ਲੁਧਿਆਣਾ 22 ਮਈ (ਪ੍ਰੀਤ ਕੰਗ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿਮ ਯੁੱਧ ਨਸ਼ਿਆਂ ਵਿਰੁੱਧ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ ਅਨੁਸਾਰ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ
ਆਰੋਪੀ ਗੌਤਮ ਸਾਹਨੀ ਪੁੱਤਰ ਉਕੀਲ ਸਾਹਨੀ ਅਤੇ ਹੀਰਾ ਸਾਹਨੀ ਪੁੱਤਰ ਇਸ਼ੂ ਸਾਹਨੀ ਵਾਸੀ ਰਾਮ ਨਗਰ ਬਿਹਾਰੀ ਕਲੋਨੀ ਲੁਧਿਆਣਾ ਬਿਕਰਮ ਕੁਮਾਰ ਪੁੱਤਰ ਮਨੋਜ ਸਾਹਨੀ ਵਾਸੀ ਮਹੱਲਾ ਕਰਮ ਕਲੋਨੀ ਤਾਜਪੁਰ ਲੁਧਿਆਣਾ ਨੂੰ ਸਾਂਤ੍ਰੀ ਰੰਗ ਦੀਆਂ 3460 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਗੌਤਮ ਸਾਹਨੀ ਦੇ ਉੱਪਰ ਪਹਿਲਾਂ ਵੀ ਅਲੱਗ ਅਲੱਗ ਥਾਣਿਆਂ ਦੇ ਵਿੱਚ ਦੋ ਮੁਕਦਮੇ ਦਰਜ ਨੇ ਗੌਤਮ ਸਾਹਨੀ ਅਤੇ ਹੀਰਾ ਸਾਹਨੀ ਅਤੇ ਬਿਕਰਮ ਕੁਮਾਰ ਇਹਨਾਂ ਨੇ ਦੱਸਿਆ ਕੀ ਅਸੀ ਗੋਲੀਆਂ ਖਾਣ ਦੇ ਆਦੀ ਹਾਂ ਅਤੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਅੱਗੇ ਵੇਚ ਦਿੰਦੇ ਹਾਂ ਇਹਨਾਂ ਦੱਸਿਆ ਕਿ ਅਸੀਂ ਲੁਧਿਆਣਾ ਸ਼ਹਿਰ ਦੇ ਅਲੱਗ ਅਲੱਗ ਮੈਡੀਕਲ ਸਟੋਰਾਂ ਤੋਂ ਇਹਨਾਂ ਗੋਲੀਆਂ ਦੀ ਖਰੀਦ ਕਰਦੇ ਹਾਂ ਅਤੇ ਅਲੱਗ ਅਲੱਗ ਜਗ੍ਹਾ ਤੇ ਵੇਚ ਦਿੰਦੇ ਹਾਂ। ਹੁਣ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਇਹਨਾਂ ਤੇ ਮੁਕਦਮਾ ਦਰਜ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਗੋਲੀਆਂ ਕਿਸ ਜਗ੍ਹਾ ਤੋਂ ਖਰੀਦਦੇ ਨੇ ਤੇ ਕਿਸ ਜਗ੍ਹਾ ਤੇ ਵੇਚਦੇ ਨੇ
ਇਸ ਸੰਬੰਧ ਵਿੱਚ ਜਦੋਂ ਥਾਣੇਦਾਰ ਸੁਖਵਿੰਦਰ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ ਦੇ ਅਨੁਸਾਰ mig ਕੱਟ ਸੈਕਟਰ 32 ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਤਿੰਨ ਸ਼ੱਕੀ ਵਿਅਕਤੀ ਜੀ ਆਰ ਡੀ ਨਗਰ ਨਸ਼ੀਲੀਆਂ ਗੋਲੀਆਂ ਵੇਚ ਰਹੇ ਹਨ ਤਾਂ ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਦੋਂ ਸੈਂਟਰਲ ਜੇਲ ਦੀ ਬੈਕ ਸਾਈਡ ਨੇੜੇ grd ਨਗਰ ਪਹੁੰਚੇ ਤਾਂ ਗੌਤਮ ਸਾਹਨੀ ਪੁੱਤਰ ਉਕੀਲ ਸਾਹਨੀ ਹੀਰਾ ਸਾਹਨੀ ਪੁੱਤਰ ਇਸੂ ਸਾਹਨੀ ਵਾਸੀ ਰਾਮ ਨਗਰ ਬਿਹਾਰੀ ਕਲੋਨੀ ਬਿਕਰਮ ਕੁਮਾਰ ਪੁੱਤਰ ਮਨੋਜ ਸਾਹਨੀ ਵਾਸੀ ਕਰਮ ਕੌਰ ਕਲੋਨੀ ਤਾਜਪੁਰ ਰੋੜ ਲੁਧਿਆਣਾ ਦੀ ਸ਼ੱਕ ਦੇ ਅਧਾਰ ਤੇ ਚੈਕਿੰਗ ਕੀਤੀ ਗਈ ਤਾਂ ਇਹਨਾਂ ਦੇ ਕੋਲੋਂ ਸੰਤਰੀ ਰੰਗ ਦੀਆਂ 3460 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