ਬਠਿੰਡਾ (ਪਰਵਿੰਦਕ ਜੀਤ ਸਿੰਘ)ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਡੀ ਮੁਹਿਮ ਤਹਿਤ ਅੱਜ ਵਣ—ਗਾਰਡ ਇਕਬਾਲ ਸਿੰਘ ਬੀਟ ਅਫਸਰ ਬੋਹਾ ਅਤੇ ਵਾਧੂ ਚਾਰਜ ਬਲਾਕ ਅਫਸਰ ਬੁਢਲਾਡਾ ਜੰਗਲਾਤ ਵਿਭਾਗ, ਜਿਲ੍ਹਾ ਮਾਨਸਾ ਨੂੰ 10,000/— ਰੁਪਏ ਰਿਸ਼ਵਤ ਲੈਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਣ—ਗਾਰਡ ਇਕਬਾਲ ਸਿੰਘ ਨੂੰ ਬਿਲੂ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਕਾਸਮਪੂਰ ਸ਼ੀਨਾ ਤਹਿ: ਬੁਢਲਾਡਾ ਜਿਲ੍ਹਾ ਮਾਨਸਾ ਜ਼ੋ ਕਿ ਬੱਕਰੀਆ ਚਾਰਨ ਦਾ ਕੰਮ ਅਤੇ ਮਜਦੂਰੀ ਕਰਦਾ ਹੈ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ।ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ :—
ਸ਼ਿਕਾਇਤ ਕਰਤਾ ਬਿਲੂ ਸਿੰਘ ਪੁੱਤਰ ਝੰਡਾ ਸਿੰਘ ਉਕਤ ਬੱਕਰੀਆ ਚਾਰਨ ਦਾ ਕੰਮ ਅਤੇ ਮਜ਼ਦੁਰੀ ਕਰਦਾ ਹੈ ਕਰੀਬ 8—9 ਮਹੀਨੇ ਪਹਿਲਾਂ ਬੀਟ ਬੋਹਾ ਦਾ ਵਣ—ਗਾਰਡ ਇਕਬਾਲ ਸਿੰਘ ਉਕਤ ਇਹਨਾ ਦੇ ਘਰ ਗਿਆ, ਜਿਸਨੇ ਸ਼ਿਕਾਇਤ ਕਰਤਾ ਨੂੰ ਕਿਹਾ ਕਿ ਤੁਸੀ ਸਰਕਾਰੀ ਟਾਹਲੀ ਚੋਰੀ ਕੀਤੀ ਹੈ। ਜਿਸ ਸਬੰਧੀ ਸ਼ਿਕਾਇਤ ਕਰਤਾ ਬਿਲੁੂ ਸਿੰਘ ਵੱਲੋਂ ਕਿਹਾ ਗਿਆ ਕਿ ਸਾਡੇ ਵੱਲੋਂ ਕਦੇ ਵੀ ਕੋਈ ਚੋਰੀ ਨਹੀ ਕੀਤੀ । ਜਿਸ ਤੇ ਉਸਨੇ ਕਿਹਾ ਕਿ ਤੂੰ ਇਸ ਬਦਲੇ 27,000/— ਰੁਪਏ ਦੇ ਦੇਵੀਂ ਨਹੀ ਤਾਂ ਮੈਂ ਤੇਰੇ ਤੇ ਚੋਰੀ ਦਾ ਪਰਚਾ ਕਰਵਾ ਦੇਵਾਗਾਂ।ਪਰੰਤੂ ਵਣ—ਗਾਰਡ ਇਕਬਾਲ ਸਿੰਘ ਵੱਲੋਂ ਮੰਗੀ ਗਈ ਰਕਮ ਉਸ ਨੂੰ ਨਹੀ ਦਿੱਤੀ ਗਈ ਅਤੇ ਨਾ ਹੀ ਇਸ ਸਬੰਧ ਵਿੱਚ ਵਣ ਵਿਭਾਗ ਦਫਤਰ ਬੋਹਾ ਤਹਿ: ਬੁੱਢਲਾਡਾ ਜਿਲ੍ਹਾ ਮਾਨਸਾ ਵਿਖੇ ਬੁਲਾਇਆ ਗਿਆ ਹੈ।ਹੁਣ ਕਰੀਬ 5 ਦਿਨ ਪਹਿਲਾ ਇਕਬਾਲ ਸਿੰਘ ਵਣ—ਗਾਰਡ ਨੇ ਬਿਲੂ ਸਿੰਘ ਪੁੱਤਰ ਝੰਡਾ ਸਿੰਘ ਨੂੰ ਆਪਣੇੇ ਦਫਤਰ ਵਿਖੇ ਬੁਲਾਇਆ ਗਿਆ।