ਪੰਜਾਬ ਅੰਦਰ ਖੱਬੇ ਪੱਖੀ ਏਕਤਾ ਜ਼ਰੂਰੀ:- ਬੰਤ ਬਰਾੜ
ਹਰਬੰਸ ਸਿੰਘ ਮਾਂਗਟ ਸੂਬਾ ਸਕੱਤਰ ਅਤੇ ਹਰਦੀਪ ਸਿੰਘ ਰਾਮਪੁਰਾ ਸੂਬਾ ਕਮੇਟੀ ਮੈਬਰ ਬਣੇ
ਸੰਗਰੂਰ,25 ਨਵੰਬਰ (ਜਗਸੀਰ ਲੌਂਗੋਵਾਲ ) - ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ) ਪੰਜਾਬ ਦਾ 5ਵਾਂ ਸੂਬਾਈ ਇਜਲਾਸ ਪੰਜਾਬ ਅੰਦਰ ਖੱਬੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਇੱਕਠੇ ਹੋਕੇ ਫਿਰਕਾਪ੍ਰਸਤ ਪਾਰਟੀ ਬੀਜੇਪੀ ਦੀਆ ਲੋਕ ਵਿਰੋਧੀ ਨੀਤੀਆ ਖਿਲਾਫ ,ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਨ ਲਈ ਪੰਜਾਬ ਅੰਦਰ ਖੱਬੇ ਪੱਖੀ ਏਕਤਾ ਜ਼ਰੂਰੀ ਅਤੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਨਾਲ ਕੌਮਾਂਤਰੀ ਵਪਾਰ ਬਹਾਲ ਕਰਨ ਦੀ ਮੰਗ ਨਾਲ ਸਫ਼ਲਤਾ ਪੂਰਵਕ ਸਮਾਪਤ ਹੋਇਆ।ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਇਜਲਾਸ ਵਿੱਚ ਆਏ ਸਾਰੇ ਆਗੂਆਂ,ਮਹਿਮਾਨਾਂ ਅਤੇ ਡੇਲੀਗੇਟਸ ਦਾ ਸਵਾਗਤ ਕੀਤਾ ਪਾਰਟੀ ਦੇ ਵਿਛੜੇ ਆਗੂਆਂ ਕਾਮਰੇਡ ਖਿਤੀ ਗੋਸਵਾਮੀ ਸਾਬਕਾ ਮੰਤਰੀ, ਅਬਾਨੀ ਰਾਏ ਸਾਬਕਾ ਮੈਂਬਰ ਪਾਰਲੀਮੈਂਟ, ਜਥੇਦਾਰ ਹਰਚੰਦ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਕਾਨਫਰੰਸ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮਨੋਜ ਭੱਟਾਚਾਰੀਆ, ਮੈਂਬਰ ਪਾਰਲੀਮੈਂਟ ਕਾਮਰੇਡ ਐਨ.ਕੇ.ਪ੍ਰੇਮਾਚੰਦਰਨ, ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਸੀਪੀਆਈਐਮ ਦੇ ਕਾਮਰੇਡ ਬਲਬੀਰ ਸਿੰਘ ਸੁਹਾਵੀ, ਕਾਮਰੇਡ ਅਮਰ ਸਿੰਘ, ਅਮਰਜੀਤ ਸਿੰਘ ਅਰਪਨ, ਬੀਬੀ ਹਰਦੇਵ ਕੌਰ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿਚੋਂ ਬੀਬੀ ਜਸਮੀਤ ਕੌਰ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਵਿੱਚ ਪਾਸ ਕੀਤੇ ਮਤਿਆਂ ਵਿੱਚ ਕੈਸ਼ਲੈਸ ਇਕਨਾਮੀ, ਖੁਦ ਮੁਖਤਿਆਰ ਸਮਾਜਵਾਦੀ ਪੰਜਾਬ ਦੀ ਉਸਾਰੀ, ਕਿਸਾਨ ਪੱਖੀ ਕੰਟਰੈਕਟ ਫਾਰਮਿੰਗ, ਬੇਜਮੀਨ ਵਸੋਂ ਵਾਸਤੇ ਲੈਂਡ ਬੈਂਕ, ਕੰਟਰੈਕਟ ਪਸ਼ੂ ਪਾਲਣ, ਐਗਰੋ ਇੰਡਸਟਰੀਜ਼ ਦਾ ਵਿਕਾਸ, ਆਨਲਾਈਨ ਐਜੂਕੇਸ਼ਨ ਦੇ ਵਿਕਾਸ ਨਾਲ ਹਰ ਇੱਕ ਬੱਚੇ ਨੂੰ ਮੁਫ਼ਤ ਵਿਦਿਆ, ਐਲੋਪੈਥੀ ਦੇ ਨਾਲ ਨਾਲ ਹੋਮੀਓਪੈਥੀ, ਆਯੁਰਵੈਦ ਅਤੇ ਹੋਰ ਇਲਾਜ ਪ੍ਰਣਾਲੀਆਂ ਉੱਤੇ ਆਧਾਰਿਤ ਹਰ ਇੱਕ ਨੂੰ ਮੁਫ਼ਤ ਸਿਹਤ ਸਹੂਲਤਾਂ ਅਤੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਨੂੰ ਪਾਰਟੀ ਦੇ ਪ੍ਰੋਗਰਾਮ ਦਾ ਆਧਾਰ ਬਣਾਇਆ ਗਿਆ ਹੈ। ਇਸ ਮੌਕੇ ਕਾਮਰੇਡ ਹਰਬੰਸ ਸਿੰਘ ਮਾਂਗਟ ਸੂਬਾ ਸਕੱਤਰ ,ਕਾਮਰੇਡ ਕਰਨੈਲ ਸਿੰਘ,ਅਮਰੀਕ ਸਿੰਘ ਘਨੌਰ,ਨਛੱਤਰ ਸਿੰਘ ਰਾਜਪੁਰਾ,ਸੁਨੀਤਾ ਰਾਣੀ, ਦਵਿੰਦਰ ਕੌਰ ਢਿੱਲੋਂ, ਰਤਨ ਲਾਲ ਧੂਰੀ, ਮਨਦੀਪ ਸਿੰਘ ਹਨੀ ਮੋਹਾਲੀ, ਸਿਮਰਨਦੀਪ ਸਿੰਘ ਲੁਧਿਆਣਾ, ਸੁਰਿੰਦਰ ਬਾਵਾ ਮੋਗਾ,ਸੋਹਣ ਸਿੰਘ ਸੁਰੀਲਾ ਬਰਵਾਲੀ ਖੁਰਦ,ਹਰਦੀਪ ਸਿੰਘ ਰਾਮਪੁਰਾ ਸੰਗਰੂਰ,ਹਰਜਿੰਦਰ ਸਿੰਘ,ਤਰਨਤਾਰਨ,ਬਲਜੀਤ ਸਿੰਘ ਸੰਧੂ, ਨਾਜ਼ਰ ਸਿੰਘ ਢਿੱਲੋ,ਪਰਮਜੀਤ ਸਿੰਘ ਅੰਮ੍ਰਿਤਸਰ,ਲਖਵੀਰ ਸਿੰਘ ਸਲਾਣਾ ਸੂਬਾ ਕਮੇਟੀ ਲਈ ਚੁਣੇ ਗਏ।
Revplutionary-Socialist-Party-Rsp-Confrence-Sangrur
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)