ਬਾਲ ਮਾਨਸਿਕਤਾ ਨੂੰ ਗਿਆਨ ਵਿਗਿਆਨ ਆਧਾਰਿਤ ਗੀਤਾਂ ਨਾਲ ਇੱਕੀਵੀ ਸਦੀ ਦੇ ਹਾਣੀ ਬਣਾਉਣ ਦੀ ਲੋੜ- ਗੁਰਭਜਨ ਗਿੱਲ

Nov27,2022 | Balraj Khanna | Ludhiana

ਬਾਲ ਮਾਨਸਿਕਤਾ ਨੂੰ ਗਿਆਨ ਵਿਗਿਆਨ ਆਧਾਰਿਤ ਗੀਤਾਂ ਨਾਲ ਹੀ ਇੱਕੀਵੀਂ ਸਦੀ ਦੀਆਂ ਚੁਣੌਤੀਆਂ ਸਾਹਮਣੇ ਖੜ੍ਹਾ ਕੀਤਾ ਜਾ ਸਕਦਾ ਹੈ। ਇਹ ਸ਼ਬਦ ਲਲਤੋਂ ਕਲਾਂ(ਲੁਧਿਆਣਾ) ਦੇ ਹਰੀ ਸਿੰਘ ਦਿਲਬਰ ਕਲਾ ਤੇ ਸਾਹਿੱਤ ਭਵਨ ਵਿੱਚ ਇਸੇ ਪਿੰਡ ਦੇ ਜੰਮਪਲ ਪੰਜਾਬੀ ਕਵੀ ਤੇ ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੇ ਨਵੇਂ ਗੀਤ ਯੁਗ ਵਿਗਿਆਨ ਦਾ ਆਇਆ ਨੂੰ ਲੋਕ ਅਰਪਨ ਕਰਨ ਦੀ ਰਸਮ ਨਿਭਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਹੇ।

ਬਾਲ ਸਾਹਿਤ ਨੂੰ ਸਮਰਪਿਤ ਕਰਮਜੀਤ ਸਿੰਘ ਗਰੇਵਾਲ ਦਾ ਗੀਤ ਯੁੱਗ ਵਿਗਿਆਨ ਦਾ ਆਇਆ ਉੱਘੀਆਂ ਸ਼ਖ਼ਸੀਅਤਾਂ ਕਹਾਣੀਕਾਰ ਉਜਾਗਰ ਸਿੰਘ ਲਲਤੋਂ, ਡਾ ਗੁਲਜ਼ਾਰ ਪੰਧੇਰ, ਸੁਖਜੀਤ ਕੌਰ, ਤਰਲੋਚਨ ਝਾਂਡੇ, ਤਰਸੇਮ ਬਰਨਾਲਾ, ਤ੍ਰੈਲੋਚਨ ਲੋਚੀ, ਡਾ ਕਰਨਲ ਦਲਵਿੰਦਰ ਸਿੰਘ ਗਰੇਵਾਲ ਤੇ ਪ੍ਰੋ ਗੁਰਭਜਨ ਸਿੰਘ ਗਿੱਲ ਸਖ਼ਸ਼ੀਅਤਾਂ ਨੇ ਰਿਲੀਜ਼ ਕੀਤਾ।
ਉਜਾਗਰ ਲਲਤੋਂ ਨੇ ਕਿਹਾ ਕਿ ਬਾਲ ਮਨੋਵਿਗਿਆਨ ਦੀ ਸਮਝ ਰੱਖਣ ਵਾਲ਼ਾ ਸਮਰੱਥ ਸਾਹਿਤਕਾਰ ਹੈ।
ਗੁਰਭਜਨ ਗਿੱਲ ਨੇ ਕਿਹਾ ਕਿ ਉਹ ਮੇਰੇ ਮਿੱਤਰ ਸ ਦਲੀਪ ਸਿੰਘ ਦਾ ਹੋਣਹਾਰ ਪੁੱਤਰ ਹੈ ਜੋ ਬਾਲ ਸਾਹਿਤਕਾਰ ਵਜੋਂ ਬਾਲ ਗੀਤ, ਬਾਲ ਕਹਾਣੀਆਂ ਤੇ ਬਾਲ ਨਾਟਕਾਂ ਦੀਆਂ 10 ਪੁਸਤਕਾਂ ਲਿਖ ਚੁਕਾ ਹੈ। ਉਸ ਦੇ ਬੱਚਿਆਂ ਲਈ ਬਣਾਏ 320 ਆਡੀਓ/ਵੀਡੀਓ ਬਾਲ ਗੀਤਾਂ ਦੀ ਲੜੀ ਵਿੱਚ ਇਹ 321 ਵਾਂ ਗੀਤ ਹੈ।ਪ੍ਰੋ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਸਭਾਵਾਂ ਦਾ ਸਕੂਲਾਂ ਵਿੱਚ ਪੁਨਰ ਸੁਰਜੀਤ ਕੀਤਾ ਜਾਣਾ ਵੀ ਸ਼ੁਭ ਸੰਕੇਤ ਹੈ।
ਅਜਿਹੇ ਗੀਤ ਬੱਚੇ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਤਰਸੇਮ ਬਰਨਾਲ਼ਾ ਨੇ  ਗੀਤਕਾਰ ਬਾਰੇ ਕਿਹਾ ਕਿ ਕਰਮਜੀਤ ਬੱਚਿਆਂ ਲਈ ਬਹੁਤ ਪਿਆਰੇ ਗੀਤ ਲਿਖਦਾ ਤੇ ਗਾਉਂਦਾ ਹੈ।ਡਾ ਗੁਲਜ਼ਾਰ ਸਿੰਘ ਪੰਧੇਰ ਸੰਪਾਦਕ ਨਜ਼ਰੀਆ ਨੇ ਕਿਹਾ ਕਿ ਅਜਿਹੇ ਗੀਤ ਬੱਚੇ ਨੂੰ ਤਰਕ ਨਾਲ਼ ਸੋਚਣ ਵਾਲ਼ਾ ਬਣਾਉਂਦੇ ਹਨ।
ਉੱਘੇ ਲੇਖਕ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਰਮਜੀਤ ਗਰੇਵਾਲ ਨੇ ਬਾਲ ਮਾਨਸਿਕਤਾ ਨੂੰ ਸਹੀ ਪ੍ਰਸੰਗ ਵਿੱਚ ਸਮਝਿਆ ਹੈ।
ਇਸ ਮੌਕੇ ਪ੍ਰਿੰਸੀਪਲ ਸੁਖਦੇਵ ਸਿੰਘ,ਬਲਵਿੰਦਰ ਸਿੰਘ ਮੋਹੀ, ਮਾਸਟਰ ਤਰਸੇਮ ਲਾਲ, ਗੁਰਪਿਆਰ ਸਿੰਘ ਸਰਾਭਾ,ਗੁਰਦੀਪ ਮਡਾਹਰ, ਪਰਮਿੰਦਰ ਅਲਬੇਲਾ, ਗੀਤਕਾਰ ਸਰਬਜੀਤ ਵਿਰਦੀ,ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਕਵੀ ਭਗਵਾਨ ਢਿੱਲੋਂ, ਇੰਸਪੈਕਟਰ ਹੁਸ਼ਿਆਰ ਸਿੰਘ ਗਰੇਵਾਲ,ਚਰਨਜੀਤ ਸ਼ਰਮਾ, ਐੱਸ.ਪੀ.ਸਿੰਘ, ਚਮਕੌਰ ਸਿੰਘ, ਬਲਬੀਰ ਮਾਨ, ਗਾਇਕ ਜਗਤਾਰ ਜੱਗਾ, ਅਮਰਜੀਤ ਸ਼ੇਰਪੁਰੀ, ਮੋਹਣ ਹਸਨਪੁਰੀ, ਮਲਕੀਤ ਮਾਲੜਾ, ਜਸਦੇਵ ਲਲਤੋਂ,ਰਛਪਾਲ ਸਿੰਘ ਵਾਲੀਆ, ਅਜੈਬ ਸਿੰਘ ਥਰੀਕੇ, ਸੌਰਵ, ਪ੍ਰਭਜੋਤ, ਸਾਹਿਲ, ਕਮਲ, ਕਰਨ ਖੇੜੀ ,ਮਨਚੈਨ ਸਿੰਘ ਗਰੇਵਾਲ, ਨਗਿੰਦਰ ਸਿੰਘ, ਹਰਭਜਨ ਸਿੰਘ ਬਿੱਲੂ, ਮਨਜੀਤ ਸਿੰਘ ਗਰੇਵਾਲ ਲਲਤੋਂ ਖੁਰਦ ਵੀ ਸ਼ਾਮਿਲ ਸਨ।

