ਪਾਕਿਸਤਾਨ ਦੇ ਸਰਵੋਤਮ ਉਰਦੂ ਸ਼ਾਇਰ ਤੇ ਡਹਾਮਾ ਲੇਖਕ ਪ੍ਰੋ ਅਮਜਦ ਇਸਲਾਮ ਅਮਜਦ ਵਿਛੋੜਾ ਦੇ ਗਏ।

Feb10,2023 | Balraj Khanna | Ludhiana

ਨੇਕ ਮੁਹੱਬਤੀ ਇਨਸਾਨ ਦਾ ਵਿਗੋਚਾ ਅਸਹਿ- ਗੁਰਭਜਨ ਗਿੱਲ

ਪਾਕਿਸਤਾਨ ਦੇ  ਵਰਤਮਾਨ ਸਮੇਂ ਦੇ ਸਰਵੋਤਮ ਉਰਦੂ ਕਵੀ ਤੇ ਟੀ ਵੀ ਸੀਰੀਅਲ ਵਾਰਿਸ (1980) ਵਰਗੇ ਅਨੇਕਾਂ ਡਰਾਮਿਆਂ ਦੇ  ਲੇਖਕ ਪ੍ਰੋ ਅਮਜਦ ਇਸਲਾਮ ਅਮਜਦ ਕੱਲ੍ਹ ਲਾਹੌਰ ਵਿੱਚ ਅੱਲ੍ਹਾ ਨੂੰ ਪਿਆਰੇ ਹੋ ਗਏ ਹਨ। ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਸਿਰਕੱਢ ਵਿਦਵਾਨ ਪ੍ਰੋ ਅਮਜਦ ਭਰ ਵਗਦੇ ਦਰਿਆ ਵਰਗੇ ਸਨ। ਪਿਛਲੇ ਸਾਲ ਉਨ੍ਹਾਂ ਨਾਲ  ਪਾਕਿ ਹੈਰੀਟੇਜ ਹੋਟਲ ਵਿੱਚ ਲਗ ਪਗ ਦੋ ਘੰਟੇ ਲੰਮੀ ਮੁਲਾਕਾਤ ਮਗਰੋਂ ਮਹਿਸੂਸ ਹੋਇਆ ਕਿ ਇੱਕ ਬੰਦਾ ਇੱਕ ਜੀਵਨ ਵਿੱਚ ਕਿੰਨਾ ਕੁਝ ਕਰ ਸਕਦਾ ਹੈ।
4ਅਗਸਤ 1944 ਚ ਲਾਹੌਰ ਵਿੱਚ ਜਨਮੇ ਪ੍ਰੋ ਅਮਜਦ ਇਸਲਾਮ ਅਮਜਦ 40 ਤੋਂ ਵੱਧ ਉਰਦੂ ਸ਼ਾਇਰੀ, ਸਫ਼ਰਨਾਮੇ ਤੇ ਵਾਰਤਕ ਲਿਖਣ ਤੋਂ ਇਲਾਵਾ  150 ਤੋਂ ਵੱਧ ਫਿਲਮਾਂ ਦੇ ਗੀਤਕਾਰ ਵੀ ਸਨ। ਉਨ੍ਹਾਂ ਦੀਆਂ ਲਿਖੀਆਂ  ਕਮਾਲ ਦੀਆਂ ਗ਼ਜ਼ਲਾਂ ਨੁਸਰਤ ਫ਼ਤਿਹ ਅਲੀ ਖਾਂ, ਇਕਬਾਲ ਬਾਨੋ, ਨੂਰ ਜਹਾਂ, ਗੁਲਾਮ ਅਲੀ, ਜਗਜੀਤ ਸਿੰਘ ਤੇ ਉਸਤਾਦ ਹਾਮਿਦ ਅਲੀ ਸਾਹਿਬ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਗਾਈਆਂ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ  ਨੇ ਪ੍ਰੋ ਅਮਜਦ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਕਿਹਾ ਹੈ ਕਿ ਪਿਛਲੇ ਸਾਲ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੀ ਸਮਾਪਤੀ ਉਪਰੰਤ ਉਹ ਮੈਨੂੰ ਮੇਰੇ ਬਜ਼ੁਰਗ ਡਾ ਅਮਰਜੀਤ ਸਿੰਘ ਹੇਅਰ ਦੇ ਹਵਾਲੇ ਨਾਲ ਮਿਲਣ ਆਏ। ਉਨ੍ਹਾਂ ਆਪਣੀ ਚੋਣਵੀਂ ਰਚਨਾ ਦਾ ਵੱਡ ਆਕਾਰੀ ਅੰਗਰੇਜ਼ੀ ਚ ਪ੍ਰਕਾਸ਼ਿਤ ਸੰਗ੍ਰਹਿ ਭੇਂਟ ਕੀਤਾ ਜੋ ਮੇਰੇ ਲਈ ਸਦੀਵੀ ਪੂੰਜੀ ਬਣ ਗਿਆ ਹੈ। ਪਾਕਿਸਤਾਨ ਦੇ ਦੋ ਸਰਵੋਤਮ ਪੁਰਸਕਾਰ  ਸਿਤਾਰਾ ਏ ਇਮਤਿਆਜ਼ ਤੇ ਪਰਾਈਡ ਆਫ ਪਰਫਾਰਮੈਂਸ ਜੇਤੂ ਹੋਣ ਦੇ ਬਾਵਜੂਦ ਉਹ ਬੇਹੱਦ ਸਾਦ ਮੁਰਾਦੇ ਇਨਸਾਨ ਵਾਂਗ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੇ। ਕਰਤਾਰਪੁਰ ਸਾਹਿਬ ਕਾਰੀਡੋਰ ਦੇ ਹਵਾਲੇ ਨਾਲ ਉਨ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਅਕੀਦਤ ਦਿੱਤੀ। ਸਾਡੇ ਸਿਰਕੱਢ ਲੇਖਕ ਖਾਲਿਦ ਹੁਸੈਨ , ਸਤੀਸ਼ ਗੁਲਾਟੀ ਤੇ ਮੈਂ ਵੀ ਉਨ੍ਹਾਂ ਨੂੰ ਆਪਣੀਆਂ ਸ਼ਾਹਮੁਖੀ ਲਿਪੀ ਚ ਲਿਖੀਆਂ ਕਿਤਾਬਾਂ ਭੇਟ ਕੀਤੀਆਂ। ਇਸ ਮੌਕੇ ਸੰਗਤ ਵਿੱਚ ਪ੍ਰੋ ਆਬਿਦ ਸ਼ੇਰਵਾਨੀ, ਮਾਲਕ ਇੰਜਨੀਰਿੰਗ ਤੇ ਮੈਨੇਜਮੈਂਟ ਯੂਨੀਵਰਸਿਟੀ ਲਾਹੌਰ, ਪੰਜਾਬੀ ਲਹਿਰਾਂ ਚੈਨਲ ਦੇ ਪ੍ਰਤੀਨਿਧ ਵੱਕਾਸ ਹੈਦਰ, ਪੰਜਾਬੀ ਕਵੀ ਅਮਨਦੀਪ ਫੱਲ੍ਹੜ ਤੇ ਪਾਕਿ ਹੈਰੀਟੇਜ ਹੋਟਲ ਦੇ ਮਾਲਿਕ ਅੱਯਾਜ਼ ਸ਼ੇਖ ਵੀ ਸ਼ਾਮਿਲ ਸਨ।
ਪ੍ਰੋ ਅਮਜਦ ਇਸਲਾਮ ਅਮਜਦ ਦੇ ਅਚਾਨਕ ਵਿਛੋੜੇ ਤੇ ਸ਼ਰਧਾਂਜਲੀ ਭੇਂਟ ਕਰਦਿਆ ਪੰਜਾਬ ਖੇਤੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ ਅਮਰਜੀਤ ਸਿੰਘ ਹੇਅਰ, ਡਾ ਕੇਵਲ ਧੀਰ, ਜਨਾਬ ਸਰਦਾਰ ਪੰਛੀ ਤੇ ਅਮਨਦੀਪ ਫੱਲ੍ਹੜ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

