ਪਟਿਆਲਾ ਦਾ ਪਲੇਠਾ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫ਼ੌਜੀ ਸ਼ਾਨੌ ਸੌਕਤ ਨਾਲ ਸ਼ੁਰੂ

Jan28,2023 | Jagrati Lahar Bureau | Patiala

 
-ਮਿਲਟਰੀ ਵੀਰ ਗਾਥਾਵਾਂ ਤੋਂ ਜਾਣੂ ਕਰਵਾਕੇ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਾਂ ਦੇ ਚੁੰਗਲ ਵਿੱਚੋਂ ਕੱਢੇਗੀ ਪੰਜਾਬ ਸਰਕਾਰ-ਡਾ. ਬਲਬੀਰ ਸਿੰਘ
-ਸ਼ਹੀਦ ਭਗਤ ਸਿੰਘ ਇੱਕ ਹੀਰੋ,1947 ਦੀ ਜੰਗ ਵਿੱਚ ਪਟਿਆਲਾ ਰਿਆਸਤੀ ਫ਼ੌਜ ਦਾ ਯੋਗਦਾਨ ਅਤੇ ਪਾਕਿਸਤਾਨ-ਚੀਨ-ਯੂਕਰੇਨ ਜੰਗ ਤੇ ਭਾਰਤ ਬਾਰੇ ਫ਼ੌਜੀ ਮਾਹਰਾਂ ਦੀ ਪੈਨਲ ਚਰਚਾ
-ਫ਼ੌਜੀ ਟੈਂਕ, ਬੈਂਡ ਤੇ ਹੋਰ ਸਾਜੋ-ਸਮਾਨ ਸਮੇਤ ਜੰਗਜੂ ਕਲਾਵਾਂ ਤੇ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਨੇ ਕੀਲੇ ਦਰਸ਼ਕ
ਪਟਿਆਲਾ ਦਾ ਪਲੇਠਾ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫ਼ੌਜੀ ਸ਼ਾਨੌ ਸੌਕਤ ਨਾਲ ਇੱਥੇ ਖ਼ਾਲਸਾ ਕਾਲਜ ਵਿਖੇ ਆਰੰਭ ਹੋ ਗਿਆ।ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਫ਼ੌਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਾਂ ਦੇ ਚੁੰਗਲ ਵਿੱਚੋਂ ਕੱਢਣ ਲਈ ਅਜਿਹੇ ਮਿਲਟਰੀ ਲਿਟਰੇਚਰ ਫੈਸਟੀਵਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਤੇ ਯੂਨੀਵਰਸਿਟੀਆਂ ਦੇ ਪੱਧਰ ਉਤੇ ਕਰਵਾਏਗੀ। 
ਡਾ. ਬਲਬੀਰ ਸਿੰਘ ਨੇ ਜਨਰਲ ਮਾਨਿਕ ਸ਼ਾਹ, ਜਨਰਲ ਹਰਬਖ਼ਸ਼ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਰਗੇ ਕਈ ਫ਼ੌਜੀ ਜਰਨੈਲਾਂ ਦਾ ਜ਼ਿਕਰ ਕਰਦਿਆਂ ਮਿਲਟਰੀ ਦੀਆਂ ਵੀਰ ਗਾਥਾਵਾਂ ਤੇ ਮਿਲਟਰੀ ਦੇ ਮਾਣਮੱਤੇ ਇਤਿਹਾਸ ਤੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਿਹੇ ਮਿਲਟਰੀ ਲਿਟਰੇਚਰ ਫੈਸਟੀਵਲ ਜ਼ਿਲ੍ਹਿਆਂ ਵਿੱਚ ਕਰਵਾਉਣ ਦੇ ਐਲਾਨ ਤਹਿਤ ਪਟਿਆਲਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਨਿਵੇਕਲੀ ਪਹਿਲਕਦਮੀ ਕੀਤੀ ਹੈ। 
ਸਿਹਤ ਮੰਤਰੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਅਤੇ ਭਾਰਤੀ ਫ਼ੌਜ ਤੋਂ ਪੰਜਾਬੀ ਨੌਜ਼ਵਾਨਾਂ ਨੂੰ ਨਸ਼ਾ ਮੁਕਤ ਕਰਨ ਅਤੇ ਪੰਜਾਬ ਦੀ ਭਾਰਤੀ ਫ਼ੌਜ ਵਿੱਚ ਜਾਣ ਦੀ ਵਿਰਾਸਤ ਨੂੰ ਹੋਰ ਅੱਗੇ ਤੋਰਨ ਲਈ ਸਹਿਯੋਗ ਦੀ ਮੰਗ ਵੀ ਕੀਤੀ। 