ਜਿਸ ਤੇ ਬਿਲੂ ਸਿੰਘ ਨੇੇ ਆਪਣੇੇ ਪਿੰਡ ਦੇ ਪਰਸ਼ੋਤਮ ਸਿੰਘ ਨੂੰ ਨਾਲ ਲੈ ਕੇ ਇਕਬਾਲ ਸਿੰਘ ਉਕਤ ਦੇ ਦਫਤਰ ਬੋਹਾ ਗਿਆ ਜਿਥੇ ਇਕਬਾਲ ਸਿੰਘ ਨੇ ਬਿਲੂ ਸਿੰਘ ਨੂੰ ਕਿਹਾ ਕਿ ਤੂੰ ਜ਼ੋ ਟਾਹਲੀ ਚੋਰੀ ਕੀਤੀ ਸੀ ਉਸਦੀ ਕੀਮਤ 25—27 ਹਜਾਰ ਰੁਪਏ ਹੈ। ਜੇਕਰ ਤੁਸੀ ਮੈਨੂੰ ਇਸ ਬਦਲੇ ਇਹ ਰਕਮ ਅਦਾ ਨਹੀ ਕੀਤੀ ਤਾਂ ਮੈਂ ਥਾਣਾ ਬੋਹਾ ਵਿਖੇ ਤੁਹਾਡੇ ਖਿਲਾਫ ਚੋਰੀ ਦਾ ਪਰਚਾ ਕਰਵਾ ਦੇਵਾਗਾਂ। ਫਿਰ ਬਿਲੂ ਸਿੰਘ ਅਤੇ ਉਸਦੇ ਪਿੰਡ ਦੇ ਪਰਸ਼ੋਤਮ ਸਿੰਘ ਵੱਲੋਂ ਆਪਣੀ ਗਰੀਬੀ ਅਤੇ ਚੋਰੀ ਨਾਂ ਕੀਤੇ ਜਾਣ ਦਾ ਵਾਸਤਾ ਪਾਇਆੋੋ।
ਇਸ ਤੋਂ ਬਾਅਦ ਵਣ—ਗਾਰਡ ਇਕਬਾਲ ਸਿੰਘ ਨੇ ਇਸ ਉਕਤ ਮਾਮਲੇ ਨੂੰ ਰਫਾ ਦਫਾ ਕਰਨ ਬਦਲੇ ਸ਼ਿਕਾਇਤ ਕਰਤਾ ਉਕਤ ਪਾਸੋਂ 10,000/— ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਅਤੇ ਇਕਬਾਲ ਸਿੰਘ ਨੇ ਇਹ ਵੀ ਕਿਹਾ ਕਿ ਮੇਰੇ ਪਾਸ ਕਿਸੇ ਹੋਰ ਵਿਅਕਤੀ ਦਾ ਚੋਰੀ ਦਾ ਕੇਸ ਵੀ ਹੈ, ਉਸਦੇ ਕੇਸ ਦੇ ਨਾਲ ਹੀ ਮੈਂ ਤੁਹਾਡੇ ਕੇਸ ਦਾ ਨਿਪਟਾਰਾ ਕਰ ਦੇਵਾਗਾਂ।
ਜਿਸਤੇ ਸ਼ਿਕਾਇਤ ਕਰਤਾ ਬਿਲੂ ਸਿੰਘ ਉਕਤ ਵੱਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰਨ ਤੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੀ ਟੀਮ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਨੇ ਉਕਤ ਦੋਸ਼ੀ ਇਕਬਾਲ ਸਿੰਘ ਬੀਟ ਅਫਸਰ ਬੋਹਾ ਅਤੇ ਵਾਧੂ ਚਾਰਜ ਬਲਾਕ ਅਫਸਰ ਬੁਢਲਾਡਾ ਜੰੰਗਲਾਤ ਵਿਭਾਗ, ਜਿਲ੍ਹਾ ਮਾਨਸਾ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 10,000/— ਰੁਪਏ ਰਿਸ਼ਵਤ ਲੈਦਿੰਆ ਗ੍ਰਿਫਤਾਰ ਕੀਤਾ ਗਿਆ।ਇਸ ਸਬੰਧੀ ਉਕਤ ਦੋਸ਼ੀ ਖਿਲਾਫ ਭ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।