ਅਦਾਲਤ ਵਿੱਚ ਮੁਲਜ਼ਮਾਂ ਦੇ ਫਰਜ਼ੀ ਬੇਲ ਬਾਂਡ ਭਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 5 ਬਦਮਾਸ਼ ਕਾਬੂ

May30,2023 | Gurwinder Singh Mohali | Sas Nagar (mohali)

 
 
 
ਮੁਹਾਲੀ ਪੁਲੀਸ ਨੇ ਅਦਾਲਤ ਵਿੱਚ ਮੁਜਰਿਮਾਂ ਦੇ ਫਰਜੀ ਬੇਲ ਬਾਂਡ ਭਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦੋਂਕਿ ਗਿਰੋਹ ਦੇ ਕੁੱਝ ਹੋਰ ਮੈਂਬਰਾਂ ਹੁਣੇ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਸੋਹਾਣਾ ਥਾਣਾ ਵਿੱਚ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਐਸ. ਏ. ਐਸ. ਨਗਰ ਮੁਹਾਲੀ ਦੇ ਹੁਕਮਾਂ ਤੇ ਪੁਲੀਸ ਵਲੋਂ ਅਦਾਲਤ ਵਿਚ ਮੁਜਰਿਮਾਂ ਦੇ ਫਰਜੀ ਬੇਲ ਬਾਂਡ ਭਰਨ ਵਾਲੇ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 419, 420, 465, 467, 468, 471 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸਤੇ ਕਾਰਵਾਈ ਕਰਦਿਆਂ ਏ. ਐਸ. ਆਈ ਓਮ ਪ੍ਰਕਾਸ਼ ਦੀ ਟੀਮ ਵਲੋਂ ਦੋ ਵਿਅਕਤੀਆਂ ਅਮਰਜੀਤ ਸਿੰਘ ਵਾਸੀ ਮੁਹੱਲਾ ਜੱਟਾ ਵਾਲਾ ਪੁਰਾਣਾ ਰਾਜਪੁਰਾ ਅਤੇ ਸੁਨੀਲ ਗਿਰੀ ਵਾਸੀ ਸੁਲਤਾਨਪੁਰ ਬਰਮੋਰਾ ਬਰੇਲੀ ਉੱਤਰ ਪ੍ਰਦੇਸ਼, (ਹਾਲ ਵਾਸੀ ਨੇੜੇ ਗੁਰਦੁਆਰਾ ਸਾਹਿਬ ਸੰਤੇ ਮਾਜਰਾ ਬਲੌਂਗੀ) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜਿਸਤੇ ਪਤਾ ਲੱਗਿਆ ਕਿ ਇਹ ਪੂਰਾ ਗਿਰੋਹ ਹੈ ਜਿਸ ਵਲੋਂ ਵੱਖ ਵੱਖ ਅਦਾਲਤਾਂ ਵਿਚ ਫਰਜੀ ਦਸਤਾਵੇਜ ਪੇਸ਼ ਕਰਕੇ ਮੁਜਰਿਮਾਂ ਦੀ ਜਮਾਨਤ ਭਰ ਕੇ ਰਿਹਾਅ ਕਰਵਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਸਿਮਰਨਜੀਤ ਸਿੰਘ ਉਰਫ ਸਿੰਮੀ ਵਾਸੀ ਭਰਤ ਕਲੌਨੀ ਰਾਜਪੁਰਾ ਜਿਲਾ ਪਟਿਆਲਾ, ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਗੁਰੂ ਨਾਨਕ ਨਗਰ, ਨਲਾਸ ਰੋਡ, ਰਾਜਪੂਰਾ ਜਿਲਾ ਪਟਿਆਲਾ ਅਤੇ ਸੁਖਵੀਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਰਾਜਪੁਰਾ ਪਟਿਆਲਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਗੈਂਗ ਦੇ ਮਾਸਟਰ ਮਾਈਂਡ ਵਿਅਕਤੀ ਲੱਕੀ ਵਾਸੀ ਸੰਗਰੂਰ, ਬਿੱਲਾ ਮੁਨਸ਼ੀ ਵਾਸੀ ਮੁਹਾਲੀ, ਸੋਨੂੰ ਵਾਸੀ ਅੰਬਾਲਾ ਅਤੇ ਭਾਗ ਸਿੰਘ ਵਾਸੀ ਡੇਰਾਬੱਸੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਜਿੰਨਾ ਤੋਂ ਕਾਫੀ ਫਰਜੀ ਬੇਲ ਬਾਂਡ ਭਰਾਉਣ ਸਮੇਂ ਵਰਤੇ ਫਰਜੀ ਦਸਤਾਵੇਜ ਬ੍ਰਾਮਦ ਹੋ ਸਕਦੇ ਹਨ।
 
 

Sas-Nagar-Police



TOP HEADLINES


ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿ
ਹਰਿਆਣਾ ਪੁਲੀਸ ਦੇ ਕਾਂਸਟੇਬਲ ਦਾ ਕਤਲ, ਚੰਡੀਗੜ੍ਹ-ਮੋਹਾਲੀ ਬਾਰਡਰ
Dc Reviews Working Of Society For Prevention Of Cruelt
ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮਜ਼ ਨੂੰ ਲੁਧਿਆਣਾ 'ਚ ਝੋਨੇ ਦੀ ਪੂ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ
50 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਕਾਬੂ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ
ਸਕੂਲੀ ਬੱਸਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਉਣ ਲਈ ਜ਼ਿਲ੍ਹੇ ਦੇ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 59,208 ਮੀਟ੍ਰਿਕ ਟਨ ਕਣਕ
ਪੁਲਿਸ ਨੇ ਸੁਲਝਾਈ ਟਰੱਕ ਡਰਾਈਵਰ ਦੇ ਅੰਨੇ ਕਤਲ ਦੀ ਗੁੱਥੀ 
ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ ਨੂੰ ਪੰਜਾਬੀ ਭਵਨ, ਲ
ਸੀਟੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਲਈ ‘ਚੋਣ ਜਾਗਰੂਕਤਾ ਸੈਸ਼ਨ
ਸੀਪੀਆਈ ਅਤੇ ਸੀਪੀਆਈ(ਐਮ) ਪੰਜਾਬ ਵਿਚ 4 ਸੰਸਦੀ ਸੀਟਾਂ ਤੋˆ ਉਮਦੀ
ਬਾਹਰੀ ਰਾਜਾਂ ਦੇ ਡਰਾਇਵਰਾਂ ਦਾ ਸਕੂਲ ਪ੍ਰਿੰਸੀਪਲ ਰਿਕਾਰਡ ਰੱਖਣ
ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਮੰਡੀ ਦਾ ਦੌਰਾ, ਲਿਫਟਿੰਗ ਵਿਚ ਤੇ
ਡਿਪਟੀ ਕਮਿਸ਼ਨਰ ਰਾਤ ਨੂੰ ਨਿਕਲੇ ਕਣਕ ਦੀ ਲਿਫਟਿੰਗ ਕਰਵਾਉਣ, ਵੱਖ
ਲੋਕਸਭਾ ਚੋਣਾਂ 2024 : ਪੰਜਾਬ ਚ ਕਿਹੜੀ ਸੀਟ ਤੋਂ ਕੌਣ ਉਮੀਦਵਾਰ
ਉੱਘੇ ਪੰਜਾਬੀ ਅਭਿਨੇਤਰੀ ਨਿਰਮਲ ਰਿਸ਼ੀ ਪਦਮ ਸ਼੍ਰੀ ਪੁਰਸਕਾਰ ਨਾਲ
ਫ਼ਰੀਦਕੋਟ ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42034898

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us