-Punjabi-Lok-Virasat-Academy-Chairman-Prof-Gurbhajan-Singh-Gill



TOP HEADLINES


26 ਅਤੇ 27 ਅਪ੍ਰੈਲ ਨੂੰ ਸੂਬੇ ਭਰ ਹੋਵੇਗੀ ਬਰਸਾਤ ਅਤੇ ਚੱਲਣਗਿਆਂ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵ
ਮੇਨ ਬਾਜ਼ਾਰ ਚ ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨ
ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ - ਚੋਰੀ ਦੇ 11 ਸਕੂਟਰ ਅਤੇ
ਹਲਕਾ 063 ਲੁਧਿਆਣਾ ਕੇਂਦਰੀ 'ਚ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ
ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਸੀ ਨੂੰ
ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪ
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਮੇਨਜ਼-2024 ਵਿੱ
ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
ਅਚਾਨਕ ਮਚੇ ਅੱਗ ਦੇ ਭਾਬੜਾਂ ’ਚ ਕਿਸਾਨਾਂ ਦਾ ਸੋਨਾ ਸੜ ਕੇ ਹੋਇਆ
26 ਅਤੇ 27 ਅਪ੍ਰੈਲ ਨੂੰ ਸੂਬੇ ਭਰ ਹੋਵੇਗੀ ਬਰਸਾਤ ਅਤੇ ਚੱਲਣਗਿਆਂ
ਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ
Dr Daljit Singh Cheema ਫ਼ਤਹਿਗੜ੍ਹ ਚੂੜੀਆਂ ਤੋਂ ਲਾਈਵ
ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣ
ਚੰਡੀਗੜ੍ਹ ਲਈ ਕਾਂਗਰਸ ਤੇ ਆਪ ਨੇ ਬਣਾਈ ਸਾਂਝੀ ਰਣਨੀਤੀ ਦੋਵਾਂ ਪਾ
ਗਿੱਲ ਅਤੇ ਆਤਮ ਨਗਰ ਹਲਕਿਆਂ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈ
- ਲੋਕ ਸਭਾ ਚੋਣਾਂ 2024 - ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ
ਗਰਭਵਤੀ ਔਰਤਾਂ ਲਈ ਸਿਹਤ ਵਿਭਾਗ ਫਾਜਿਲਕਾ ਵੱਲੋਂ 24 ਅਪ੍ਰੈਲ ਤੋ 
ਰੀਜਨਲ ਟਰਾਂਸਪੋਰਟ ਅਫ਼ਸਰ ਟ੍ਰੈਫਿਕ ਵੱਲੋਂ ਸੇਫ ਸਕੂਲ ਵਾਹਨ ਪਾਲਿ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42051599

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us