ਵਰਲਡ ਇਕੋਨਾਮਿਕ ਫੋਰਮ (ਡਬਲਿਊਈਐਫ) ਵੱਲੋਂ ਪ੍ਰਕਾਸ਼ਿਤ ਟ੍ਰੇਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ (ਟੀਟੀਡੀਆਈ) 2024 ਦੀ ਰਿਪੋਰਟ ਦੇ ਅਨੁਸਾਰ, ਭਾਰਤ 119 ਦੇਸ਼ਾਂ ਵਿੱਚੋਂ 39ਵੇਂ ਸਥਾਨ 'ਤੇ ਹੈ। 2021 ਵਿੱਚ ਪ੍ਰਕਾਸ਼ਿਤ ਪਿਛਲੇ ਸੂਚਕਾਂਕ ਵਿੱਚ, ਭਾਰਤ 54ਵੇਂ ਸਥਾਨ 'ਤੇ ਸੀ। ਹਾਲਾਂਕਿ, ਡਬਲਿਊਈਐਫ ਕਾਰਜਪ੍ਰਣਾਲੀ ਵਿੱਚ ਸੋਧਾਂ ਦੇ ਕਾਰਨ, ਭਾਰਤ ਦੀ 2021 ਰੈਂਕ ਨੂੰ 38ਵੇਂ ਸਥਾਨ 'ਤੇ ਐਡਜਸਟ ਕੀਤਾ ਗਿਆ ਸੀ।
ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਵਿੱਚ ਭਾਰਤ ਦੀ ਰੈੰਕਿੰਗ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਇਹ ਗੱਲ ਕਹੀ। ਮੰਤਰੀ ਨੇ ਅੱਗੇ ਜਵਾਬ ਦਿੱਤਾ ਕਿ ਟੀਟੀਡੀਆਈ ਰਿਪੋਰਟ ਦੇ ਅਨੁਸਾਰ, ਜ਼ਿਕਰ ਕੀਤੇ ਟੀਟੀਡੀਆਈ ਥੰਮ੍ਹਾਂ ਵਿੱਚੋਂ, ਭਾਰਤ ਦੇ ਸਕੋਰ ਵਿੱਚ ਤਿੰਨ ਖੇਤਰਾਂ ਵਿੱਚ ਸੁਧਾਰ ਹੋਇਆ ਹੈ: ਯਾਤਰਾ ਅਤੇ ਸੈਰ-ਸਪਾਟਾ, ਸਫੇਟੀ ਅਤੇ ਸਕਿਉਰਿਟੀ, ਅਤੇ ਸਿਹਤ ਅਤੇ ਸਫਾਈ।
ਮਈ 2024 ਲਈ ਯੂਐਨਡਬਲਿਊਟੀਓ ਬੈਰੋਮੀਟਰ ਦੇ ਅਨੁਸਾਰ, 2022 ਵਿੱਚ ਦੁਨੀਆ ਭਰ ਵਿੱਚ 975 ਮਿਲੀਅਨ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਹੋਈ, ਜਿਸ ਵਿੱਚੋਂ ਭਾਰਤ ਵਿੱਚ 14.3 ਮਿਲੀਅਨ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ, ਜੋ ਅੰਤਰਰਾਸ਼ਟਰੀ ਇਨਬਾਉਂਡ ਸੈਰ-ਸਪਾਟਾ ਬਾਜ਼ਾਰ ਹਿੱਸੇ ਦਾ 1.47% ਹੈ। ਏਸ਼ੀਆ ਅਤੇ ਪੈਸਿਫ਼ਿਕ ਵਿੱਚ ਭਾਰਤ ਦੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਦਾ ਹਿੱਸਾ 2022 ਵਿੱਚ 15.66% ਸੀ।
