ਦੇਸ਼ ਦੀ ਤਰੱਕੀ ਤੇ ਸਮਾਜ ਦੀ ਭਲਾਈ ਲਈ ਵੋਟ ਦੀ ਅਹਿਮਤੀ ਨੂੰ ਸਮਝਣਾ ਜ਼ਰੂਰੀ : ਪਰੇ

Jan25,2025 | Parvinder Jit Singh | Bathinda

 ਬਠਿੰਡਾ, 25 ਜਨਵਰੀ (ਪਰਵਿੰਦਰ ਜੀਤ ਸਿੰਘ)ਦੇਸ਼ ਦੀ ਤਰੱਕੀ ਤੇ ਸਮਾਜ ਦੀ ਭਲਾਈ ਲਈ ਵੋਟ ਦੀ ਅਹਿਮਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਕਰਵਾਏ ਗਏ 15ਵੇਂ ਕੌਮੀ ਵੋਟਰ ਦਿਵਸ ਮੌਕੇ ਸੰਬੋਧਨ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਉਨ੍ਹਾਂ ਦੇ ਨਾਲ ਮੌਜੂਦ ਰਹੇ।


        ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕੌਮੀ ਵੋਟਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵੋਟ ਦਾ ਅਧਿਕਾਰ ਸਾਨੂੰ ਬਹੁਤ ਮੁਸ਼ਕਿਲਾਂ ਨਾਲ ਮਿਲਿਆ ਹੈ। ਇਕ ਕਰਕੇ ਇਸ ਨੂੰ ਮਾਮੂਲੀ ਨਾ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਕਿਸੇ ਡਰ-ਭੈਅ ਅਤੇ ਲਾਲਚ ਤੋਂ ਕਰਨੀ ਚਾਹੀਦੀ ਹੈ। 


ਇਸ ਦੌਰਾਨ ਡਿਪਟੀ ਕਮਿਸ਼ਨਰ ਨੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਤੇ ਵੋਟ ਦੀ ਮਹੱਹਤਾ ਬਾਰੇ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੀ ਵੋਟ ਜ਼ਰੂਰ ਬਣਾਉਣ। ਇਸ ਮੌਕੇ ਉਨ੍ਹਾਂ ਪਹਿਲੀ ਵਾਰ ਨਵੇਂ ਬਣੇ ਵੋਟਰਾਂ ਨੂੰ ਵੋਟਰ ਕਾਰਡ ਵੰਡੇ ਅਤੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੀ ਹੱਲਾਸ਼ੇਰੀ ਵੀ ਦਿੱਤੀ।


        ਇਸ ਮੌਕੇ ਉਨ੍ਹਾਂ ਬੈਸਟ ਆਰਓ ਏਸੀ-93 (ਬਠਿੰਡਾ ਦਿਹਾਤੀ) ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਸਵੀਪ ਨੋਡਲ ਅਫਸਰ ਸ਼੍ਰੀ ਸੁਰੇਸ਼ ਗੋੜ ਤੋਂ ਇਲਾਵਾ ਵਧੀਆ ਕਾਰਗੁਜਾਰੀ ਵਾਲੇ  ਬੀਐਲਓਜ਼, ਸੁਪਰਵਾਈਜ਼ਰ, ਸੈਕਟਰ ਸੁਪਰਵਾਈਜ਼ਰ, ਚੋਣ ਸ਼ਾਖਰਤਾ ਕਲੱਬ ਇੰਚਾਰਜ, ਸਵੀਪ ਗਤੀਵਿਧੀਆਂ ਤਹਿਤ ਹਫਤਾਵਾਰੀ ਕੁਇੰਜ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ, ਦਫਤਰੀ ਸਟਾਫ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।


        ਇਸ ਤੋਂ ਪਹਿਲਾ ਸਕੂਲੀ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਤੋਂ ਇਲਾਵਾ ਵੋਟ ਦੀ ਮਹੱਹਤਾ ਨੂੰ ਦਰਸਾਉਂਦਾ ਹੋਇਆ ਨਾਟਕ ਅਤੇ ਸੰਗੀਤ ਅਧਿਆਪਕ ਸ੍ਰੀ ਬਲਕਰਨ ਸਿੰਘ ਵਲੋਂ ਗੀਤ ਪੇਸ਼ ਕੀਤਾ ਗਿਆ। 


