ਖਰੜ, 8 ਅਗਸਤ
ਗੁਰਵਿੰਦਰ ਸਿੰਘ
ਮੋਹਾਲੀ 'ਚ ਜਮੀਨਾਂ ਤੇ ਪਲਾਟਾਂ ਦੇ ਮਾਮਲਿਆਂ ਚ ਧੋਖਾਧੜੀ ਦੇ ਅਨੇਕਾਂ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ ਇੱਕ ਨਵੇਂ ਪਿਛਲੇ ਹਫਤੇ ਹੋਏ ਧੋਖਾਧੜੀ ਦੇ ਮੁਕਦਮੇ ਚ ਉਸ ਵੱਲੋਂ ਹਾਈਕੋਰਟ ਵਿੱਚ ਗ੍ਰਿਫਤਾਰੀ ਦੇ ਡਰੋਂ ਲਗਾਈ ਗਈ ਅਗਾਂਊ ਜਮਾਨਤ ਦੀ ਅਰਜੀ ਤੇ ਫੈਸਲੇ ਨੂੰ ਅਦਾਲਤ ਨੇ ਰਾਖਵਾਂ ਰੱਖ ਲਿਆ ਹੈ।
ਦੱਸਣਯੋਗ ਹੈ ਕਿ ਇਹ ਨਵਾਂ ਮੁਕਦਮਾ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ 29 ਜੁਲਾਈ ਨੂੰ ਦਰਜ ਕੀਤਾ ਹੈ। ਇਸ ਮਾਮਲੇ 'ਚ ਸੁੱਚਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਾਏਪੁਰ ਜਿਲ੍ਹਾ ਐਸ.ਏ.ਐਸ. ਨਗਰ ਦੀ ਸ਼ਿਕਾਇਤ ਪਰ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਜਰਨੈਲ ਸਿੰਘ ਬਾਜਵਾ, ਡਾਇਰੈਕਟਰ ਬਾਜਵਾ ਡਿਵੈਲਪਰਜ, ਸਨੀ ਇਨਕਲੇਵ ਖਰੜ ਵਿਰੁੱਧ ਪੰਜਾਬ ਸਟੇਟ ਕਰਾਇਮ, ਪੁਲਿਸ ਸਟੇਸ਼ਨ ਐਸ.ਏ.ਐਸ. ਨਗਰ ਵਿਚ ਮੁਕੱਦਮਾ ਦਰਜ ਕਰਕੇ ਸ਼ਿਕੰਜਾ ਕਸਿਆ ਗਿਆ ਹੈ। ਸਾਲ 2020 ਵਿਚ ਸੁੱਚਾ ਸਿੰਘ ਨੇ ਇਕ ਸ਼ਿਕਾਇਤ ਵਿਜੀਲੈਂਸ ਬਿਊਰੋ ਪੰਜਾਬ ਨੂੰ ਦਿੱਤੀ ਸੀ ਜਿਸ ਵਿਚ ਉਸ ਵਲੋਂ ਦੋਸ਼ ਲਗਾਏ ਸਨ ਕਿ ਜਰਨੈਲ ਸਿੰਘ ਬਾਜਵਾ ਨੇ ਉਸਦੀ ਜਮੀਨ ਸਬੰਧੀ ਜਾਅਲੀ ਕੰਨਸੈਂਟਾ/ਹਲਫਨਾਮੇ ਲਗਾ ਕੇ ਉਸਦੀ ਜਮੀਨ ਨੂੰ ਆਪਣੇ ਮੈਗਾ ਪ੍ਰੋਜੈਕਟ "ਸਨੀ ਇਨਕਲੇਵ" ਵਿਚ ਪਾਸ ਕਰਵਾ ਲਿਆ ਹੈ ਅਤੇ ਪਿੰਡ ਸੀਂਹਪੁਰ ਦੀ ਸ਼ਾਮਲਾਤ ਜਮੀਨ ਨੂੰ ਵੀ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਮੈਗਾ ਪ੍ਰੋਜੈਕਟ ਵਿਚ ਪਾਸ ਕਰਵਾਇਆ ਹੈ। ਵਿਜੀਲੈਂਸ ਬਿਊਰੋ ਵਲੋਂ ਉਕਤ ਸਿਕਾਇਤ ਦੀ ਮੁੱਢਲੀ ਪੜਤਾਲ ਕੀਤੀ ਗਈ ਜਿਸ ਅਨੁਸਾਰ ਇਹ ਮਾਮਲਾ ਸਿਕਾਇਤਕਰਤਾ ਨਾਲ ਧੋਖਾਧੜੀ ਕਰਨ ਦਾ ਪਾਇਆ ਗਿਆ ਹੈ, ਜਿਸ ਸਬੰਧੀ ਵਿਜੀਲੈਂਸ ਬਿਊਰੋ ਪੰਜਬ ਨੇ ਦਫਤਰ ਡਾਇਰੈਕਟਰ, ਬਿਊਰੋ ਆਫ ਇੰਨਵੈਸਟੀਗੇਸ਼ਨ ਪੰਜਾਬ, ਚੰਡੀਗੜ੍ਹ ਨੂੰ ਜਰਨੈਲ ਸਿੰਘ ਬਾਜਵਾ, ਦੀਪਕ ਕੁਮਾਰ (ਦਫਤਰ ਬਾਜਵਾ ਡਿਵੈਲਪਰਜ), ਸੈਂਪੀ (ਦਫਤਰ ਬਾਜਵਾ ਡਿਵੈਲਪਰਜ), ਐਡਵੋਕੇਟ ਮਨਬੀਰ ਸਿੰਘ ਨੋਟਰੀ ਅਤੇ ਹਰਵੀਰ ਸਿੰਘ ਉਰਫ ਹੈਪੀ ਪ੍ਰਾਪਰਟੀ ਡੀਲਰ ਵਾਸੀ ਪਿੰਡ ਜੰਡਪੁਰ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸ਼ਿਫਾਰਿਸ਼ ਤਹਿਤ ਲਿਖਿਆ ਸੀ। ਜਿਸਤੇ ਕਾਰਵਾਈ ਕਰਦੇ ਹੋਏ ਪੰਜਾਬ ਸਟੇਟ ਕਰਾਇਮ, ਪੁਲਿਸ ਸਟੇਸ਼ਨ ਐਸ.ਏ.ਐਸ. ਨਗਰ ਵਲੋਂ ਜਰਨੈਲ ਸਿੰਘ ਬਾਜਵਾ ਦੀਪਕ ਕੁਮਾਰ (ਦਫਤਰ ਬਾਜਵਾ ਡਿਵੈਲਪਰਜ), ਸੈਂਪੀ (ਦਫਤਰ ਬਾਜਵਾ ਡਿਵੈਲਪਰਜ), ਐਡਵੋਕੇਟ ਮਨਬੀਰ ਸਿੰਘ ਨੋਟਰੀ ਅਤੇ ਹਰਵੀਰ ਸਿੰਘ ਪ੍ਰਾਪਰਟੀ ਡੀਲਰ ਅ/ਧ 420, 465, 467, 471 ਅਤੇ 120-ਬੀ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ, ਪੰਜਾਬ ਵਲੋਂ ਪਹਿਲਾਂ ਹੀ ਉਕਤ "ਸਨੀ ਇਨਕਲੇਵ" ਮੈਗਾ ਪ੍ਰੋਜੈਕਟ ਨੂੰ ਦਫਤਰ ਚੀਫ ਟਾਊਨ ਪਲਾਨਰ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸਾਜ-ਬਾਜ ਹੋ ਕੇ ਗੈਰ-ਕਾਨੂੰਨੀ ਢੰਗ ਨਾਲ ਪਾਸ ਕਰਵਾਉਣ ਦੇ ਦੋਸ਼ ਵਿਚ ਜਰਨੈਲ ਸਿੰਘ ਬਾਜਵਾ, ਪੰਕਜ ਬਾਵਾ ਮੁੱਖ ਨਗਰ ਯੋਜਨਾਕਾਰ ਪੰਜਾਬ ਅਤੇ ਲੇਖ ਰਾਜ ਪਟਵਾਰੀ ਵਿਰੁੱਧ ਮੁੱਕਦਮਾ ਨੰਬਰ 03 ਮਿਤੀ 24.02.2024 ਅ/ਧ 409,420,467,468,471 ਅਤੇ 120-ਬੀ ਆਈ.ਪੀ.ਸੀ ਅਤੇ 13(1) (ਏ) ਰ/ਵ 13(2)ਪੀ.ਸੀ ਐਕਟ 1988 as amended by PC (Amendment) Act 2018 ਥਾਣਾ ਵਿਜੀਲੈਸ ਬਿਊਰੋ ਫੇਜ਼-1 ਪੰਜਾਬ ਐਟ ਮੋਹਾਲੀ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਜਿਸ ਸਬੰਧੀ ਮੁੱਖ ਮੰਤਰੀ ਪੰਜਾਬ ਜੀ ਵਲੋਂ ਪੰਕਜ ਬਾਵਾ, ਮੁੱਖ ਨਗਰ ਯੋਜਨਾਕਾਰ ਪੰਜਾਬ ਨੂੰ ਮੁਅੱਤਲ ਕਰ ਦਿੱਤਾ ਸੀ। ਉਕਤ ਮੁਕੱਦਮਾ ਵਿਚ ਅਗਾਉਂ ਜਮਾਨਤ ਦੀ ਸੁਣਵਾਈ ਸਮੇਂ ਜਰਨੈਲ ਸਿੰਘ ਬਾਜਵਾ ਵਲੋਂ ਹੁਣ ਤੱਕ ਗਮਾਡਾ ਦੇ ਵਿਚ ਬਕਾਇਆ ਕੈਂਸਰ ਸੈਸ 1 ਕਰੋੜ ਵਿਚੋਂ 75 ਲੱਖ ਰੁਪਏ ਜਮਾਂ ਕਰਵਾਏ ਜਾ ਚੁੱਕੇ ਹਨ।