ਭਾਸ਼ਾ ਵਿਭਾਗ ਵੱਲੋਂ ਸਰਕਾਰੀ ਕਾਲਜ ਮਾਛੀਵਾੜਾ ਚ ਕਰਵਾਇਆ ਗਿਆ ਪ੍ਰਸਿੱਧ ਕਹਾਣੀਕਾਰ ਸੁਖਜੀਤ ਦਾ ਰੂ-ਬ-ਰੂ ਸਮਾਗਮ

Sep14,2023 | Gautam Jalandhari | Ludhiana

ਕੈਬਨਿਟ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ.ਵੀਰਪਾਲ ਕੌਰ ਦੀ ਰਹਿਨੁਮਾਈ ਵਿੱਚ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਤਹਿਤ ਵਿਭਾਗ ਵੱਲੋਂ ਵਿਦਿਆਰਥੀਆਂ ਅੰਦਰ ਸਾਹਿਤ ਅਤੇ ਸਿਰਜਣਾ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਦੇ ਮਨੋਰਥ ਨਾਲ਼ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸ੍ਰੀ ਸੁਖਜੀਤ ਨਾਲ਼ ਰੁ-ਬ-ਰੂ ਸਮਾਗਮ ਸਰਕਾਰੀ ਕਾਲਜ ਮਾਛੀਵਾੜਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸੁਖਜੀਤ ਨੇ ਆਪਣੀ ਸਿਰਜਣ ਸਮਰੱਥਾ ਨਾਲ਼ ਇਲਾਕੇ ਅਤੇ ਪੰਜਾਬੀ ਭਾਸ਼ਾ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਪੁਸਤਕ ਮੈਂ ਅਯਾਨਘੋਸ਼ ਨਹੀਂ ਲਈ ਭਾਰਤ ਸਰਕਾਰ ਵੱਲੋਂ ਸਾਲ 2022 ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਆ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਸੁਖਜੀਤ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਅਜਿਹੀ ਸਖ਼ਸ਼ੀਅਤ ਨੂੰ ਮਿਲ਼ਣਾ ਵਿਦਿਆਰਥੀਆਂ ਲਈ ਮਹੱਤਵਪੂਰਨ ਅਤੇ ਯਾਦਗਾਰੀ ਪਲ ਹਨ। ਸਮਾਗਮ ਲਈ ਸਰਕਾਰੀ ਕਾਲਜ ਮਾਛੀਵਾੜਾ ਪ੍ਰਿੰਸੀਪਲ ਦੀਪਕ ਚੋਪੜਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕਮਲਜੀਤ ਕੌਰ ਬਾਂਗਾ ਅਤੇ ਖੋਜ ਅਫ਼ਸਰ ਸ਼੍ਰੀ ਸੰਦੀਪ ਸਿੰਘ ਦੁਆਰਾ ਸੁਚੱਜਾ ਪ੍ਰਬੰਧ ਕੀਤਾ ਗਿਆ। ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾ ਕਹਾਣੀਕਾਰ ਸ਼੍ਰੀ ਸੁਖਜੀਤ, ਉਹਨਾਂ ਦੀ ਸ਼ਰੀਕੇ ਹਯਾਤ ਸ਼੍ਰੀਮਤੀ ਗੁਰਦੀਪ ਕੌਰ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਬਲਵਿੰਦਰ ਗਰੇਵਾਲ, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਨਿਲ ਫਤਿਹਗੜ ਜੱਟਾਂ, ਸ.