 
 

Professor-Amzad-Islam-Amzad-Pakistan-Witer-No-More-



TOP HEADLINES


ਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ
Dr Daljit Singh Cheema ਫ਼ਤਹਿਗੜ੍ਹ ਚੂੜੀਆਂ ਤੋਂ ਲਾਈਵ
ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣ
ਚੰਡੀਗੜ੍ਹ ਲਈ ਕਾਂਗਰਸ ਤੇ ਆਪ ਨੇ ਬਣਾਈ ਸਾਂਝੀ ਰਣਨੀਤੀ ਦੋਵਾਂ ਪਾ
ਗਿੱਲ ਅਤੇ ਆਤਮ ਨਗਰ ਹਲਕਿਆਂ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈ
- ਲੋਕ ਸਭਾ ਚੋਣਾਂ 2024 - ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ
ਗਰਭਵਤੀ ਔਰਤਾਂ ਲਈ ਸਿਹਤ ਵਿਭਾਗ ਫਾਜਿਲਕਾ ਵੱਲੋਂ 24 ਅਪ੍ਰੈਲ ਤੋ 
ਰੀਜਨਲ ਟਰਾਂਸਪੋਰਟ ਅਫ਼ਸਰ ਟ੍ਰੈਫਿਕ ਵੱਲੋਂ ਸੇਫ ਸਕੂਲ ਵਾਹਨ ਪਾਲਿ
ਸੀ.ਆਈ.ਏ. ਸਟਾਫ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 50
ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ
Kisan  Protest: ਸ਼ੰਭੂ ਬਾਰਡਰ ਵਿੱਖੇ ਰੇਲ ਟਰੈਕ ਤੇ ਕਿਸਾਨਾਂ ਦ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿ
ਹਰਿਆਣਾ ਪੁਲੀਸ ਦੇ ਕਾਂਸਟੇਬਲ ਦਾ ਕਤਲ, ਚੰਡੀਗੜ੍ਹ-ਮੋਹਾਲੀ ਬਾਰਡਰ
Dc Reviews Working Of Society For Prevention Of Cruelt
ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮਜ਼ ਨੂੰ ਲੁਧਿਆਣਾ 'ਚ ਝੋਨੇ ਦੀ ਪੂ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ
50 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਕਾਬੂ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42047423

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us