ਪੁਲੀਸ ਨੇ 24 ਘੰਟੇ ਵਿੱਚ ਕਾਬੂ ਕੀਤਾ ਪਿੰਡ ਕੈਲੋਂ ਵਿੱਚ ਹੋਈ ਗੋਲੀਬਾਰੀ ਦਾ ਮੁਲਜਮ, ਹਥਿਆਰ ਵੀ ਬਰਾਮਦ

Jun22,2024 | Gautam Jalandhari | Mohali

ਬਿਜਲੀ ਦੇ ਟ੍ਰਾਂਸਫਾਰਮਰ ਨੇੜੇ ਹੋਈ ਲੜਾਈ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਮਾਰੀ ਸੀ ਗੋਲੀ ਮੋਹਾਲੀ 22 ਜੂਨ (ਗੁਰਵਿੰਦਰ ਸਿੰਘ) ਮੁਹਾਲੀ ਪੁਲੀਸ ਨੇ ਬੀਤੇ ਦਿਨ ਪਿੰਡ ਕੈਲੋਂ ਵਿੱਚ ਮਾਮੂਲੀ ਬਹਿਸ ਤੋਂ ਬਾਅਦ ਹੋਏ ਝਗੜੇ ਦੌਰਾਨ ਪਿੰਡ ਦੇ ਹੀ ਤਿੰਨ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ ਪਿੰਡ ਦੇ ਹੀ ਵਸਨੀਕ ਜੰਗ ਬਹਾਦੁਰ ਨੂੰ ਅੱਜ ਤੜਕੇ ਕਾਬੂ ਕਰ ਲਿਆ। ਪੁਲੀਸ ਨੇ ਜੰਗ ਬਹਾਦੁਰ ਤੋਂ ਝਗੜੇ ਦੌਰਾਨ ਵਰਤੇ ਗਏ ਹਥਿਆਰ (ਪਿਸਟਲ ਼32 ਬੋਰ) ਨੂੰ ਵੀ ਬਰਾਮਦ ਕਰ ਲਿਆ ਹੈ। ਡੀ ਐਸ ਪੀ ਸਿਟੀ 2 ਸ਼੍ਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਕੈਲੋਂ ਵਿੱਚ ਬਿਜਲੀ ਸਪਲਾਈ ਬੰਦ ਹੋਣ ਤੇ ਪਿੰਡ ਵਿੱਚ ਲੱਗੇ ਟ੍ਰਾਂਸਫਾਰਮਰ ਤੇ ਪਹੁੰਚੇ ਪਿੰਡ ਦੇ ਵਸਨੀਕ ਲਖਬੀਰ ਸਿੰਘ ਨਾਲ ਜੰਗ ਬਹਾਦੁਰ ਅਤੇ ਉਸਦੇ ਸਾਥੀ ਪਰਮਿੰਦਰ ਸਿੰਘ ਨਾਲ ਬਹਿਸ ਹੋ ਗਈ ਸੀ ਅਤੇ ਉਹ ਆਪਸ ਵਿੱਚ ਉਲਝ ਗਏ ਸਨ। ਝਗੜਾ ਹੁੰਦਾ ਦੇਖ ਜਦੋਂ ਸਤਨਾਮ ਅਤੇ ਹਰਵਿੰਦਰ, ਲਖਬੀਰ ਸਿੰਘ ਨੂੰ ਬਚਾਉਣ ਆਏ ਤਾਂ ਜੰਗ ਬਹਾਦਰ ਨੇ ਲਖਬੀਰ ਸਿੰਘ ਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿੰਚ ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ਵੀ ਜਖਮੀ ਹੋ ਗਏ ਸਨ ਜਦੋਂਕਿ ਜੰਗ ਬਹਾਦਰ ਅਤੇ ਪਰਮਿੰਦਰ ਸਿੰਘ ਫਰਾਰ ਹੋ ਗਏ ਸਨ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਵਲੋਂ ਜੰਗ ਬਹਾਦਰ ਅਤੇ ਪਰਮਿੰਦਰ ਸਿੰਘ ਦੇ ਖਿਲਾਫ ਆਈ ਪੀ ਸੀ ਦੀ ਧਾਰਾ 341, 323, 307, 506,34, ਅਤੇ ਆਰਮਜ਼ ਐਕਟ ਦੀ ਧਾਰਾ 25, 27 ਦੇ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਦੀ ਭਾਲ ਕਰਨੀ ਆਰੰਭ ਕਰ ਦਿੱਤੀ ਸੀ। ਇਸ ਦੌਰਾਨ ਜੰਗ ਬਹਾਦਰ ਨੂੰ ਤੜਕੇ ਸੈਕਟਰ 79 ਵਿੱਚ ਹਾਊਸਫੈਡ ਦੇ ਕਵਾਂਟਰਾਂ ਦੇ ਨੇੜੇ ਲੱਗਦੀ ਮੰਡੀ ਨੇੜੇ ਲਾਈਟ ਪਾਇੰਟ ਤੇ ਪੁਲੀਸ ਦੀ ਨਾਕਾ ਟੀਮ ਵਲੋਂ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜੰਗ ਬਹਾਦੁਰ ਤੋਂ ਵਾਰਦਾਤ ਦੌਰਾਨ ਵਰਤਿਆ ਪਿਸਟਲ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲੀਸ ਵਲੋਂ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Mohali-Police-Arrested-Acused