ਇਸ ਤੋਂ ਇਲਾਵਾ, ਮੰਤਰੀ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਸੈਰ-ਸਪਾਟਾ ਮੰਤਰਾਲਾ ਦੇਸ਼ ਦੇ ਸੈਰ-ਸਪਾਟਾ ਸਥਾਨਾਂ ਅਤੇ ਸੈਰ-ਸਪਾਟਾ ਉਤਪਾਦਾਂ ਨੂੰ ਦੇਸ਼ ਦੇ ਅੰਦਰ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਵਿਆਪਕ ਤੌਰ 'ਤੇ ਉਤਸ਼ਾਹਿਤ ਕਰਦਾ ਹੈ। ਇਹਨਾਂ ਮੰਤਵਾਂ ਨੂੰ ਇੱਕ ਏਕੀਕ੍ਰਿਤ ਮਾਰਕੀਟਿੰਗ ਅਤੇ ਪ੍ਰਚਾਰਕ ਰਣਨੀਤੀ ਅਤੇ ਯਾਤਰਾ ਵਪਾਰ, ਰਾਜ ਸਰਕਾਰਾਂ ਅਤੇ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਇੱਕ ਤਾਲਮੇਲ ਮੁਹਿੰਮ ਰਾਹੀਂ ਪੂਰਾ ਕੀਤਾ ਜਾਂਦਾ ਹੈ। ਪ੍ਰਚਾਰ ਮੰਤਰਾਲੇ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਪ੍ਰਚਾਰ ਕੀਤਾ ਜਾਂਦਾ ਹੈ। ਮੰਤਰਾਲੇ ਵੱਲੋਂ ਵਿਕਸਤ ਵੱਖ-ਵੱਖ ਪ੍ਰਚਾਰ ਸਮੱਗਰੀ ਰਾਹੀਂ ਦੇਸ਼ ਦੇ ਸੈਰ-ਸਪਾਟਾ ਸਥਾਨਾਂ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਸੈਰ-ਸਪਾਟਾ ਮੰਤਰਾਲਾ ਗਲੋਬਲ ਸੈਰ-ਸਪਾਟਾ ਬਾਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਵਧਾਉਣ ਲਈ ਪ੍ਰਮੁੱਖ ਅਤੇ ਸੰਭਾਵੀ ਵਿਦੇਸ਼ੀ ਬਾਜ਼ਾਰਾਂ ਵਿੱਚ ਆਯੋਜਿਤ ਯਾਤਰਾ ਮੇਲਿਆਂ/ਪ੍ਰਦਰਸ਼ਨੀਆਂ ਵਿੱਚ ਵੀ ਭਾਗ ਲੈਂਦਾ ਹੈ।
ਅੰਤ ਵਿੱਚ, ਮੰਤਰੀ ਨੇ ਐਮਪੀ ਸੰਜੀਵ ਅਰੋੜਾ ਨੂੰ ਦਿੱਤੇ ਆਪਣੇ ਜਵਾਬ ਵਿੱਚ ਦੱਸਿਆ ਕਿ "ਚੈਂਪੀਅਨ ਸਰਵਿਸ ਸੈਕਟਰ ਸਕੀਮ (ਸੀਐਸਐਸਐਸ)" ਦੇ ਤਹਿਤ, ਸੈਰ-ਸਪਾਟਾ ਮੰਤਰਾਲਾ ਉਡਾਨ (ਆਰਸੀਐਸ) ਦੀ ਯੋਜਨਾ 'ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਖਰਚੀ ਗਈ ਰਕਮ ਦੀ ਅਦਾਇਗੀ ਕਰ ਰਿਹਾ ਹੈ। ਹੁਣ ਤੱਕ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ 226 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਆਰਸੀਐਸ ਉਡਾਨ ਟੂਰਿਜ਼ਮ ਦੇ ਤਹਿਤ, ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਦੇ ਬਿਹਤਰ ਕੰਨੇਕਟਿਵਿਟੀ ਲਈ 53 ਸੈਰ-ਸਪਾਟਾ ਮਾਰਗ ਕਾਰਜਸ਼ੀਲ ਹਨ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)