ਫਾਜਿ਼ਲਕਾ ਜਿ਼ਲ੍ਹੇ ਵਿਚ ਚੱਲ ਰਹੀ ਸਰਕਾਰੀ ਗਊਸ਼ਾਲਾ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਦੇ ਕੰਮਕਾਜ ਦੀ ਸਮੀਖਿਆ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਬੈਠਕ ਕੀਤੀ। ਬੈਠਕ ਵਿਚ ਸਮਾਜਿਕ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਊਂਸਾਲਾਵਾਂ ਦੇ ਨੁੰਮਾਇੰਦਿਆਂ ਨੇ ਵੀ ਸਿਰਕਤ ਕੀਤੀ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਪੇਂਡੂ ਖੇਤਰ ਵਿਚ ਗਊਂਸਾਲਾਵਾਂ ਵਿਚ ਮਗਨਰੇਗਾ ਤਹਿਤ ਸੈਡ ਆਦਿ ਬਣਵਾਏ ਜਾਣ। ਉਨ੍ਹਾਂ ਨੇ ਗਉਂਸਾਲਾਵਾਂ ਨੂੰ ਕਿਹਾ ਕਿ ਬੇਸਹਾਰਾ ਜਾਨਵਰਾਂ ਨੂੰ ਗਊਸਾਲਾਵਾਂ ਵਿਚ ਆਸਰਾ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਬੋਹਰ ਤੋਂ ਬੇਸਹਾਰਾ ਜਾਨਵਰ ਸਰਕਾਰੀ ਗਉਸਾਲਾ ਵਿਚ ਭੇਜੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫਾਜਿਲ਼ਕਾ ਸ਼ਹਿਰ ਤੋਂ ਬੇਸਹਾਰਾ ਜਾਨਵਰਾਂ ਨੂੰ ਗਊਸਾਲਾ ਵਿਚ ਭੇਜਿਆ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਗਉਸਾਲਾਵਾਂ ਨੂੰ ਤੁੜੀ ਦਾਨ ਦੇਣ ਲਈ ਆਖਦਿਆਂ ਅਪੀਲ ਕੀਤੀ ਕਿ ਤੂੜੀ ਜਿਲ਼੍ਹੇ ਤੋਂ ਬਾਹਰ ਨਾ ਭੇਜੀ ਜਾਵੇ।
ਬੈਠਕ ਵਿਚ ਡਿਪਟੀ ਡਾਇਰੈਕਟਰ ਪਸ਼ੁਪਾਲਣ ਡਾ: ਰਾਜੀਵ ਛਾਬੜਾ, ਕੈਟਲ ਪੌਂਡ ਦੇ ਕੇਅਰਟੇਕਰ ਸ੍ਰੀ ਸੋਨੂੰ ਕੁਮਾਰ ਆਦਿ ਵੀ ਹਾਜਰ ਸਨ।
Gaushala-Working-Review-Dc-Fazilka-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)