ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵਿਖੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਢਿਗਰਾਂ ਅਤੇ ਆਈ.ਪੀ.ਐਸ. ਸਰਦਾਰ ਇਕਬਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਡਾ: ਇੰਦਰਜੀਤ ਸਿੰਘ ਢਿਗਰਾਂ ਅਤੇ ਸਰਦਾਰ ਇਕਬਾਲ ਸਿੰਘ ਗਿੱਲ ਨੇ ਦੱਸਿਆ ਕਿ 9 ਦਸੰਬਰ ਨੂੰ ਮਹਾਨ ਸੁਤੰਤਰਤਾ ਸੈਨਾਨੀ ਅਤੇ ਚੀਨ ਦੀ ਦੋਸਤੀ ਭਾਰਤ ਦੇ ਪ੍ਰਤੀਕ ਡਾ: ਦਵਾਰਕਾਨਾਥ ਕੋਟਨਿਸ ਦੀ 80 ਵੀਂ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਜਾਵੇਗਾ । ਇਸ ਮੌਕੇ ਸਮਾਗਮ ਦੇ ਪਹਿਲੇ ਦਿਨ ਯਾਨੀ ਕਿ 9 ਦਸੰਬਰ ਨੂੰ ਸੰਸਥਾ ਦੇ ਮੁਖੀ ਡਾ: ਜੀ. ਐੱਸ. ਮੱਕੜ ਦੀ ਪ੍ਰਧਾਨਗੀ ਹੇਠ ਮੁਫਤ ਐਕਯੂਪੰਕਚਰ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ! ਇਸ ਕੈਂਪ ਵਿੱਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਮੁੱਖ ਤੌਰ ਤੇ ਕੋਵਿਡ-19 ਬਿਮਾਰੀ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਨਵੇਂ ਐਕਯੂਪੰਕਚਰ ਤਰੀਕਿਆਂ ਜਿਵੇਂ ਕਿ ਸਰੀਰ ਵਿੱਚ ਦਰਦ, ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ, ਨੀਂਦ ਨਾ ਆਉਣਾ, ਦਮਾ, ਫੇਫੜਿਆਂ ਦੀਆਂ ਸਾਰੀਆਂ ਸਮੱਸਿਆਵਾਂ, ਜੋੜਾਂ ਦੇ ਦਰਦ ਦਾ ਇਲਾਜ , ਪੁਰਾਣੀਆਂ, ਗੁੰਝਲਦਾਰ ਬਿਮਾਰੀਆਂ ਜਿਵੇਂ ਕਿ ਪਿੱਠ ਦਰਦ, ਸਾਇਟਿਕਾ, ਸਪੌਂਡੀਲਾਈਟਿਸ, ਪੁਰਾਣੀ ਜ਼ੁਕਾਮ, ਮਿਰਗੀ, ਮਾਨਸਿਕ ਕਮਜ਼ੋਰੀ, ਮਾਈਗਰੇਨ, ਸਿਰ ਦਰਦ, ਮੂੰਹ ਦਾ ਅਧਰੰਗ, ਨੱਕ, ਕੰਨ, ਗਲੇ, ਜਿਗਰ ਨਾਲ ਸਬੰਧਤ ਸਮੱਸਿਆਵਾਂ ਦਾ ਇਲਾਜ ਭਾਰਤ ਦੇ ਮਸ਼ਹੂਰ ਐਕਯੂਪੰਕਚਰ ਮਾਹਿਰ ਡਾਕਟਰਾਂ ਦੁਆਰਾ ਕੀਤਾ ਜਾਵੇਗਾ ! ਡਾ: ਇੰਦਰਜੀਤ ਸਿੰਘ ਢਿਂਗਰਾ ਨੇ ਕਿਹਾ ਕਿ ਐਕਯੂਪੰਕਚਰ ਇੱਕ ਰਵਾਇਤੀ ਮਸ਼ਹੂਰ ਕੁਦਰਤੀ ਇਲਾਜ ਹੈ। ਜਿਸ ਵਿੱਚ ਮਰੀਜ ਨੂੰ ਕਿਸੇ ਕਿਸਮ ਦੀ ਦਵਾਈ ਦਾ ਟੀਕਾ ਨਹੀਂ ਲਗਾਉਣਾ ਪੈਂਦਾ, ਸਗੋਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਲਈ ਬਿਨਾਂ ਦਵਾਈ, ਬਿਨਾਂ ਸਰਜਰੀ, ਬਿਨਾਂ ਦਰਦ ਤੋਂ ਰਾਹਤ ਐਕਿਊਪੰਕਚਰ ਨਾਲ ਇਲਾਜ ਸੰਭਵ ਹੈ! ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਆਦੀ ਹੋ ਚੁੱਕੀ ਹੈ ! ਉਸ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਐਕਿਊਪੰਕਚਰ ਥੈਰੇਪੀ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ।
ਇਹ ਕੈਂਪ ਸਵੇਰੇ 10:00 ਵਜੇ ਤੋਂ ਲੈਕੇ ਦੁਪਹਿਰ 3:00 ਵਜੇ ਤੱਕ ਡਾ: ਕੋਟਨਿਸ ਮੈਮੋਰੀਅਲ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ ਵਿਖੇ ਲੱਗੇਗਾ । ਜਿਸ ਵਿੱਚ ਹਰ ਕਿਸਮ ਦੇ ਵਿਅਕਤੀ ਦਾ ਐਕਿਊਪੰਕਚਰ ਵਿਧੀ ਨਾਲ ਇਲਾਜ ਕੀਤਾ ਜਾਵੇਗਾ ! ਡਾ: ਢੀਂਗਰਾ ਨੇ ਦੱਸਿਆ ਕਿ ਅੱਜ ਐਲੋਪੈਥਿਕ ਦਵਾਈ ਵਿੱਚ ਬਹੁਤ ਪਸਾਰ ਹੋ ਗਿਆ ਹੈ। ਪਰ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਿੱਚ ਪੂਰੀ ਕਾਮਯਾਬੀ ਨਹੀਂ ਮਿਲੀ । ਅੱਜ ਨਾ ਸਿਰਫ਼ ਭਾਰਤ ਸਰਕਾਰ ਸਗੋਂ ਵਿਸ਼ਵ ਸਿਹਤ ਸੰਗਠਨ ਵੀ ਆਯੁਰਵੈਦਿਕ ਐਕਯੂਪੰਕਚਰ ਹੋਮਿਓਪੈਥਿਕ ਯੋਗਾ ਵਰਗੀਆਂ ਰਵਾਇਤੀ ਡਾਕਟਰੀ ਵਿਧੀਆਂ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰ ਸਕਦੀਆਂ ਹਨ ! ਜਿਸ ਲਈ ਵਿਸ਼ਵ ਸਿਹਤ ਸੰਸਥਾ ਨੇ ਲੰਮੇ ਸਮੇਂ ਬਾਅਦ ਸਰਕਾਰ ਵੱਲ ਕੋਈ ਪ੍ਰੋਗਰਾਮ ਰੱਖਿਆ ਹੈ ! ਜਿਸ ਵਿੱਚ 2023 ਤੋਂ 2024 ਤੱਕ ਸਾਰਿਆਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਲਈ ਵਚਨਬੱਧ ਹੈ !