--ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਮੇਤ 13 ਜਗ੍ਹਾ ਤੇ ਕੀਤੀ ਗਈ ਅਚਨਚੇਤ ਛਾਪਾਮਾਰੀ : ਐਡੀਸ਼ਨਲ ਡੀਜੀ ਐਸਟੀਐਫ ਨਿਲਭ ਕਿਸ਼ੋਰ
ਬਠਿੰਡਾ (ਪਰਵਿੰਦਰ ਜੀਤ ਸਿੰਘ)ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਅੱਜ ਨਸ਼ਿਆਂ ਖਿਲਾਫ ਵੱਡਾ ਐਕਸ਼ਨ ਕਰਦੇ ਹੋਏ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਮੇਤ 13 ਜਗ੍ਹਾ ਤੇ ਅਚਨਚੇਤ ਵੱਖ-ਵੱਖ ਟੀਮਾਂ ਬਣਾ ਕੇ ਛਾਪਾਮਾਰੀ ਕੀਤੀ ਗਈ ਹੈ। ਐਡੀਸ਼ਨਲ ਡੀਜੀ ਐਸਟੀਐਫ ਨੀਲੱਭ ਕਿਸ਼ੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਾਜਲਕਾ ਵਿਖੇ ਤੈਨਾਤ ਡਰੱਗ ਇੰਸਪੈਕਟਰ ਸੀਸ਼ਨ ਮਿੱਤਲ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਵੱਲੋਂ ਚਲਾਏ ਡਰੱਗ ਸਮਗਲਿੰਗ ਦੇ ਧੰਦੇ ਦੇ ਦਰਜ ਕੇਸ ਤਹਿਤ ਇਹ ਛਾਪਾਮਾਰੀ ਕੀਤੀ ਗਈ ਹੈ । ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੰਜਾਬ ਦੇ ਮੁਕਤਸਰ ,ਮੌੜ ਮੰਡੀ, ਗਿੱਦੜ ਬਾਹਾ ਅਤੇ ਬਠਿੰਡਾ ਸਮੇਤ ਕੁੱਲ 13 ਜਗ੍ਹਾਂ ਤੇ ਛਾਪਾਮਾਰੀ ਕੀਤੀ ਗਈ ਹੈ ਤਾਂ ਜੋ ਇਸ ਮਾਮਲੇ ਦੀ ਪੂਰੀ ਤਹਿ ਤੱਕ ਜਾਇਆ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਸੰਬੰਧਿਤ ਵਿਅਕਤੀਆਂ ਦੇ ਸੰਬੰਧ ਜੇਲ ਵਿੱਚ ਬੰਦ ਨਸ਼ਾ ਤਸਕਰਾਂ ਨਾਲ ਵੀ ਜਨਤਕ ਹੋਏ ਹਨ, ਪੁਲਿਸ ਦਾ ਮਕਸਦ ਨਸ਼ਾ ਸਮਗਲਿੰਗ ਨੂੰ ਪੂਰੀ ਤਰਹਾਂ ਖਤਮ ਕਰਨਾ ਹੈ। ਅੱਜ ਡੀਐਸਪੀ ਪਰਮਜੀਤ ਸਿੰਘ ਡੋਡ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਫਾਜ਼ਲਕਾ ਵਿਖੇ ਤੈਨਾਤ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ ਬਠਿੰਡਾ ਸਥਿਤ ਟਿਕਾਣਿਆਂ ਤੇ ਵੀ ਛਾਪਾਮਾਰੀ ਕੀਤੀ ਗਈ ।ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਡਰੱਗ ਇੰਸਪੈਕਟਰ ਫਾਜ਼ਲਕਾ ਸੀਸ਼ਨ ਮਿੱਤਲ ਦੇ ਘਰ ਅੱਜ ਅਚਨਚੇਤ ਛਾਪਾਮਾਰੀ ਕੀਤੀ ਗਈ ਹੈ ਕਿਉਂਕਿ ਇਹ ਛਾਪਾਮਾਰੀ ਐਸਟੀਐਫ ਦੇ ਹੁਕਮਾਂ ਤਹਿਤ ਹੋਈ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਇਸ ਵਿਅਕਤੀ ਦੇ ਸਬੰਧ ਨਸ਼ਾ ਸਮਗਲਿੰਗ ਦੇ ਦਰਜ ਮਾਮਲੇ ਨਾਲ ਸਾਹਮਣੇ ਆਏ ਹਨ ਜਿਸ ਕਰਕੇ ਇਹ ਛਾਪਾਮਾਰੀ ਕੀਤੀ ਗਈ ਹੈ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ ਘਰ ਛਾਪਾਮਾਰੀ ਦੌਰਾਨ ਆਏ ਹੁਕਮਾਂ ਤਹਿਤ ਕੁਝ ਰਿਕਾਰਡ ਵੀ ਚੈੱਕ ਕੀਤਾ ਗਿਆ ਹੈ ਅਤੇ ਦਸਤਾਂਵੇਜ ਵੀ ਕਬਜ਼ੇ ਵਿੱਚ ਲਏ ਗਏ ਹਨ। ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਸ਼ੀਸ਼ਅਨ ਮਿੱਤਲ ਬਠਿੰਡਾ ਅਤੇ ਮੌੜ ਮੰਡੀ ਦੇ ਏਰੀਏ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਅੱਜ ਉਹਨਾਂ ਦੇ ਕਈ ਟਿਕਾਣਿਆਂ ਤੇ ਛਾਪਾਮਾਰੀ ਦੌਰਾਨ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਕਰੰਸੀ ਵੀ ਬਰਾਮਦ ਕੀਤੀ ਗਈ ਹੈ ਆਉਂਦੇ ਦਿਨਾਂ ਵਿੱਚ ਇਸ ਮਾਮਲੇ ਦਾ ਹੋਰ ਕੀ ਸੱਚ ਸਾਹਮਣੇ ਆਉਂਦਾ ਹੈ ਦੇਖਣਾ ਹੋਵੇਗਾ ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)