ਇੰਨੋਸੈਂਟ ਹਾਰਟਸ ਸਕੂਲ ਕੇ ਨੰਨ੍ਹੇ ਬੱਚਿਆਂ ਨੇ ਕੀਤੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ
Nov29,2024
| Balraj Khanna | Jalandhar
ਇੰਨੋਸੈਂਟ ਹਾਰਟਜ਼ ਦੇ ਪੰਜਾਂ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਇਨੋਕਿਡਸ ਦੇ ਨੰਨ੍ਹੇ ਬੱਚਿਆਂ ਨੂੰ ਗੁਰੂ ਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲੈ ਜਾਇਆ ਗਿਆ। ਬੱਚਿਆਂ ਨੂੰ ਇਸ ਧਾਰਮਿਕ ਸਥਾਨ 'ਤੇ ਲਿਜਾਉਣ ਦਾ ਉਦੇਸ਼ ਧਾਰਮਿਕ ਪ੍ਰਵਿਰਤੀ ਨੂੰ ਜਾਗ੍ਰਿਤ ਕਰਨਾ, ਆਤਮਿਕ ਅਤੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਹੈ। ਸਾਰੇ ਬੱਚਿਆਂ ਨੇ ਬੜੇ ਅਨੁਸ਼ਾਸਿਤ ਤਰੀਕੇ ਨਾਲ ਗੁਰੂਦੁਆਰਾ ਸਾਹਿਬ ਵਿੱਚ ਪ੍ਰਵੇਸ਼ ਕੀਤਾ, ਰੁਮਾਲ ਨਾਲ ਸਿਰ ਢੱਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮਾਥਾ ਟੇਕਿਆ। ਬੱਚਿਆਂ ਨੇ ਆਪਣੀ ਮਿੱਠੀ ਆਵਾਜ਼ ਵਿਚ ਮੂਲ-ਮੰਤਰ ਅਤੇ 'ਸਤਿਨਾਮ, ਸ੍ਰੀ ਵਾਹਿਗੁਰੂ' ਦਾ ਜਾਪ ਕੀਤਾ ਅਤੇ ਫਿਰ ਕੀਰਤਨ ਸਰਵਣ ਕੀਤਾ। ਕੁਝ ਬੱਚਿਆਂ ਨੇ ਸ਼ਬਦ-ਕੀਰਤਨ ਵਿੱਚ ਆਪਣਾ ਸਹਿਯੋਗ ਵੀ ਦਿੱਤਾ। ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਬੱਚਿਆਂ ਨੂੰ 'ਨਾਮ ਜਪੋ, ਵੰਡ ਛਕੋ, ਕਿਰਤ ਕਰੋ' ਦਾ ਅਰਥ ਸਮਝਾਇਆ। ਬੱਚਿਆਂ ਨੇ ਦੋ ਹੱਥ ਜੋੜਕੇ ਪ੍ਰਸਾਦ ਲਿਆ। ਅਧਿਆਪਕਾਂ ਨੇ ਬੱਚਿਆਂ ਨੂੰ ਸਿੱਖ ਗੁਰੂਆਂ ਦੁਆਰਾ ਕੀਤੇ ਕਾਰਜਾਂ, ਸਿੱਖਿਆਵਾਂ ਅਤੇ ਉਨ੍ਹਾਂ ਦੇ ਬਲੀਦਾਨਾਂ ਸੰਬੰਧੀ ਜਾਣਕਾਰੀ ਦਿੱਤੀ।
Powered by Froala Editor
Innocent-Hearts-School-s-Tiny-Tots-Visited-Gurdwara-Sahib