ਲੌਂਗੋਵਾਲ, 1 ਨਵੰਬਰ (ਜਗਸੀਰ ਸਿੰਘ )- ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਸਰਕਾਰੀ ਪ੍ਰਇਮਰੀ ਸਕੂਲ ਦੇ ਕਮਰਿਆਂ ਦੀ ਨੀਂਹ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਰੱਖੀ । ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਤੇ ਸਰਕਾਰੀ ਪ੍ਰਇਮਰੀ ਸਕੂਲ ਦੇ ਮੁੱਖ ਆਧਿਆਪਕ ਨਰਿੰਦਰ ਸਰਮਾਂ ਅਤੇ ਸ਼ਾਹਪੁਰ ਕਲਾਂ ਦੇ ਅਧਿਕਾਰਤ ਪੰਚ ਰਜਿੰਦਰ ਕੌਰ ਤੋਂ ਇਲਾਵਾ ਗ੍ਰਾਮ ਪੰਚਾਇਤ ਸ਼ਾਹਪੁਰ ਕਲਾਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਗਿਆ ।ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਪ੍ਰਇਮਰੀ ਸਕੂਲ ਕਮਰਿਆਂ ਦੀ ਨੀਂਹ ਰੱਖਣ ਤੋਂ ਇਲਾਵਾ ਸੈਕੰਡਰੀ ਸਕੂਲ ਵਿੱਚ ਨਵੇਂ ਬਣੇ ਕਮਰੇ ਤੇ ਰਾਈਫਲ ਸੂਟਿੰਗ ਦਾ ਉਦਾਘਟਨ ਕਰਦਿਆਂ ਕਿਹਾ ਕਿ ਦੋਵੇਂ ਸਕੂਲ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਸਾਡੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਸ਼ਾਹਪੁਰ ਕਲਾਂ ,ਮਾਸਟਰ ਗੁਰਪ੍ਰੀਤ ਸਿੰਘ ਟੋਨੀ ,ਬਲਜੀਤ ਸਿੰਘ, ,ਪੰਚ ਗੁਰਮੱਤ ਸਿੰਘ ,ਪੰਚ ਹਰਜੀਤ ਸਿੰਘ ਡੀ ਸੀ ,ਪੰਚ ਦਰਸਨ ਸਿੰਘ ,ਪੰਚ ਬੰਤ ਸਿੰਘ ,ਪੰਚ ਸੁਖਵਿੰਦਰ ਸਿੰਘ ਤੋਂ ਇਲਾਵਾ ਸਕੂਲ ਆਧਿਆਪਕ ਹਰਦੇਵ ਸਿੰਘ ਚੀਮਾਂ,ਕਿਰਨਦੀਪ ਕੌਰ,ਹਰਦੀਪ ਕੌਰ,ਸੁਖਪਾਲ ਕੌਰ,ਗਗਨਦੀਪ ਕੌਰ,ਗੁਰਮੀਤ ਕੌਰ,ਰਾਣੀ ਕੌਰ ਅਤੇ ਸੈਕੰਡਰੀ ਸਕੂਲ ਦਾ ਸਮੁੱਚਾ ਸਟਾਫ ਤੇ ਪਿੰਡ ਦੇ ਪੱਤਵੰਤੇ ਸੱਜਣ ਮੌਜੂਦ ਸਨ ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)