।। ਟਿੱਪਰ ਚਾਲਕ ਮੌਕੇ ਤੋਂ ਫਰਾਰ , ਪੁਲਿਸ ਨੇ ਟਿੱਪਰ ਨੂੰ ਲਿਆ ਕਬਜ਼ੇ ਵਿਚ । । ਲੁਧਿਆਣਾ ਦੇ ਪਰਤਾਪ ਕਿਉਂਕਿ ਨਜ਼ਦੀਕ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅਚਾਨਕ ਖਿਸਕਣ ਦੇ ਕਾਰਨ ਇੱਕ ਬਜੁਰਗ ਮਹਿਲਾ ਟਿੱਪਰ ਥੱਲੇ ਆ ਗਈ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ । ਬੇਸ਼ੱਕ ਮੌਕੇ ਤੋਂ ਟਿੱਪਰ ਚਾਲਕ ਫਰਾਰ ਹੋ ਗਿਆ ਹੈ ਪਰ ਪੁਲਿਸ ਵੱਲੋਂ ਟਿੱਪਰ ਨੂੰ ਕਬਜ਼ੇ ਵਿਚ ਲੈਣ ਦੀ ਗੱਲ ਕਹੀ ਜਾ ਰਹੀ ਹੈ । ਮੌਕੇ ਤੇ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਅਚਾਨਕ ਟਾਇਰ ਫਿਸਲਣ ਕਾਰਨ ਡਿਗੀ ਬਜ਼ੁਰਗ ਮਹਿਲਾ ਅਤੇ ਟਿਪਰ ਦੇ ਕੁਚਲਣ ਕਾਰਨ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਉਥੇ ਹੀ ਮੌਕੇ ਤੇ ਪਹੁੰਚੀ ਪੁਲਸ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਬਜ਼ੁਰਗ ਮਹਿਲਾ ਦੇ ਡਿੱਗ ਜਾਣ ਤੇ ਟਿਪਰ ਦੁਆਰਾ ਬਜ਼ੁਰਗ ਮਹਿਲਾ ਨੂੰ ਕੁਚਲਣ ਕਾਰਨ ਗਿਆ ਜਿਸਦੇ ਚਲਦਿਆਂ ਉਸ ਦੀ ਮੌਤ ਹੋਈ ਹੈ । ਬੇਸ਼ੱਕ ਟਿੱਪਰ ਚਾਲਕ ਭੱਜ ਗਿਆ ਹੈ ਪਰ ਟਿਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਬਿਆਨਾਂ ਦੇ ਅਧਾਰ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਲੁਧਿਆਣਾ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਵਿਚ ਦਿਨ ਦੇ ਸਮੇਂ ਭਾਰੀ ਵਹੀਕਲਾਂ ਦਾ ਲਾਂਘਾ ਬੰਦ ਕੀਤਾ ਗਿਆ ਹੈ । ਪਰ ਪ੍ਰਸ਼ਾਸਨ ਦੇ ਆਦੇਸ਼ਾ ਨੂੰ ਨਜਰ ਅੰਦਾਜ ਕਰਨ ਕਰਕੇ ਅਕਸਰ ਹਾਦਸੇ ਦਾ ਕਾਰਨ ਬਣਦੇ ਹਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)