ਊਧਮ ਸਿੰਘ, ਕਹਾਣੀਕਾਰਾ ਯਤਿੰਦਰ ਮਾਹਲ, ਸ਼ਾਇਰਾ ਨੀਤੂ ਰਾਮਪੁਰ, ਰੰਗਕਰਮੀ ਰਾਜਵਿੰਦਰ ਸਮਰਾਲਾ, ਵੀਨੀਸ਼ ਗੋਇਲ ਦਾ ਰਸਮੀ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ, ਸਾਹਿਤ ਪੜ੍ਹਨ ਦਾ ਸੰਦੇਸ਼ ਦਿੱਤਾ। ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਅੱਜ ਦੇ ਇਸ ਸਾਹਿਤਕ ਸਮਾਗਮ ਨੂੰ ਅਜੋਕੇ ਸਮੇਂ ਦੀ ਲੋੜ ਦੱਸਦਿਆਂ ਸੁਖਜੀਤ ਦੇ ਸਮਕਾਲੀ ਹੋਣ ਤੇ ਮਾਣ ਮਹਿਸੂਸ ਕੀਤਾ। ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਸੁਖਜੀਤ ਹੋਰਾਂ ਬਾਰੇ ਗੱਲ ਅਰੰਭ ਕਰਦਿਆਂ ਉਹਨਾਂ ਦੇ ਔਕੜਾਂ ਭਰੇ ਜੀਵਨ ਤੇ ਝਾਤ ਪਵਾਉਂਦੇ ਹੋਏ ਉਹਨਾਂ ਦੀਆਂ ਕਹਾਣੀਆਂ ਨੂੰ ਅੱਜ ਦੇ ਸਮਾਜ ਦੀਆਂ ਕਹਾਣੀਆਂ ਦੱਸਿਆ। ਕਹਾਣੀਕਾਰ ਸੁਖਜੀਤ ਨੇ ਵਿਦਿਆਰਥੀਆਂ ਨਾਲ਼ ਰੂ-ਬ-ਰੂ ਹੁੰਦਿਆਂ ਆਪਣੀ ਲਿਖਣ ਪ੍ਰਕਿਰਿਆ ਬਾਰੇ, ਜ਼ਿੰਦਗੀ ਦੀਆਂ ਤਲਖ਼ ਤੇ ਕੌੜੀਆਂ ਯਾਦਾਂ ਬਾਰੇ ਗੱਲ ਕੀਤੀ ਉੱਥੇ ਹੀ ਮਾਛੀਵਾੜਾ ਦੇ ਇਤਿਹਾਸਕ ਪੱਖ ਤੇ ਵੀ ਰੋਸ਼ਨੀ ਪਾਈ। ਸੁਖਜੀਤ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੁਨੀਆ ਵਿੱਚ ਜਾਂ ਜ਼ਿੰਦਗੀ ਵਿੱਚ ਕੁੱਝ ਵੀ ਅਸੰਭਵ ਨਹੀਂ, ਬੱਸ ਸਾਡੇ ਵਿੱਚ ਹਿੰਮਤ, ਹੌਸਲਾ ਤੇ ਕੁੱਝ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਦੁਆਰਾ ਪੁੱਛੇ ਸਵਾਲਾ ਦਾ ਸੁਖਜੀਤ ਹੋਰਾਂ ਨੇ ਬੇਬਾਕੀ ਤੇ ਵਿਸਥਾਰ ਨਾਲ਼ ਜਵਾਬ ਦਿੱਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਸਾਹਿਤਕ ਖੇਤਰ ਵਿੱਚ ਸੁਖਜੀਤ ਹੋਰਾਂ ਦਾ ਕਾਰਜ ਵੱਡਾ ਹੈ ਉੱਥੇ ਹੀ ਉਹਨਾਂ ਨੇ ਪੰਜਾਬ ਦੀ ਸਾਹਿਤ ਸਭਾਈ ਸੱਭਿਆਚਾਰ ਦੀ ਅਮੀਰ ਪ੍ਰੰਪਰਾ ਨੂੰ ਸੰਭਾਲਿਆ ਹੋਇਆ ਹੈ। ਸੁਖਜੀਤ ਹੋਰਾਂ ਦੀ ਸਾਹਿਤ , ਸਿਰਜਣਾ ਅਤੇ ਭਾਸ਼ਾ ਪ੍ਰਤੀ ਡੂੰਘੀ ਸਮਝ ਉਹਨਾਂ ਨਾਲ਼ ਜੁੜੇ ਸਾਹਿਤ ਦੇ ਸਿਖਾਂਦਰੂਆਂ ਲਈ ਗਿਆਨ ਦੇ ਨਵੇਂ ਬੂਹੇ ਖੋਲ੍ਹਦੀ ਹੈ। ਇਸ ਸਮਾਗਮ ਦਾ ਮੰਚ ਸੰਚਾਲਨ ਡਾ ਕਮਲਜੀਤ ਕੌਰ ਬਾਂਗਾ ਵੱਲੋ ਬਾਖ਼ੂਬੀ ਕੀਤਾ ਗਿਆ। ਸਹਾਇਕ ਪ੍ਰੋ ਰਮਨਜੀਤ ਕੌਰ, ਅਜੈ ਬੱਤਾ, ਰਾਜਕੁਮਾਰ, ਦੀਕਸ਼ਾ ਸਿੰਧਵਾਨੀ ਤੇ ਰਿਸਰੋਸ ਪਰਸਨ ਨੇਹਾ, ਦੀਪੀਕਾ ਨਾਗਪਲ, ਕਵਿਤਾ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ਼ ਇਹ ਇੱਕ ਸਫਲ ਉਪਰਾਲਾ ਹੋ ਨਿਬੜਿਆ।

