local advertisement banners

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

Jan18,2025 | Jagsir Longowal | Sunam Udham Singh Wala



ਪਿੰਡਾਂ ਦੇ ਲੋਕਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣਾ ਗ੍ਰਾਮ ਪੰਚਾਇਤਾਂ ਦੀ ਨੈਤਿਕ ਜਿੰਮੇਵਾਰੀ : ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਜਗਸੀਰ ਲੌਂਗੋਵਾਲ)-
ਪੰਜਾਬ ਦੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਵਿਖੇ  ਸਥਿਤ ਆਪਣੇ ਦਫ਼ਤਰ ਵਿਖੇ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਅਧੀਨ ਆਉਂਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 2 ਕਰੋੜ 5 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਪ੍ਰਵਾਨਗੀ ਪੱਤਰ ਅਤੇ ਚੈਕ ਪ੍ਰਦਾਨ ਕੀਤੇ।

ਇਸ ਮੌਕੇ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਨਵੀਆਂ ਬਣੀਆਂ ਗ੍ਰਾਮ ਪੰਚਾਇਤਾਂ ਦੇ ਸਮੂਹ ਸਰਪੰਚਾਂ ਅਤੇ ਪੰਚਾਂ ਦੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਪਿੰਡਾਂ ਦੇ ਵਸਨੀਕਾਂ ਦੇ ਕੰਮ ਬਿਨਾਂ ਪੱਖਪਾਤ ਅਤੇ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਅਤੇ ਪਿੰਡਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਉਹਨਾਂ ਕਿਹਾ ਕਿ ਹਰੇਕ ਗ੍ਰਾਮ ਪੰਚਾਇਤ ਦੀ ਇੱਕੋ ਤਰਜੀਹ ਹੋਣੀ ਚਾਹੀਦੀ ਹੈ ਕਿ ਵਿਕਾਸ ਪੱਖੋਂ ਕਿਸੇ ਕਿਸਮ ਦੀ ਕਮੀ ਬਾਕੀ ਨਾ ਰਹੇ। 

ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਹਲਕਾ ਸੁਨਾਮ ਦੇ ਹਰ ਪਿੰਡ ਅਤੇ ਸ਼ਹਿਰੀ ਹਿੱਸੇ ਵਿੱਚ ਵੱਸਦੇ ਨਾਗਰਿਕਾਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਲਈ ਉਹ ਪਹਿਲੇ ਦਿਨ ਤੋਂ ਹੀ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਨੂੰ ਲੋੜ ਮੁਤਾਬਕ ਵਿਕਾਸ ਕਾਰਜਾਂ ਲਈ ਲਗਾਤਾਰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਦਾ ਸਭ ਤੋਂ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਬਣੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਮਸਲਿਆਂ ਦਾ ਤਰਜੀਹੀ ਆਧਾਰ ‘ਤੇ ਹੱਲ ਕਰਨਾ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ, ਮੁੱਖ ਮੰਤਰੀ ਤੋਂ ਲੈ ਕੇ ਪਿੰਡ ਦੇ ਪੰਚ ਤੱਕ, ਹਰ ਪੱਧਰ ਦਾ ਨੁਮਾਇੰਦਾ ਲੋਕਾਂ ਨੂੰ ਪੂਰੀ ਤਰ੍ਹਾਂ ਜਵਾਬਦੇਹ ਹੈ ਅਤੇ ਬਿਨਾ ਕਿਸੇ ਵਿਤਕਰੇ ਤੋਂ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਕੰਮ ਕਰਵਾਉਣੇ ਯਕੀਨੀ ਬਣਾਏ ਜਾ ਰਹੇ ਹਨ।
 
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸੇ ਕਵਾਇਦ ਤਹਿਤ ਸੁਨਾਮ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਲਗਾਤਾਰ ਅਨੇਕਾਂ ਵਿਕਾਸ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਉਹਨਾਂ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਹਰ ਇੱਕ ਵਾਅਦੇ ਨੂੰ  ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਨੂੰ ਦਰਪੇਸ਼ ਹਰ ਸਮੱਸਿਆ ਦੇ ਮੁਕੰਮਲ ਅਤੇ ਸਥਾਈ ਹੱਲ ਲਈ ਉਹ ਖੁਦ ਦਿਨ ਰਾਤ ਤਨਦੇਹੀ ਨਾਲ ਕੰਮ ਕਰ ਰਹੇ ਹਨ। 

