ਬਠਿੰਡਾ ਪੁਲਿਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਦੋਸ਼ੀਆਂ ਨੂੰ ਕੀਤਾ ਕਾਬੂ। ਉਹਨਾਂ ਦੇ ਕਬਜੇ ਵਿੱਚੋਂ ਮੌਕਾ ਵਾਰਦਾਤ ਪਰ ਵਰਤੇ ਹਥਿਆਰ ਵੀ ਕੀਤੇ ਬਰਾਮਦ
Sep30,2024
| Parvinder Jit Singh | Bathinda
ਥਾਣਾ ਸੰਗਤ ਅਮਨੀਤ ਕੌਂਡਲ ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਮੈਡਮ ਹਿਨਾ ਗੁਪਤਾ, ਪੀ.ਪੀ.ਐੱਸ, ਡੀ.ਐੱਸ.ਪੀ (ਬਠਿੰਡਾ ਦਿਹਾਤੀ) ਬਠਿੰਡਾ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸੰਗਤ ਅਤੇ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ। ਮੁੱਦਈ ਨੇ ਬਿਆਨ ਕੀਤਾ ਕਿ ਉਸਦੀ ਕਰੀਬ ਚਾਰ ਸਾਲ ਪਹਿਲਾਂ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਪੁੱਤਰ ਪਰਮਜੀਤ ਸਿੰਘ ਵਾਸੀ ਸੰਗਤ ਕਲਾਂ ਨਾਲ ਲਵ ਮੈਰਿਜ ਹੋਈ ਸੀ। ਆਪਣੇ ਪਤੀ ਨਾਲ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ-03 ਏ-ਐੱਚ 2396 ਪਰ ਸਵਾਰ ਹੋ ਕੇ ਸੰਗਤ ਕਲਾਂ ਤੋਂ ਪਿੰਡ ਬੰਬੀਹਾ ਵਿਖੇ ਆਪਣੇ ਪਤੀ ਦੀ ਮਾਸੀ ਨੂੰ ਮਿਲਣ ਜਾ ਰਹੇ ਸੀ, ਤਾਂ ਸ਼ਾਮ ਕਰੀਬ 4.30 ਵਜੇ ਜਦੋ ਉਹ ਪਿੰਡ ਕੋਟ ਗੁਰੁ ਤੋਂ ਘੁੱਦਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੇੜੇ ਗੁਰੂਦਵਾਰਾ ਸਾਹਿਬ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ 2 ਮੋਟਰਸਾਈਕਲਾਂ ਪਰ 4 ਵਿਅਕਤੀ ਸਵਾਰ ਸਨ। ਜਿਹਨਾਂ ਵਿੱਚੋਂ ਇੱਕ ਵਿਅਕਤੀ ਨੇ ਮੁੱਦਈ ਦੇ ਪਤੀ ਨੂੰ ਬਾਂਹ ਤੋਂ ਫੜ੍ਹ ਕੇ ਝਟਕਾ ਮਾਰਿਆਂ ਤਾਂ ਉਹ ਆਪਣੇ ਮੋਟਰਸਾਈਕਲ ਸਮੇਤ ਸੜਕ ਪਰ ਡਿੱਗ ਪਏ। ਫਿਰ ਉਹਨਾਂ ਵਿਅਕਤੀਆਂ ਵੱਲੋਂ ਉਕਤ ਦੇ ਪਤੀ ਦੇ ਮਾਰ ਦੇਣ ਦੀ ਨੀਅਤ ਨਾਲ ਤਲਵਾਰ ਅਤੇ ਨਲਕੇ ਦੀ ਹੱਥੀ ਨਾਲ ਸਿਰ ਪਰ ਵਾਰ ਕੀਤੇ ਗਏ।ਸ਼ਾਰਪ ਸੱਟਾ ਹੋਣ ਕਾਰਨ ਮੁੱਦਈ ਦੇ ਪਤੀ ਦੀ ਮੌਕੇ ਪਰ ਹੀ ਮੌਤ ਹੋ ਗਈ ਸੀ।ਥਾਣਾ ਸੰਗਤ ਅਤੇ ਸੀ.ਆਈ.ਏ.ਸਟਾਫ-2 ਦੀ ਟੀਮ ਦੇ ਸਾਂਝੇ ਓਪਰੇਸ਼ਨ ਨਾਲ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਨ ਨੂੰ ਮਿਤੀ 29.9.2024 ਨੂੰ ਵਕਤ ਕਰੀਬ ਰਾਤ 9.30 ਵਜੇ ਕੁਲਵਿੰਦਰ ਸਿੰਘ ਉਰਫ ਕਿੰਦੀ ਭਲਵਾਨ ਪੁੱਤਰ ਤਰਸੇਮ ਸਿੰਘ, ਗੁਰਭਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਪਰਮਿੰਦਰ ਸਿੰਘ ਪੁੱਤਰ ਜਗਦੇਵ ਸਿੰਘ, ਰਾਜਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀਆਨ ਪਿੰਡ ਫੁੱਲੋ ਮਿੱਠੀ ਜਿਲ਼੍ਹਾ ਬਠਿੰਡਾ, ਸ਼ਮੀਰ ਖਾਨ ਪੁੱਤਰ ਬੂਟਾ ਖਾਨ ਵਾਸੀ ਵਾਰਡ ਨੰਬਰ 09 ਸੰਗਤ ਮੰਡੀ ਜਿਲ੍ਹਾ ਬਠਿੰਡਾ ਨੂੰ ਪਿੰਡ ਫੁੱਲੋ ਮਿੱਠੀ ਤੋਂ ਚੌਰਸਤਾ ਜੈ ਸਿੰਘ ਵਾਲਾ ਤੋਂ ਕੋਟ ਗੁਰੂ iਲ਼ੰਕ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵਜ੍ਹਾ ਰੰਜਸ਼: ਮੁੱਦਈ ਦੀ ਕਰੀਬ ਚਾਰ ਸਾਲ ਪਹਿਲਾਂ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਪੁੱਤਰ ਪਰਮਜੀਤ ਸਿੰਘ ਵਾਸੀ ਸੰਗਤ ਕਲਾਂ ਨਾਲ ਲਵ ਮੈਰਿਜ ਹੋਈ ਸੀ, ਜਿਸ ਕਾਰਨ ਉਸਦੇ ਪਰਿਵਾਰ ਦੇ ਮੈਂਬਰ ਇਹਨਾਂ ਤੋਂ ਖੁਸ਼ ਨਹੀ ਸਨ।
Powered by Froala Editor
Bathinda-Police-Arrested-Accused-