TOP HEADLINES


*ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਖੰਨਾ ਪੁ
ਬਨੂੰੜ 'ਚ ਵੱਡਾ ਐਨਕਾਊਂਟਰ, ਨਾਮੀ ਗੈਂਗਸਟਰ ਕੀਤਾ ਢੇਰ ਐਨਕਾਉਂਟ
ਡਾ ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਦੀ ਅਵਾਮ ਤਰਫੋਂ ਜਲੰਧਰ ਪੱ
ਸਮਾਜਿਕ ਪਰਿਵਰਤਨਸ਼ੀਲ ਪੇਂਡੂ ਆਰਥਿਕ ਸਸ਼ਕਤੀਕਰਨ ਦਾ ਉਦੇਸ਼ ਮਹਿਲਾ
ਸੰਭਵ ਫਾਊਂਡੇਸ਼ਨ ਵੱਲੋਂ ਅਰਥ ਆਵਰ ਦੀ 10ਵੀਂ ਵਰ੍ਹੇਗੰਢ ਮਨਾਉਣ ਲ
ਪੰਜਾਬ ਪੁਲਿਸ ਨੇ Encounter ਤੋਂ ਬਾਅਦ ਦੋ ਗੈਂਗਸਟਰਾਂ ਦੀਪਕ ਅ
*ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖ
ਬਠਿੰਡਾ ਪੁਲਿਸ ਵੱਲੋਂ ਮੌੜ ਕਤਲ ਕਾਂਡ ਦੇ ਦੋਸ਼ੀ ਗਿਰਫਤਾਰ
Breaking: ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰ
ਸੂਬੇ ਦੇ 7 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ
ਏ.ਡੀ.ਸੀ. ਵੱਲੋਂ ਗਲੋਬਲ ਰੂਟਸ ਫਰਮ ਦਾ ਲਾਇਸੰਸ ਰੱਦ
ਉਤਰਾਖੰਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ
*ਪੰਜਾਬ ਉਪ ਚੋਣ ਵਿਚ ਰਿਕਾਰਡ ਤੋੜ ਜਿੱਤ ਨੇ ਆਮ ਆਦਮੀ ਪਾਰਟੀ ਦੀ
'ਆਪ' ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ 'ਤੇ ਮਨਾਇਆ ਜਸ਼ਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ ਵੱਖ ਪਿੰ
'ਆਪ' ਆਗੂਆਂ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਜਲੰਧਰ ਪੱਛਮੀ ਜ਼
ਜ਼ਿਲ੍ਹੇ ਦੇ ਸੇਵਾ ਕੇਂਦਰਾਂ ਤੋਂ ਸਾਲ 2024 ਦੇ ਪਹਿਲੇ ਛੇ ਮਹੀਨਿਆ
ਐਮਬੀਡੀ ਗਰੁੱਪ ਨੇ ਉੱਤਮਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਵਿਰਾਸਤ
ਜਲੰਧਰ ਪੱਛਮੀ ਉਪ ਚੋਣ ਨਤੀਜਾ :ਚੱਲ ਗਿਆ ਆਪ ਦਾ ਝਾੜੂ-ਜਲੰਧਰ ਤੋਂ
ਭਾਜਪਾ ਕਾਰਜਕਾਰਨੀ ਦੀ ਮੀਟਿੰਗ ਤੀਜੇ ਕਾਰਜਕਾਲ ਲਈ ਰਾਸ਼ਟਰ ਦ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42482235

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us