ਸ਼੍ਰੀ ਅਰੋੜਾ ਨੇ ਲੋਕਾਂ ਦੀ ਕਚਿਹਰੀ ਵਿੱਚੋਂ ਚੁਣ ਕੇ ਆਏ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਆਪੋ-ਆਪਣੇ ਇਲਾਕੇ ਵਿੱਚ ਪੂਰੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਤਾਂ ਜੋ ਲੋਕਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਦਿੱਤਾ ਗਿਆ ਫ਼ਤਵਾ ਸਹੀ ਸਾਬਤ ਕੀਤਾ ਜਾ ਸਕੇ।

ਇਸ ਮੌਕੇ ਸ਼੍ਰੀ ਅਮਨ ਅਰੋੜਾ ਨੇ ਪਿੰਡ ਬਡਰੁੱਖਾਂ, ਈਲਵਾਲ, ਸਾਹੋਕੇ, ਪੱਤੀ ਭਰੀਆਂ, ਉਪਲੀ, ਗੋਬਿੰਦ ਨਗਰ, ਸ਼ਹੀਦ ਉਦੈ ਭਾਨ ਸਿੰਘ ਨਗਰ, ਤੋਗਾਵਾਲ, ਬਹਾਦਰਪੁਰ, ਭੱਮਾਬੱਧੀ, ਕੁਲਾਰ ਖੁਰਦ, ਢੱਡਰੀਆਂ, ਕੁਨਰਾਂ, ਦਿਆਲਗੜ੍ਹ, ਲਿੱਦੜਾਂ, ਰਾਮ ਨਗਰ ਸਿਬੀਆ, ਸੋਹੀਆਂ, ਖੁਰਾਣੀ, ਚੌਵਾਸ, ਬੀਰ ਕਲਾਂ, ਸ਼ੇਰੋਂ, ਨਮੋਲ, ਝਾੜੋਂ, ਸ਼ਾਹਪੁਰ ਕਲਾਂ, ਕੋਟੜਾ ਅਮਰੂ ਅਤੇ ਬਿਗੜਵਾਲ ਦੀਆਂ ਗ੍ਰਾਮ ਪੰਚਾਇਤਾਂ ਨੂੰ ਗਰਾਂਟਾਂ ਵੰਡੀਆਂ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮੁਕੇਸ਼ ਜੁਨੇਜਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੁਨਾਮ ਸੰਜੀਵ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੰਗਰੂਰ ਗੁਰਦਰਸ਼ਨ ਸਿੰਘ, ਬਲਾਕ ਪ੍ਰਧਾਨ ਸਾਹਿਬ ਸਿੰਘ, ਸੁੱਖ ਸਾਹੋਕੇ, ਕੁਲਦੀਪ ਸ਼ੇਰੋਂ, ਕਾਲਾ ਬਡਰੁੱਖਾਂ, ਅਮਨਦੀਪ ਲਖਵੀਰਵਾਲਾ, ਦੀਪ ਕਨੋਈ, ਬਲਜਿੰਦਰ ਈਲਵਾਲ ਅਤੇ ਜਗਬੀਰ ਅਕਬਰਪੁਰ ਵੀ ਹਾਜ਼ਰ ਸਨ।

