ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ ਭੀਮ ਰਾਓ ਅੰਬੇਦਕਰ ਖਿਲਾਫ ਦਿੱਤੇ ਬਿਆਨ ਦਾ ਮਾਮਲਾ ਭਖਿਆ, ਕਾਂਗਰਸ ਉੱਤਰੀ ਸੜਕਾਂ ਤੇ ਮੰਗਿਆ ਅਸਤੀਫਾ
Dec24,2024
| Parvinder Jit Singh | Bathinda
-- ਗ੍ਰਹਿ ਮੰਤਰੀ ਖਿਲਾਫ ਬਠਿੰਡਾ ਦੀਆਂ ਸੜਕਾਂ ਤੇ ਉਤਰੀ ਕਾਂਗਰਸ,ਕੀਤਾ ਰੋਸ ਪ੍ਰਦਰਸ਼ਨ,
ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ, ਮੰਤਰੀ ਮੰਡਲ ਵਿੱਚੋਂ ਬਾਹਰ ਕੱਢਣ ਦੀ ਮੰਗ
ਬਠਿੰਡਾ 24 ਦਸੰਬਰ (ਪਰਵਿੰਦਰ ਜੀਤ ਸਿੰਘ ):-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਨਿਸ਼ਾਨਾ ਬਣਾਉਦਿਆ ਸੰਵਿਧਾਨ ਦੀ ਉਲਟ ਫੇਰ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਦਾ ਕਾਂਗਰਸ ਪਾਰਟੀ ਵੱਲੋਂ ਵਿਰੋਧ ਕਰਦਿਆਂ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਬਠਿੰਡਾ ਦੀਆਂ ਸੜਕਾਂ ਤੇ ਕਾਂਗਰਸ ਉਤਰਦੀ ਹੋਈ ਨਜ਼ਰ ਆਈ ਅਤੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਸਾਬਕਾ ਮੇਅਰ ਬਲਵੰਤ ਰਾਏ ਨਾਥ ਪੀਪੀਸੀਸੀ ਦੇ ਜਨਰਲ ਸੈਕਟਰੀ ਕਿਰਨਜੀਤ ਸਿੰਘ ਗਹਿਰੀ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਅਤੇ ਜ਼ਿਲ੍ਾ ਬਠਿੰਡਾ ਦੀ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ ਅਤੇ ਬਲਜਿੰਦਰ ਠੇਕੇਦਾਰ ਦੀ ਅਗਵਾਈ ਵਿੱਚ ਅੱਜ ਕਾਂਗਰਸੀ ਵਰਕਰਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੰਗ ਪੱਤਰ ਦਿੰਦੇ ਹੋਏ ਗ੍ਰਹ ਮੰਤਰੀ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦੀ ਜਿੱਥੇ ਮੰਗ ਕੀਤੀ, ਉੱਥੇ ਹੀ ਗ੍ਰਿਹ ਮੰਤਰੀ ਤੋਂ ਪੂਰੇ ਦੇਸ਼ ਤੋਂ ਬੋਲੇ ਗਏ ਅਪ ਸ਼ਬਦ ਲਈ ਮਾਫੀ ਮੰਗਣ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉੜਾਉਣ ਤੇ ਤੁਲੀ ਹੋਈ ਹੈ ਪਰ ਕਾਂਗਰਸ ਪਾਰਟੀ ਕਦੇ ਵੀ ਸੰਵਿਧਾਨ ਵਿੱਚ ਵੱਡੀ ਫੇਰ ਬਦਲ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਕਿ ਨੌਜਵਾਨ ਨੇਤਾ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਵਿੱਚ ਵਿਰੋਧੀ ਧਿਰ ਮੋਦੀ ਸਰਕਾਰ ਦੀਆਂ ਇਹਨਾਂ ਸਾਜਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਇਸ ਮੌਕੇ ਅਵਤਾਰ ਸਿੰਘ ਗੋਨਿਆਣਾ ਦਰਸ਼ਨ ਸਿੰਘ ਸੰਧੂ ਰਣਜੀਤ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਜੇਕਰ ਚੁਣੀ ਹੋਈ ਸਰਕਾਰ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਏਗੀ ਤਾਂ ਫਿਰ ਆਮ ਲੋਕ ਕਿੱਥੋਂ ਸੁਰੱਖਿਤ ਰਹਿਣਗੇ ਪਰ ਕਾਂਗਰਸ ਪਾਰਟੀ ਜੋ ਹਮੇਸ਼ਾ ਹੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਡਾਕਟਰ ਭੀਮ ਰਾਓ ਅੰਬੇਦਕਰ ਦੇ ਲਿਖੇ ਸੰਵਿਧਾਨ ਨੂੰ ਮੁੱਖ ਮੰਨਦੇ ਹੋਏ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਲਈ ਬਚਨਵੱਧ ਹੈ ,ਇਸ ਤਰ੍ਹਾਂ ਕਦੇ ਵੀ ਸੰਵਿਧਾਨ ਦੀ ਉਲੰਘਣਾ ਨਹੀਂ ਹੋਣ ਦੇਵੇਗੀ। ਇਸ ਮੌਕੇ ਸੰਦੀਪ ਸਿੰਘ ਅੰਗਰੇਜ ਸਿੰਘ ਗੁਰਚਰਨ ਸਿੰਘ ਕ੍ਰਿਸ਼ਨ ਸਿੰਘ (ਸਾਰੇ ਬਲਾਕ ਪ੍ਰਧਾਨ) ਨੇ ਕਿਹਾ ਕਿ ਕਾਂਗਰਸ ਪਾਰਟੀ ਉਦੋਂ ਤੱਕ ਟਿਕ ਕੇ ਨਹੀਂ ਬੈਠੇਗੀ ਜਦੋਂ ਤੱਕ ਗ੍ਰਿਹ ਮੰਤਰੀ ਅਮਿਤ ਸ਼ਾਹ ਅਸਤੀਫਾ ਦੇ ਕੇ ਦੇਸ਼ ਵਾਸੀਆਂ ਤੋਂ ਮਾਫੀ ਨਹੀਂ ਮੰਗਦੇ ਕਿਉਂਕਿ ਸੰਵਿਧਾਨ ਦੀ ਉਲੰਘਣਾ ਦੇਸ਼ ਲਈ ਸਭ ਤੋਂ ਵੱਡੀ ਘਾਤਕ ਕਾਰਵਾਈ ਹੈ ਜੋ ਬਰਦਾਸ਼ਤ ਯੋਗ ਨਹੀਂ। ਜਗਮੀਤ ਸਿੰਘ ਵਿਕਰਮ ਕ੍ਰਾਂਤੀ ਅਸ਼ੀਸ਼ ਕਪੂਰ ਸੁਨੀਲ ਕੁਮਾਰ ਸੁਖਦੇਵ ਸਿੰਘ ਬਲਜੀਤ ਸਿੰਘ ਯੂਥ ਆਗੂ ਮਨਜੀਤ ਸਿੰਘ ਗੁਰਜੰਟ ਸਿੰਘ ਗੁਰਤੇਜ ਸਿੰਘ ਰਮਨਦੀਪ ਸਿੰਘ ਰੂਪ ਸਿੰਘ ਕਰਤਾਰ ਸਿੰਘ ਜਗਰਾਜ ਸਿੰਘ ਰਾਧੇ ਸ਼ਾਮ ਅੱਜ ਦੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Powered by Froala Editor
Congress-Protest-Against-Home-Minister-Amit-Shah-At-Bathinda-