Bhasha-Department-Ludhiana-



TOP HEADLINES


*ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਖੰਨਾ ਪੁ
ਬਨੂੰੜ 'ਚ ਵੱਡਾ ਐਨਕਾਊਂਟਰ, ਨਾਮੀ ਗੈਂਗਸਟਰ ਕੀਤਾ ਢੇਰ ਐਨਕਾਉਂਟ
ਡਾ ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਦੀ ਅਵਾਮ ਤਰਫੋਂ ਜਲੰਧਰ ਪੱ
ਸਮਾਜਿਕ ਪਰਿਵਰਤਨਸ਼ੀਲ ਪੇਂਡੂ ਆਰਥਿਕ ਸਸ਼ਕਤੀਕਰਨ ਦਾ ਉਦੇਸ਼ ਮਹਿਲਾ
ਸੰਭਵ ਫਾਊਂਡੇਸ਼ਨ ਵੱਲੋਂ ਅਰਥ ਆਵਰ ਦੀ 10ਵੀਂ ਵਰ੍ਹੇਗੰਢ ਮਨਾਉਣ ਲ
ਪੰਜਾਬ ਪੁਲਿਸ ਨੇ Encounter ਤੋਂ ਬਾਅਦ ਦੋ ਗੈਂਗਸਟਰਾਂ ਦੀਪਕ ਅ
*ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖ
ਬਠਿੰਡਾ ਪੁਲਿਸ ਵੱਲੋਂ ਮੌੜ ਕਤਲ ਕਾਂਡ ਦੇ ਦੋਸ਼ੀ ਗਿਰਫਤਾਰ
Breaking: ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰ
ਸੂਬੇ ਦੇ 7 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ
ਏ.ਡੀ.ਸੀ. ਵੱਲੋਂ ਗਲੋਬਲ ਰੂਟਸ ਫਰਮ ਦਾ ਲਾਇਸੰਸ ਰੱਦ
ਉਤਰਾਖੰਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ
*ਪੰਜਾਬ ਉਪ ਚੋਣ ਵਿਚ ਰਿਕਾਰਡ ਤੋੜ ਜਿੱਤ ਨੇ ਆਮ ਆਦਮੀ ਪਾਰਟੀ ਦੀ
'ਆਪ' ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ 'ਤੇ ਮਨਾਇਆ ਜਸ਼ਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ ਵੱਖ ਪਿੰ
'ਆਪ' ਆਗੂਆਂ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਜਲੰਧਰ ਪੱਛਮੀ ਜ਼
ਜ਼ਿਲ੍ਹੇ ਦੇ ਸੇਵਾ ਕੇਂਦਰਾਂ ਤੋਂ ਸਾਲ 2024 ਦੇ ਪਹਿਲੇ ਛੇ ਮਹੀਨਿਆ
ਐਮਬੀਡੀ ਗਰੁੱਪ ਨੇ ਉੱਤਮਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਵਿਰਾਸਤ
ਜਲੰਧਰ ਪੱਛਮੀ ਉਪ ਚੋਣ ਨਤੀਜਾ :ਚੱਲ ਗਿਆ ਆਪ ਦਾ ਝਾੜੂ-ਜਲੰਧਰ ਤੋਂ
ਭਾਜਪਾ ਕਾਰਜਕਾਰਨੀ ਦੀ ਮੀਟਿੰਗ ਤੀਜੇ ਕਾਰਜਕਾਲ ਲਈ ਰਾਸ਼ਟਰ ਦ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42481793

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us