ਸੇਫ ਸਕੂਲ ਵਾਹਿਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੇ ਖਿਲਾਫ ਕੀਤੀ ਗਈ ਕਾਨੂੰਨੀ ਕਾਰਵਾਈ
Nov14,2022
| Parvinder Jit Singh | Bathinda
ਬਠਿੰਡਾ (ਪਰਵਿੰਦਰ ਜੀਤ ਸਿੰਘ) ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਠਿੰਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਣਤਾਈਆਂ ਕਾਰਨ 7 ਸੇਟ ਜੋਸਫ ਸਕੂਲ ਦੇ ਵਾਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ। ਉਹਨਾ ਦੱਸਿਆ ਕਿ ਇੱਕ ਮਹੀਨਾ ਪਹਿਲਾ ਡਰਾਈਵਰ ਤੇ ਗੱਡੀਆ ਦੇ ਮਾਲਕਾ ਨਾ ਮੀਟਿੰਗ ਹੋਈ ਸੀ ਕਿ ਅਸੀ ਗੱਡੀ ਆ ਦੇ ਕਾਗਜ ਬੀਮੇ ਪ੍ਰਦੂਸਨ ਵੈਗਰਾ ਪੂਰਾ ਰੱਖਣ ਦੇ ਪਾਬੰਦ ਹੋਣਗੇ ਪਰ ਅੱਜ ਇੱਕ ਮਹੀਨੇ ਬਆਦ ਚੈਕ ਕੀਤਾ ਕੁਝ ਪੂਰਾ ਨਹੀ ਪਾਇਆ ਗਿਆ।
ਇਸ ਮੌਕੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਵਾਹਨਾਂ ਵਿੱਚ 2 ਕੈਮਰੇ ਲੱਗੇ ਹੋਣੇ ਲਾਜ਼ਮੀ ਹੋਣ, ਬੱਸ ਦਾ ਰੰਗ ਪੀਲਾ ਹੋਵੇ, ਲੇਡੀਜ਼ ਅਟੈਂਡੈਂਟ ਅਤੇ ਸ਼ੀਸ਼ਿਆਂ ਦੇ ਬਾਹਰ ਹਾਰੀਜੈਟਨ ਗਿਰੱਲ ਲੱਗੀ ਹੋਣੀ ਲਾਜਮੀ ਹੋਵੇ। ਉਨ੍ਹਾਂ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲੀ ਵਾਹਨਾਂ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ।
ਇਸ ਮੌਕੇ ਟ੍ਰੈਫ਼ਿਕ ਇੰਚਰਾਜ ਅਮਰੀਕ ਸਿੰਘ ਤੋਂ ਇਲਾਵਾ ਏ ਐਸ ਆਈ ਗੁਰਮੀਤ ਸਿੰਘ ਜਸਪਾਲ ਸਿੰਘ ਹੌਲਦਾਰ ਜਗਦੀਪ ਸਿੰਘ ਤੇ ਸੰਦੀਪ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਮੌਜੂਦ ਰਹੀ।
Safe-School-Bus-Checking-Bathinda-