ਪਿਛਲੇ 5 ਸਾਲਾਂ ਵਿੱਚ ਸਾਡੇ 98 ਪੰਜਾਬੀ ਫ਼ੌਜੀ ਨੌਜਵਾਨਾਂ ਦੀ ਜੰਮੂ ਕਸ਼ਮੀਰ ਵਿੱਚ ਹੋਈ ਸ਼ਹਾਦਤ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੜਾਈਆਂ ਕੇਵਲ ਯੁੱਧ ਦੇ ਮੈਦਾਨ ਵਿੱਚ ਹੀ ਨਹੀਂ ਹੁੰਦੀਆਂ ਬਲਕਿ ਸਾਡੇ ਦੁਸ਼ਮਣ ਮੁਲਕਾਂ ਦੀਆਂ ਕੂਟਨੀਤੀਆਂ ਕਰਕੇ ਦੇਸ਼ ਵਿਰੋਧੀ ਤਾਕਤਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੇ ਹੋਰ ਸਮਾਜਿਕ ਬੁਰਾਈਆਂ ਵੱਲ ਵੀ ਧੱਕਦੀਆਂ ਹਨ, ਜਿਸ ਲਈ ਪੰਜਾਬ ਸਰਕਾਰ ਰਾਜ ਦੇ ਨਸ਼‌ਿਆਂ ਦੀ ਲਤ ਲਗਾ ਚੁੱਕੇ 3 ਲੱਖ ਨੌਜਵਾਨਾਂ ਨੂੰ ਬਚਾਉਣ ਲਈ ਜੀਅ-ਜਾਨ ਨਾਲ ਤਤਪਰ ਹੈ।
ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਫੈਸਟੀਵਲ ਨੂੰ ਜ਼ਿਲ੍ਹਿਆਂ ਵਿੱਚ ਕਰਵਾਉਣ ਦੇ ਫੈਸਲੇ ਤਹਿਤ ਇਸ ਸਾਲ ਅੰਮ੍ਰਿਤਸਰ, ਜਲੰਧਰ, ਬਠਿੰਡਾ ਤੇ ਫ਼ਿਰੋਜ਼ਪੁਰ ਵਿਖੇ ਵੀ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਏ ਜਾਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਵਿੱਚ ਜਾ ਕੇ ਜਿੰਦਗੀ ਦੇ ਅਸਲ ਹੀਰੋ ਬਨਣ ਲਈ ਵੀ ਪ੍ਰੇਰਤ ਕੀਤਾ। 
ਭਾਰਤੀ ਫ਼ੌਜ ਦੀ ਪਟਿਆਲਾ ਸਥਿਤ ਬਲੈਕ ਐਲੀਫੈਂਟ ਡਿਵੀਜਨ ਦੇ ਕਮਾਂਡਰ ਮੇਜਰ ਜਨਰਲ ਪੁਨੀਤ ਅਹੂਜਾ ਨੇ ਕਿਹਾ ਕਿ ਇਸ ਮਿਲਟਰੀ ਲਿਟਰੇਚਰ ਵਿਚ ਫੌਜੀ ਵੈਟਰਨ ਦੀ ਮੌਜੂਦਗੀ ਅਤੇ ਨੌਜ਼ਵਾਨਾਂ ਦੀ ਭਰਵੀਂ ਸ਼ਮੂਲੀਅਤ ਨੇ ਇਸ ਨੂੰ ਸ਼ਾਨਦਾਰ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜੀ ਇਤਿਹਾਸ ਦੇ ਸੰਦਰਭ ਵਿੱਚ ਪਟਿਆਲਾ ਇੱਕ ਖਾਸ ਸਥਾਨ ਰੱਖਦਾ ਹੈ, ਇਸ ਲਈ ਅਜਿਹੇ ਸਮਾਗਮਾਂ ਲਈ ਫ਼ੌਜ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ 10 ਵੀਰ ਨਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ।ਮਿਲਟਰੀ ਲਿਟਰੇਚਰ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਅਤੇ ਭਾਰਤੀ ਫ਼ੌਜ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਦੌਰਾਨ ਸ਼ਹੀਦ ਭਗਤ ਸਿੰਘ ਇੱਕ ਹੀਰੋ,1947 ਦੀ ਜੰਗ ਵਿੱਚ ਪਟਿਆਲਾ ਰਿਆਸਤੀ ਫ਼ੌਜ ਦਾ ਯੋਗਦਾਨ ਅਤੇ ਪਾਕਿਸਤਾਨ-ਚੀਨ-ਯੂਕਰੇਨ ਜੰਗ ਤੇ ਭਾਰਤ ਬਾਰੇ ਫ਼ੌਜੀ ਮਾਹਰਾਂ ਦੀ ਪੈਨਲ ਚਰਚਾ ਵੀ ਹੋਈਆਂ। ਜਦੋਂਕਿ ਫ਼ੌਜੀ ਟੈਂਕ, ਬੈਂਡ ਤੇ ਹੋਰ ਸਾਜੋ-ਸਮਾਨ ਸਮੇਤ ਜੰਗਜੂ ਕਲਾਵਾਂ ਤੇ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਨੇ ਇਥੇ ਪੁੱਜੇ ਵੱਡੀ ਗਿਣਤੀ ਦਰਸ਼ਕ, ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕੀਲਿਆ।

