ਬਸੰਤ ਪੰਚਮੀ ਮੌਕੇ ਇਸ ਘਾਤਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਭਾਵੇ ਪੁਲਿਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਸੀ। ਪ੍ਰੰਤੂ ਪੁਲਿਸ ਦੀ ਇਸ ਸਖ਼ਤੀ ਦੇ ਬਾਵਜੂਦ ਵੀ ਪੰਤਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਚਾਈਨਾ ਡੋਰ ਨਾਲ ਖੂਬ ਪੰਤਗ ਉੜਾਏ ਗਏ ਹਨ।
ਉੱਥੇ ਹੀ ਅੱਜ ਵਦੇਸ਼ੀ ਸਟੂਡੈਂਟਸ ਜੋ ਅਪਣੀ ਬਾਈਕ ਤੇ ਕਟਾਣੀ ਤੋਂ ਹੀਰਾ ਜਾ ਰਹੇ ਸਨ ਜਿਹਨਾਂ ਦਾ ਕੋਹਾੜਾ ਦੇ ਨਜ਼ਦੀਕ ਹੱਥ ਵਿੱਚ ਚਾਇਨਾ ਡੋਰ ਫਸਣ ਨਾਲ ਐਕਸੀਡੈਂਟ ਹੋ ਗਿਆ।
ਇਸ ਐਕਸੀਡੈਂਟ ਵਿੱਚ ਵਿਦੇਸ਼ੀ ਸਟੂਡੈਂਟਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹਨਾਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ।
ਡਾਕਟਰ ਵੱਲੋ ਇਸ ਜ਼ਖਮੀ ਸਟੂਡੈਂਟ ਦੇ ਹੱਥ ਤੇ 15 ਟਾਂਕੇ ਲਗਾਏ ਗਏ । ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ
ਇਹ ਇਹਨਾਂ ਦਾ ਐਕਸੀਡੈਂਟ ਚਾਇਨਾ ਡੋਰ ਦੀ ਲਪੇਟ ਵਿੱਚ ਆ ਜਾਣ ਨਾਲ ਹੋ ਗਿਆ ਜਿਸ ਵਿਚ ਦੋਵੇਂ ਵਿਦੇਸ਼ੀ ਸਟੂਡੈਂਟਸ ਦੇ ਗੰਭੀਰ ਸੱਟਾਂ ਲੱਗੀਆਂ ਹਨ ਜ਼ੋ ਬਾਈਕ ਚਲਾ ਰਿਹਾ ਸੀ ਉਸ ਦੇ ਹੱਥ ਵਿੱਚ ਚਾਇਨਾ ਡੋਰ ਫਸਣ ਨਾਲ ਐਕਸੀਡੈਂਟ ਹੋਇਆ ਉਸ ਦੇ ਹੱਥ ਤੇ 15 ਦੇ ਕਰੀਬ ਟਾਂਕੇ ਲਗਾਏ ਗਏ ਤੇ ਦੂਸਰੀ ਸਟੂਡੈਂਟ ਦੀ ਲੱਤ ਦੀ ਇੰਜਰੀ ਹੋਈ ਜਾਪਦੀ ਹੈ।
ਇਹ ਦੋਵੇਂ ਸਟੂਡੈਂਟਸ ਸਮਰਾਲਾ ਵਿੱਚ ਪੈਂਦੇ ਕਟਾਣੀ ਟੈਕਨੀਕਲ ਕਾਲਜ ਵਿੱਚ ਪੜਾਈ ਪੜ ਰਹੇ ਹਨ ਜੋ ਕਿ ਕਟਾਣੀ ਤੋ ਜਾ ਰਹੇ ਸਨ ਜਿਹਨਾਂ ਦਾ ਐਕਸੀਡੈਂਟ ਹੋ ਗਿਆ।