ਖੰਨਾ ਦੇ ਮੋਹਨਪੁਰ ਸਥਿਤ ਗ੍ਰੀਨ ਗ੍ਰੋਵ ਪਬਲਿਕ ਸਕੂਲ ਚ ਸਲਾਨਾ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਦੇ ਫਰਮਾਨ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ। ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਸਮਾਗਮ ਚ ਬੱਚਿਆਂ ਦੇ ਦਾਦਾ ਦਾਦੀ ਦੀ ਐਂਟਰੀ ਉਪਰ ਪਾਬੰਦੀ ਲਗਾ ਦਿੱਤੀ ਗਈ। ਇਸਨੂੰ ਇੱਕ ਤਰ੍ਹਾਂ ਦਾ ਬਜੁਰਗਾਂ ਦਾ ਅਪਮਾਨ ਸਮਝਿਆ ਗਿਆ ਤਾਂ ਨਾਲ ਹੀ ਨਾਲ ਇਹ ਮਸਲਾ ਡੀਸੀ ਲੁਧਿਆਣਾ ਸੁਰਭੀ ਮਲਿਕ ਕੋਲ ਵੀ ਪੁੱਜ ਗਿਆ। ਡੀਸੀ ਨੇ ਤੁਰੰਤ ਇਸਦੀ ਜਾਂਚ ਦੇ ਹੁਕਮ ਜਿਲ੍ਹਾ ਸਿੱਖਿਆ ਅਫਸਰ ਨੂੰ ਦਿੱਤੇ। ਜਿਸ ਮਗਰੋਂ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਚਰਨਜੀਤ ਸਿੰਘ ਨੇ ਇਕੋਲਾਹਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਅਗਵਾਈ ਹੇਠ ਜਾਂਚ ਟੀਮ ਬਣਾਈ ਅਤੇ ਇਸ ਟੀਮ ਨੂੰ ਤੁਰੰਤ ਸਬੰਧਤ ਸਕੂਲ ਚ ਭੇਜਿਆ। ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਸਟਾਫ ਦੇ ਬਿਆਨ ਲਏ ਗਏ ਹਨ। ਇਸਦੀ ਪੂਰੀ ਰਿਪੋਰਟ ਬਣਾਈ ਜਾ ਰਹੀ ਹੈ। ਦਰਅਸਲ ਹੋਇਆ ਇੰਝ ਕਿ ਉਕਤ ਸਕੂਲ ਚ ਸਲਾਨਾ ਸਮਾਗਮ ਹੈ। ਇਸ ਸਮਾਗਮ ਚ ਸ਼ਾਮਲ ਹੋਣ ਲਈ ਬੱਚਿਆਂ ਦੇ ਦਾਦਾ ਦਾਦੀ ਉਪਰ ਪਾਬੰਦੀ ਲਗਾਈ ਗਈ। ਬਕਾਇਆ ਲਿਖਤੀ ਤੌਰ ਤੇ ਨੋਟਿਸ ਬੱਚਿਆਂ ਨੂੰ ਦਿੱਤਾ ਗਿਆ ਕਿ ਸੱਦਾ ਪੱਤਰ ਕੇਵਲ ਮਾਤਾ ਪਿਤਾ ਲਈ ਹੈ। ਕੋਈ ਰਿਸ਼ਤੇਦਾਰ ਜਾਂ ਦਾਦਾ ਦਾਦੀ ਸਮਾਗਮ ਚ ਸ਼ਾਮਲ ਨਹੀਂ ਹੋ ਸਕਦੇ। ਜਾਂਚ ਕਰਨ ਗਏ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਓਹਨਾਂ ਦੀ ਡਿਊਟੀ ਲਾਈ ਗਈ ਸੀ। ਸਕੂਲ ਮੈਨੇਜਮੈਂਟ ਨੇ ਪਹਿਲਾਂ ਪਾਬੰਦੀ ਲਗਾਈ ਸੀ। ਹੁਣ ਜਾਂਚ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਨੋਟਿਸ ਬੋਰਡ ਉਪਰ ਲਿਖ ਕੇ ਲਗਾ ਦਿੱਤਾ ਹੈ ਕਿ ਦਾਦਾ ਦਾਦੀ ਆ ਸਕਦੇ ਹਨ। ਇਸਦੀ ਰਿਪੋਰਟ ਬਣਾ ਕੇ ਜਿਲ੍ਹਾ ਸਿੱਖਿਆ ਅਫਸਰ ਨੂੰ ਭੇਜ ਦਿੱਤੀ ਗਈ ਹੈ। ਅਗਲੀ ਕਾਰਵਾਈ ਓਹੀ ਕਰ ਸਕਦੇ ਹਨ। ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇਸ ਉਪਰ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਅਜਿਹਾ ਕਿਸੇ ਕੀਮਤ ਉਪਰ ਬਰਦਾਸ਼ਤ ਨਹੀਂ ਹੋਵੇਗਾ। ਸਕੂਲ ਖਿਲਾਫ 100 ਫੀਸਦੀ ਐਕਸ਼ਨ ਲਿਆ ਜਾਵੇਗਾ।
Dispute-Over-Ban-Entry-Of-Grandparents-In-Private-School-Annual-Function-Dc-Ludhiana-Order-Probe-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)