ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਮਸ਼ੀਨਰੀ ਜ਼ਬਤ ਕਰਕੇ ਪੁਲਿਸ ਕੇਸ ਦਰਜ਼ ਕੀਤੇ 

Nov3,2022 | Jagrati Lahar Bureau | Patiala

 
 ਘਨੌਰ ਦੇ ਪਿੰਡ ਕੁਥਾ ਖੇੜੀ ਵਿਖੇ ਨਾਜਾਇਜ਼ ਮਾਈਨਿੰਗ ਹੋਣ ਦੀ ਮਿਲੀ ਸੂਚਨਾ ਦੇ ਆਧਾਰ 'ਤੇ ਭੂੰ ਖਣਨ ਵਿਭਾਗ ਦੇ ਮਾਈਨਿੰਗ ਇੰਸਪੈਕਟਰ ਸੁਸ਼ਾਂਤ ਵਾਲੀਆ ਅਤੇ ਵਿਕਰਮ ਜੇ ਈ ਦੀ ਅਗਵਾਈ 'ਚ ਮਾਈਨਿੰਗ ਵਿਭਾਗ ਦੀ ਟੀਮ ਦੇ ਫੀਲਡ ਸਟਾਫ਼ ਵੱਲੋਂ ਸਾਈਟ ਦੀ ਚੈਕਿੰਗ ਕੀਤੀ ਗਈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ  ਰਾਘਵ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ 
ਪਤਾ ਲੱਗਾ ਸੀ ਕਿ ਇਕ ਖੇਤ ਵਿਚ ਕਰੀਬ 6-7 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਅਤੇ ਉਥੇ ਹਿਟਾਚੀ ਕੰਪਨੀ ਦੀ ਪੋਕਲੇਨ ਮਸ਼ੀਨ ਖੜ੍ਹੀ ਸੀ।  ਇਸ ਸਬੰਧੀ ਸਬੰਧਤ ਥਾਣਾ ਖੇੜੀ ਗੰਢਿਆਂ ਨੂੰ ਸੂਚਿਤ ਕੀਤਾ ਗਿਆ ਅਤੇ ਪੁਲੀਸ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਗ਼ੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ਬਾਰੇ ਅਰਜ਼ੀ ਸਬੰਧਤ ਐਸਐਚਓ ਨੂੰ ਭੇਜੀ ਗਈ ਸੀ ਅਤੇ ਪੰਜਾਬ ਮਾਈਨਜ਼ ਐਂਡ ਮਿਨਰਲਜ਼ ਰੂਲਜ਼ 2013 ਅਤੇ ਮਾਈਨਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਅਤੇ ਐਨਜੀਟੀ ਦੇ ਦਿਸ਼ਾ-ਨਿਰਦੇਸ਼ ਮਿਤੀ 19-02-2020 ਦੇ ਤਹਿਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ।  
ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਐਫਆਈਆਰ ਨੰਬਰ 90 ਮਿਤੀ 3-11-2022 ਨੂੰ ਥਾਣਾ ਖੇੜੀ ਗੰਢਿਆਂ ਵਿਖੇ ਦਰਜ ਕੀਤੀ ਗਈ ਹੈ।  ਇਸ ਤੋਂ ਇਲਾਵਾ ਇਲਾਕੇ ਦੀ ਨਿਯਮਤ ਚੈਕਿੰਗ ਅਤੇ ਗਸਤ ਵੀ ਕੀਤੀ ਜਾਂਦੀ ਹੈ ਅਤੇ ਜੋ ਕੋਈ ਵੀ ਇਲਾਕੇ ਵਿੱਚ ਗ਼ੈਰ -ਕਾਨੂੰਨੀ ਮਾਈਨਿੰਗ ਕਰਦਾ ਹੈ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਂਦੀ ਹੈ। 
ਅਧਿਕਾਰੀਆਂ ਨੇ ਅੱਗੇ ਹੋਰ ਦੱਸਿਆ ਕਿ ਇਸੇ ਤਰ੍ਹਾਂ 3 ਨਵੰਬਰ 2022 ਨੂੰ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਦੌਧਰ ਵਿਖੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਅਤੇ ਅੱਜ ਨਜਾਇਜ਼ ਮਾਈਨਿੰਗ 'ਤੇ ਕਾਰਵਾਈ ਕਰਦੇ ਹੋਏ 1 ਟਿੱਪਰ ਅਤੇ ਪੋਕਲੇਨ ਚੌਕੀ ਇੰਚਾਰਜ ਡਕਾਲਾ ਨੂੰ ਸੌਂਪੇ ਗਏ ਅਤੇ ਇਕ ਹੋਰ ਛਾਪਾਮਾਰੀ ਪਿੰਡ ਸਹਿਜਪੁਰਾ ਖੁਰਦ ਵਿਖੇ ਕੀਤੀ ਗਈ।  ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਮਿਲੀ ਸੀ, ਇਸ 'ਤੇ 3 ਪੋਕਲੇਨ, 2 ਜੇ.ਸੀ.ਬੀ.ਐਸ., 1 ਟਿੱਪਰ ਤੇ 1 ਟਰਾਲੀ ਬਰਾਮਦ ਕਰਕੇ ਪੁਲਿਸ ਚੌਂਕੀ ਮਵੀ ਕਲਾਂ ਸਮਾਣਾ ਦੇ ਹਵਾਲੇ ਕਰ ਦਿੱਤੀ ਹੈ। 
ਅਧਿਕਾਰੀਆਂ ਮੁਤਾਬਕ ਉਪਰੋਕਤ ਮਸ਼ੀਨਰੀ ਮਾਲਕਾਂ ਵਿਰੁੱਧ 3 ਐਫਆਈਆਰਜ਼ ਦਰਜ ਕਰਕੇ ਅਤੇ ਜ਼ਮੀਨ ਮਾਲਕਾਂ ਵਿਰੁੱਧ ਅਗਲੇਰੀ ਜਾਂਚ ਲਈ ਦਰਖਾਸਤ ਲਿਖ ਦਿੱਤੀ ਗਈ ਹੈ।
 