Health-And-Family-Welfare-Minister-Balbir-Singh



TOP HEADLINES


ਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ
Dr Daljit Singh Cheema ਫ਼ਤਹਿਗੜ੍ਹ ਚੂੜੀਆਂ ਤੋਂ ਲਾਈਵ
ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣ
ਚੰਡੀਗੜ੍ਹ ਲਈ ਕਾਂਗਰਸ ਤੇ ਆਪ ਨੇ ਬਣਾਈ ਸਾਂਝੀ ਰਣਨੀਤੀ ਦੋਵਾਂ ਪਾ
ਗਿੱਲ ਅਤੇ ਆਤਮ ਨਗਰ ਹਲਕਿਆਂ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈ
- ਲੋਕ ਸਭਾ ਚੋਣਾਂ 2024 - ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ
ਗਰਭਵਤੀ ਔਰਤਾਂ ਲਈ ਸਿਹਤ ਵਿਭਾਗ ਫਾਜਿਲਕਾ ਵੱਲੋਂ 24 ਅਪ੍ਰੈਲ ਤੋ 
ਰੀਜਨਲ ਟਰਾਂਸਪੋਰਟ ਅਫ਼ਸਰ ਟ੍ਰੈਫਿਕ ਵੱਲੋਂ ਸੇਫ ਸਕੂਲ ਵਾਹਨ ਪਾਲਿ
ਸੀ.ਆਈ.ਏ. ਸਟਾਫ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 50
ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ
Kisan  Protest: ਸ਼ੰਭੂ ਬਾਰਡਰ ਵਿੱਖੇ ਰੇਲ ਟਰੈਕ ਤੇ ਕਿਸਾਨਾਂ ਦ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿ
ਹਰਿਆਣਾ ਪੁਲੀਸ ਦੇ ਕਾਂਸਟੇਬਲ ਦਾ ਕਤਲ, ਚੰਡੀਗੜ੍ਹ-ਮੋਹਾਲੀ ਬਾਰਡਰ
Dc Reviews Working Of Society For Prevention Of Cruelt
ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮਜ਼ ਨੂੰ ਲੁਧਿਆਣਾ 'ਚ ਝੋਨੇ ਦੀ ਪੂ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ
50 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਕਾਬੂ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42048300

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us