ਨਸ਼ੇ ਦੀ ਆਦਤ ਨੇ ਬਣਾਇਆ ਚੋਰ,ਸਮਰਾਲਾ ਪੁਲਸ ਵੱਲੋਂ ਚੋਰੀ ਦੇ ਆਟੋ ਤੇ ਪਿੰਡਾਂ ’ਚੋਂ ਚੋਰੀ ਕੀਤੇ ਲੋਹੇ ਸਮੇਤ 5 ਚੋਰ ਗਿ੍ਰਫਤਾਰ ।
Feb1,2023
| Ravinder Singh Dhillon | Ludhiana
ਨਸ਼ਾ ਲੈਣ ਲਈ ਚੰਡੀਗੜ ਤੋਂ ਚੋਰੀ ਕੀਤਾ ਆਟੋਂ ਵੀ ਕਬਾੜੀਏ ਨੂੰ ਵੇਚਿਆ
ਪੰਜਾਬ ’ਚ ਵੱਧ ਰਹੇ ਨਸ਼ੇ ਦੇ ਪ੍ਰਭਾਵ ਨੇ ਚੰਗੇ-ਭਲੇ ਨੌਜਵਾਨਾਂ ਨੂੰ ਵੀ ਜੁਰਮ ਦੇ ਰਾਹ ਤੌਰ ਦਿੱਤਾ ਹੈ। ਸਥਾਨਕ ਪੁਲਸ ਵੱਲੋਂ ਅੱਜ ਇੱਕ ਅਜਿਹੇ 5 ਮੈਂਬਰੀ ਚੋਰ ਗਿਰੋਹ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਹੜੇ ਨਸ਼ੇ ਦੀ ਲੱਗੀ ਲੱਤ ਨੂੰ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਚੋਰੀਆਂ ਕਰਨ ਲੱਗ ਪਏ। ਇਨਾਂ ਨੌਜਵਾਨਾਂ ਨੇ ਨਸ਼ਾ ਲੈਣ ਲਈ ਚੰਡੀਗੜ ਤੋਂ ਸਵਾਰੀ ਆਟੋਂ ਚੋਰੀ ਕਰਕੇ ਉਸ ਨੂੰ ਕਬਾੜੀਏ ਕੋਲ ਵੇਚ ਦਿੱਤਾ। ਇਸ ਤੋਂ ਇਲਾਵਾ ਸਮਰਾਲਾ ਦੇ ਪਿੰਡ ਢਿੱਲਵਾ ਵਿੱਚੋਂ ਲੋਹੇ ਦੀਆਂ ਪਾਈਪਾਂ ਚੋਰੀ ਕਰ ਲਈਆਂ ਅਤੇ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਇਨਾਂ ਦੇ ਚੇਹਰੇ ਆਉਣ ਕਾਰਨ ਇਹ ਸਾਰੇ ਨੌਜਵਾਨ ਫੜੇ ਗਏ।
ਇਸ ਸੰਬੰਧ ’ਚ ਅੱਜ ਇੱਕ ਪ੍ਰੈਸ ਕਾਨਫੰਰਸ ਕਰਦੇ ਹੋਈ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ, ਦੋ ਦਿਨ ਪਹਿਲਾ 29 ਜਨਵਰੀ ਦੀ ਰਾਤ ਨੂੰ ਕੁਝ ਨੌਜਵਾਨਾਂ ਵੱਲੋਂ ਢਿੱਲਵਾ ਪਿੰਡ ਵਿਖੇ ਪੰਚਾਇਤ ਵੱਲੋਂ ਰਸਤਿਆਂ ਵਿੱਚ ਲੋਹੇ ਦੀਆਂ ਪਾਈਪਾਂ ਨਾਲ ਲਗਾਏ ਗਏ ਵਿਊ ਗਲਾਸ ਪੁੱਟ ਲਏ ਗਏ। ਸਵੇਰੇ ਜਦੋਂ ਪਿੰਡ ਵਾਸੀਆਂ ਨੂੰ ਇਸ ਚੋਰੀ ਦਾ ਪਤਾ ਲੱਗਿਆਂ ਤਾਂ ਸੀ.ਸੀ.ਟੀ.ਵੀ. ਕੈਮਰੇ ਵੇਖੇ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ।
ਥਾਣਾ ਸਮਰਾਲਾ ਦੇ ਐੱਸ.ਐੱਚ.ਓ. ਭਿੰਦਰ ਸਿੰਘ ਖੰਗੂੜਾ ਵੱਲੋਂ ਇਸ ਮਾਮਲੇ ਦੀ ਤੇਜੀ ਨਾਲ ਜਾਂਚ ਕਰਦੇ ਹੋਏ ਦੋ ਦਿਨਾਂ ਵਿੱਚ ਹੀ ਇਹ ਚੋਰੀ ਕਰਨ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਇਨਾਂ ਨੌਜਵਾਨਾਂ ਸਮਸ਼ੇਰ ਸਿੰਘ ਤੇ ਹਰਪ੍ਰੀਤ ਸਿੰਘ (ਦੋਵੇਂ ਸਕੇ ਭਰਾ) ਤੋਂ ਇਲਾਵਾ ਅਵਤਾਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਨਾਂ ਵੱਲੋਂ ਚੰਡੀਗੜ ਤੋਂ ਸਵਾਰੀ ਆਟੋਂ ਚੋਰੀ ਕੀਤਾ ਗਿਆ ਅਤੇ ਇਸ ਆਟੋਂ ਰਾਹੀ ਹੀ ਉਹ ਪਿੰਡ ਢਿੱਲਵਾ ਵਿਖੇ ਪਹੁੰਚੇ ’ਤੇ ਉੱਥੋਂ ਲੋਹੇ ਦੀਆਂ ਪਾਈਪਾਂ ਤੇ ਹੋਰ ਸਮਾਨ ਚੋਰੀ ਕੀਤਾ। ਇਨਾਂ ਨੇ ਚੋਰੀ ਕੀਤਾ ਆਟੋਂ ਤੇ ਚੋਰੀ ਦੀਆਂ ਪਾਈਪਾਂ ਆਪਣੇ ਸਾਥੀਆਂ ਸਮਰਾਲਾ ਦੇ ਕਬਾੜੀਏ ਸੋਨੂੰ ਕੁਮਾਰ ਤੇ ਮੋਨੂੰ ਨੂੰ ਵੇਚ ਦਿੱਤਾ।
ਪੁਲਿਸ ਨੇ ਇਨਾ ਦੋਵੇਂ ਕਬਾੜੀਆਂ ਨੂੰ ਵੀ ਗਿ੍ਰਫਤਾਰ ਕਰ ਲਿਆ ਹੈ। ਡੀ ਐਸ ਪੀ ਵਰਿਆਮ ਸਿੰਘ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਕਬਾੜੀਆਂ ਨੇ ਦੱਸਿਆ ਕਿ ਉਨਾਂ ਨੇ ਰਾਤੋਂ-ਰਾਤ ਚੋਰੀ ਦੇ ਆਟੋਂ ਨੂੰ ਕੱਟ ਕੇ ਲੋਹੇ ਵਿੱਚ ਬਦਲ ਦਿੱਤਾ ਹੈ।
Samrala-News-