Powered by Froala Editor

Aman-Arora-Cabinet-Minister-Punjab



TOP HEADLINES


ਮੁੱਖ ਮੰਤਰੀ ਵੱਲੋਂ ਨਿਰਮਾਣ ਅਧੀਨ ਸੜਕਾਂ ਦੀ ਅਚਨਚੇਤ ਜਾਂਚ, ਸੜਕ
ਮੋਹਾਲੀ ਫੇਜ਼ 11 ਦੇ ਮਕਾਨਾਂ ਵਿੱਚ ਦੁਕਾਨਾਂ ਚਲਾਉਣ ਵਾਲੇ ਲੋਕਾਂ
ਮੋਹਾਲੀ ਪੁਲੀਸ ਵਲੋਂ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾ
ਯੁੱਧ ਨਸ਼ਿਆਂ ਵਿਰੁੱਧ ਦੇ 285ਵੇਂ ਦਿਨ ਪੰਜਾਬ ਪੁਲਿਸ ਵੱਲੋਂ 2 ਕਿ
*ਪੰਜਾਬ ਵਿੱਚ ਚੋਣਾਂ ਵਾਲਾ ਦਿਨ (14 ਦਸੰਬਰ) "ਡਰਾਈ ਡੇ" ਵਜੋਂ ਘ
ਨਵੀਆਂ ਬਣ ਕੇ ਤਿਆਰ ਹੋਈਆਂ ਸਰਹਿੰਦ-ਪਟਿਆਲਾ ਸੜਕ ਅਤੇ ਲਿੰਕ ਸੜਕਾ
ਡਿਪਟੀ ਕਮਿਸ਼ਨਰ ਨੇ ਐਨ.ਜੀ.ਓ. ਸਿਟੀਨੀਡਜ਼ ਵੱਲੋਂ ਪ੍ਰਸ਼ਾ਼ਸਨ ਦੇ
ਮਨਪ੍ਰੀਤ ਸਿੰਘ ਇਆਲੀ ਨੂੰ ਵੱਡਾ ਝਟਕਾ ਜੱਦੀ ਪਿੰਡ ਗੋਰਸੀਆਂ ਦੀ
ਮੁਸਲਿਮ ਭਾਈਚਾਰੇ ਤੋਂ ਸੋਨਮ ਬਾਜਵਾ ਅਤੇ ਫਿਲਮ ਦੀ ਪੂਰੀ ਟੀਮ ਨੇ
*ਟੈਕਸੇਸ਼ਨ ਕਮਿਸ਼ਨਰ ਵੱਲੋਂ 31 ਦਸੰਬਰ 2025 ਤੱਕ ਬਕਾਇਆ Gst ਅਤ
*ਅਰੁਣ ਸਾਹਨੀ ਕਤਲ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ
*ਵਿਧਾਇਕ ਬੱਗਾ ਨੇ ਅਸ਼ੋਕ ਨਗਰ 'ਚ ਕਰਵਾਈ ਸੜਕ ਨਿਰਮਾਣ ਕਾਰਜ਼ਾਂ ਦਾ
*ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ: ਪਾਰਦਰਸ਼ੀ, ਨਿਰਪੱਖ
ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿ
ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵਿੱਚ ਅੰਤਰਰਾਸ਼ਟਰੀ ਉ
*ਮੁੱਖ ਮੰਤਰੀ ਦੀ ਕੁਰਸੀ ਦੀ ਸੌਦੇਬਾਜ਼ੀ 'ਤੇ ਚੁੱਪ ਕਿਉਂ ਹਨ ਬਾਜ
*ਮੁੱਖ ਮੰਤਰੀ ਦੀ ਕੁਰਸੀ ਅਤੇ ਟਿਕਟਾਂ ਦੀ ਖਰੀਦੋ-ਫਰੋਖਤ 'ਤੇ ਕਾਂ
ਗੱਤਕਾ ਖੇਡ ਦੇ ਮਿਆਰੀਕਰਨ ਤੇ ਰੈਫਰੀਆਂ ਨੂੰ ਸ਼ਸ਼ਕਤ ਬਣਾਉਣ ਲਈ ਨ
ਚੰਡੀਗੜ੍ਹ ਵਿੱਚ ਇਮਾਰਤਾ ਉਪਰ ਸੋਲਰ ਲਾਈਟਾਂ ਲਗਵਾਉਣ ਦੇ ਮਾਮਲੇ ਵ
*50 ਲੱਖ ਦੀ ਗ੍ਰਾਂਟ ਤੋਂ ਖੁਸ਼ ਪਿੰਡ ਵਾਸੀ ਮਾਨ ਸਰਕਾਰ ਦਾ ਕੀਤਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 48279408

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us