* ਕਾਰਟੂਨ ਮੂਵੀ "ਕੋਮਲ" ਦਿਖਾਉਣ ਦਾ ਮਕਸਦ ਛੋਟੇ ਬੱਚਿਆ ਨੂੰ ਗੁੱਡ ਅਤੇ ਬੈਡ ਟੱਚ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਕਾਰਟੂਨ ਮੂਵੀ "ਕੋਮਲ" ਦਿਖਾਉਣ ਦਾ ਮਕਸਦ ਛੋਟੇ ਬੱਚਿਆ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਜਾਣੂੰ ਕਰਵਾਉਣ ਹੈ ਤਾਂ ਜੋ ਬੱਚਿਆ ਨੂੰ ਪਤਾ ਹੋਵੇ ਕਿ ਕੋਈ ਸਾਨੂੰ ਛੁੰਦਾ ਹੈ ਤਾਂ ਸਾਨੂੰ ਉਸਦੇ ਛੂਹਣ ਤੋਂ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਗੁੱਡ ਹੈ ਜਾਂ ਬੈਡ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਨੂੰ ਕੁਝ ਗ਼ਲਤ ਲਗਦਾ ਹੈ ਤਾਂ ਇਸ ਸਬੰਧੀ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਮਾਤਾ-ਪਿਤਾ ਤੋਂ ਕੋਈ ਗੱਲ ਲੁਕਾਉਣੀ ਨਹੀਂ ਚਾਹੀਦੀ।
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਗੁੱਡ ਟੱਚ, ਬੈਡ ਟੱਚ, ਬਾਲ ਸ਼ੋਸ਼ਣ ਅਤੇ ਬਾਲ ਮਜ਼ਦੂਰੀ ਸਬੰਧੀ ਵੀਡੀਓ ਦਿਖਾ ਕੇ ਬਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਅਤੇ ਸਕੂਲੀ ਸਟਾਫ਼ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਸਕੂਲ ਵਿੱਚ ਕੋਈ ਅਨਾਥ ਜਾਂ ਸਿੰਗਲ ਪੇਰੈਂਟਸ ਬੱਚਾ ਹੈ ਤਾਂ ਉਸ ਨੂੰ ਉਹਨੂੰ ਬਾਲ ਸੁਰੱਖਿਆ ਯੂਨਿਟ ਵੱਲੋਂ 4000 ਰੁਪਏ ਪ੍ਰਤੀ ਮਹੀਨਾ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਚਾਈਲਡ ਹੈਲਪ ਲਾਈਨ 1098 ਅਤੇ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਇਆ ।
Powered by Froala Editor
Malerkotla-Administration-School-Children-Bad-Touch-Good-Touch-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)