰਜੀਤ ਪੌਲ, ਰਮੇਸ਼ ਮੱਲ, ਹਰਮੇਸ਼ ਚੁੰਮਬਰ, ਨਛੱਤਰ ਪਾਲ, ਵਿਜੈ ਪਹਿਲਵਾਨ, ਸ਼ਿਪਾ ਸਿਮਕ, ਗੁਰਪਾਲ ਭਟੋਏ, ਅਰਪਿਤ ਚੁੰਬਰ, ਬਲਵਿੰਦਰ ਠੱਕਰਵਾਲ, ਗੋਲਡੀ ਕਟਾਰੀਆ, ਅਵਤਾਰ ਤਾਰੀ, ਗੋਗਾ ਗਰੇਵਾਲ, ਕਾਕਾ ਹੀਰ ਆਦਿ ਸਾਥੀ ਮੌਜੂਦ ਰਹੇ ।