ਇਸ ਮੌਕੇ ਐਸਡੀਐਮ ਸ ਬਲਕਰਨ ਸਿੰਘ ਮਾਹਲ, ਡੀਡੀਐਫ ਸ਼੍ਰੀ ਸੁਜੀਤ ਕਿਸ਼ਨ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।



Powered by Froala Editor

Bathinda-News



TOP HEADLINES


*ਭਗਵੰਤ ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ
*ਜਨਤਾ ਦੀ ਸੁਰੱਖਿਆ ਸਭ ਤੋਂ ਉੱਪਰ: ਗੈਂਗਸਟਰਵਾਦ ਦੇ ਖਿਲਾਫ ਪੰਜਾ
ਮੋਹਾਲੀ ਪੁਲੀਸ ਵੱਲੋਂ ਨਾਜਾਇਜ ਹਥਿਆਰਾਂ ਸਮੇਤ ਤਿੰਨ ਵਿਅਕਤੀ ਕਾਬ
ਵੜਿੰਗ ਵੱਲੋਂ ਸ਼ਹੀਦੀ ਮੇਲਿਆਂ ਦੌਰਾਨ ਸਿਆਸੀ ਕਾਨਫਰੰਸਾਂ ਕਰਨ ’ਤੇ
*ਗਮਾਡਾ ਵੱਲੋਂ 5,460 ਕਰੋੜ ਰੁਪਏ ਦੀ ਕੀਮਤ ਵਾਲੀਆਂ 42 ਪ੍ਰਮੁੱਖ
328 ਲਾਪਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਾਮਲੇ ਵਿੱਚ ਐਸ
ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲਾ 13 ਤੋਂ 15 ਫਰਵਰੀ
ਮੋਹਾਲੀ ਚ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਮਾਮਲੇ ਵਿੱਚ ਵੱਡੀ
*ਪੰਜਾਬ ਸਰਕਾਰ ਵੱਲੋਂ 16 ਜਨਵਰੀ ਨੂੰ ਮੋਹਾਲੀ ਤੋਂ ਸੂਬਾ ਪੱਧਰੀ
ਦੀਵਾਨ ਨੇ ਡੀਜੀਪੀ ਨੂੰ ਲਿੱਖੀ ਚਿੱਠੀ; ਅਪਰਾਧ ਵਿੱਚ ਵਾਧੇ ਦੇ ਮੱ
*ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ
ਧੁੰਦ ਦੇ ਮੌਸਮ ’ਚ ਸੜਕ ਸੁਰੱਖਿਆ ਮਜ਼ਬੂਤ ਕਰਨ ਲਈ ਜ਼ਿਲ੍ਹੇ ’ਚ ਬ
ਲੁਧਿਆਣਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ​ਪੁਲਿਸ ਨੇ ਕੋ
*ਭ੍ਰਿਸ਼ਟਾਚਾਰ 'ਤੇ ਜ਼ੀਰੋ ਟਾਲਰੈਂਸ ; ਪਾਰਦਰਸ਼ੀ ਸ਼ਾਸਨ ਦੀ ਪਛਾਣ
ਸਮਾਂ ਬਦਲਣ ਸਬੰਧੀ ਕੋਈ ਵੀ ਅਧਿਕਾਰਤ ਪੱਤਰ ਜਾਂ ਬਿਆਨ ਮੇਰੇ ਜਾਂ
*ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਲਈ ਸੁਰੱਖਿਆ ਦੇ ਕੀਤੇ ਪ
*ਬੱਗਾ ਕਲਾਂ ਸੀ.ਬੀ.ਜੀ ਪਲਾਂਟ ਲਈ ​ਹਰੀ ਝੰਡੀ ; ਮਾਹਿਰ ਕਮੇਟੀ ਨ
*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਹਿਲ
*ਕੜਾਕੇ ਦੀ ਠੰਢ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ
*ਪੰਜਾਬ ਪੁਲਿਸ ਨੇ ਵਲਟੋਹਾ ਸਰਪੰਚ ਦੇ ਕਤਲ ਦੀ ਗੁੱਥੀ ਸੁਲਝਾਈ: ਦ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 48841026

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us