ਪੁਲਸ ਜ਼ਿਲ੍ਹਾ ਖੰਨਾ ਦੇ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਵਿਖੇ ਦੇਰ ਰਾਤ ਕਰੀਬ 9:30 ਵਜੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਪਰ ਚਾਰ ਅਣਪਛਾਤੇ ਮੂੰਹ ਢੱਕ ਕੇ ਆਏ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹਮਲੇ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀਆਂ ਵੱਜੀਆਂ। ਇੱਕ ਨੌਜਵਾਨ ਹਮਲੇ ਵਿੱਚ ਬਾਲ ਬਾਲ ਬਚਿਆ। ਗੋਲੀਆਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਦੋਨੇ ਨੌਜਵਾਨਾਂ ਨੂੰ ਤੁਰੰਤ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਨੌਜਵਾਨਾਂ ਦੀ ਪਹਿਚਾਨ ਗੁਰਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਉਮਰ 23 ਸਾਲ ਪਿੰਡ ਮਾਣਕੀ ਜਖਮੀ ਨੌਜਵਾਨ ਧਰਮਵੀਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਮਾਣਕੀ ਅਤੇ ਹਮਲੇ ਵਿੱਚ ਬੱਚਿਆਂ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਵਜੋਂ ਹੋਈ। ਜਿਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਤੋਂ ਜਾਂਚ ਵਿੱਚ ਜੁੜ ਗਈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)