 
 

Illegal-Mining-Machinery-Fir-Patiala-



TOP HEADLINES


ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿ
ਹਰਿਆਣਾ ਪੁਲੀਸ ਦੇ ਕਾਂਸਟੇਬਲ ਦਾ ਕਤਲ, ਚੰਡੀਗੜ੍ਹ-ਮੋਹਾਲੀ ਬਾਰਡਰ
Dc Reviews Working Of Society For Prevention Of Cruelt
ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮਜ਼ ਨੂੰ ਲੁਧਿਆਣਾ 'ਚ ਝੋਨੇ ਦੀ ਪੂ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ
50 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਕਾਬੂ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ
ਸਕੂਲੀ ਬੱਸਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਉਣ ਲਈ ਜ਼ਿਲ੍ਹੇ ਦੇ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 59,208 ਮੀਟ੍ਰਿਕ ਟਨ ਕਣਕ
ਪੁਲਿਸ ਨੇ ਸੁਲਝਾਈ ਟਰੱਕ ਡਰਾਈਵਰ ਦੇ ਅੰਨੇ ਕਤਲ ਦੀ ਗੁੱਥੀ 
ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ ਨੂੰ ਪੰਜਾਬੀ ਭਵਨ, ਲ
ਸੀਟੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਲਈ ‘ਚੋਣ ਜਾਗਰੂਕਤਾ ਸੈਸ਼ਨ
ਸੀਪੀਆਈ ਅਤੇ ਸੀਪੀਆਈ(ਐਮ) ਪੰਜਾਬ ਵਿਚ 4 ਸੰਸਦੀ ਸੀਟਾਂ ਤੋˆ ਉਮਦੀ
ਬਾਹਰੀ ਰਾਜਾਂ ਦੇ ਡਰਾਇਵਰਾਂ ਦਾ ਸਕੂਲ ਪ੍ਰਿੰਸੀਪਲ ਰਿਕਾਰਡ ਰੱਖਣ
ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਮੰਡੀ ਦਾ ਦੌਰਾ, ਲਿਫਟਿੰਗ ਵਿਚ ਤੇ
ਡਿਪਟੀ ਕਮਿਸ਼ਨਰ ਰਾਤ ਨੂੰ ਨਿਕਲੇ ਕਣਕ ਦੀ ਲਿਫਟਿੰਗ ਕਰਵਾਉਣ, ਵੱਖ
ਲੋਕਸਭਾ ਚੋਣਾਂ 2024 : ਪੰਜਾਬ ਚ ਕਿਹੜੀ ਸੀਟ ਤੋਂ ਕੌਣ ਉਮੀਦਵਾਰ
ਉੱਘੇ ਪੰਜਾਬੀ ਅਭਿਨੇਤਰੀ ਨਿਰਮਲ ਰਿਸ਼ੀ ਪਦਮ ਸ਼੍ਰੀ ਪੁਰਸਕਾਰ ਨਾਲ
ਫ਼ਰੀਦਕੋਟ ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42034788

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us