ਫੂਡ ਸੇਫਟੀ ਵਿਭਾਗ ਗੁਰਦਾਸਪੁਰ ਨੇ ਸ਼ਹਿਰਾਂ ਅਤੇ ਕਸਬਿਆਂ ਦੀ ਕੀਤੀ ਅਚਨਚੇਤ ਚੈਕਿੰਗ, ਭਰੇ ਸੈਂਪਲ

Oct22,2022 | Munira Salam Tari | Qadain

 
 
ਕਾਦੀਆਂ 22 ਅਕਤੂਬਰ (ਸਲਾਮ ਤਾਰੀ ) :- ਫੂਡ ਅਤੇ ਡਰੱਗ ਐਡਮੀਸਟੇਸ਼ਨ ਪੰਜਾਬ ਦੇ ਕਮਿਸ਼ਨਰ ਡਾ ਅਭਿਨਵ ਤ੍ਰਿਖਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਿਦਾਇਤਾਂ ਮੁਤਾਬਕ  ਫੂਡ ਸੇਫਟੀ ਵਿਭਾਗ ਗੁਰਦਾਸਪੁਰ ਦੇ ਸਹਾਇਕ ਕਮਿਸ਼ਨਰ ਡਾ. ਜੀ ਐਸ ਪੰਨੂ ਦੀ ਅਗਵਾਈ ਵਿਚ ਫੂਡ ਸੇਫਟੀ ਵਿਭਾਗ ਗੁਰਦਾਸਪੁਰ ਦੀ ਟੀਮ ਵੱਲੋਂ ਕਾਦੀਆਂ, ਬਟਾਲਾ, ਵਡਾਲਾ ਗ੍ਰੰਥੀਆਂ ਹਰਚੋਵਾਲ ਅਤੇ ਹੋਰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਖਾਣ ਪੀਣ ਵਾਲੀਆਂ ਦੁਕਾਨਾਂ ਹਲਵਾਈ, ਫਾਸਟ ਫੂਡ ਅਤੇ ਕਰਿਆਨੇ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਪਨੀਰ, ਖੋਆ, ਪੇਠਾ, ਮਿਲਕ ਕੇਕ, ਬਰਫੀ, ਰਸਗੁੱਲਾ, ਤੇਲ ਅਤੇ ਹੋਰ ਵਸਤਾਂ ਦੇ ਸੈਂਪਲ ਭਰਕੇ ਉਨ੍ਹਾਂ ਨੂੰ ਸੀਲ ਕਰਨ ਉਪਰੰਤ ਲੈਬੋਰਟਰੀ ਟੈਸਟ ਲਈ ਭੇਜੇ ਗਏ ਅਤੇ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਦੇ ਸੈਂਪਲ ਲੈਬਾਰਟਰੀ ਟੈਸਟ ਵਿੱਚ ਪਾਸ ਨਹੀਂ ਹੁੰਦੇ ਤਾਂ ਉਨ੍ਹਾਂ ਦੁਕਾਨਦਾਰਾਂ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨ ਡਾ ਜੀ ਐਸ ਪੰਨੂ ਨੇ ਹਲਵਾਈ, ਫਲ ਫਰੂਟ, ਫਾਸਟ ਫੂਡ ਅਤੇ ਹੋਰ ਖਾਨ ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਿਹਾ ਕਿ ਦੁਕਾਨਦਾਰ ਖਾਣ ਪੀਣ ਵਾਲੀਆਂ ਵਸਤਾਂ ਨੂੰ ਮਿੱਟੀ ਘੱਟੇ ਤੋਂ ਬਚਾ ਕੇ ਢੱਕ ਕੇ ਰੱਖਣ ਅਤੇ ਸਾਫ ਸੁਥਰੀਆਂ ਵਸਤਾਂ ਹੀ ਵੇਚਣ ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਮਿੱਟੀ ਘੱਟੇ ਵਾਲੀਆਂ ਵਸਤਾਂ ਦੇ ਖਾਨ ਨਾਲ ਇੰਨਸਾਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸਹਾਇਕ ਕਮਿਸ਼ਨਰ ਡਾ ਜੀ ਐਸ ਪਨੂੰ ਨੇ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਦਿੰਦਿਆਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ ਜਾ ਰਜਿਸਟਰੇਸ਼ਨ ਨਹੀਂ ਲਏ ਉਹ ਤੁਰੰਤ ਫੂਡ ਸੇਫਟੀ ਐਕਟ ਅਧੀਨ ਲਾਇਸੰਸ ਜਾ ਰਜਿਸਟਰੇਸ਼ਨ ਅਪਲਾਈ ਕਰ ਦੇਣ ਨਹੀਂ ਤਾਂ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ ਜੀ ਐਸ ਪਨੂੰ ਨੇ ਅੱਗੇ ਕਿਹਾ ਕਿ ਜੋ ਦੁਕਾਨਦਾਰ ਰੰਗਾਂ ਵਾਲੀਆਂ ਮਿਠਾਈਆਂ ਵੇਚਦੇ ਹਨ ਉਹਨਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਰੰਗਾਂ ਦਾ ਹੀ ਇਸਤੇਮਾਲ ਕਰਨ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਉਨ੍ਹਾਂ ਨੇ ਘਟੀਆ ਰੰਗ ਵਰਤਣ ਵਾਲੇ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਹਲਕੇ ਰੰਗਾਂ ਦੀ ਵਰਤੋਂ ਕਰਨੀ ਬਿਲਕੁਲ ਬੰਦ ਕਰਨ ਹਲਕੇ ਰੰਗਾਂ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਇਸ ਮੌਕੇ ਇਨ੍ਹਾਂ ਦੇ ਨਾਲ ਫੂਡ ਸੇਫਟੀ ਅਫਸਰ ਲਵਦੀਪ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।
 

Food-Safty-Department-Gurdaspar-Checking-Sampling-



TOP HEADLINES


ਸੀਟੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਲਈ ‘ਚੋਣ ਜਾਗਰੂਕਤਾ ਸੈਸ਼ਨ
ਸੀਪੀਆਈ ਅਤੇ ਸੀਪੀਆਈ(ਐਮ) ਪੰਜਾਬ ਵਿਚ 4 ਸੰਸਦੀ ਸੀਟਾਂ ਤੋˆ ਉਮਦੀ
ਬਾਹਰੀ ਰਾਜਾਂ ਦੇ ਡਰਾਇਵਰਾਂ ਦਾ ਸਕੂਲ ਪ੍ਰਿੰਸੀਪਲ ਰਿਕਾਰਡ ਰੱਖਣ
ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਮੰਡੀ ਦਾ ਦੌਰਾ, ਲਿਫਟਿੰਗ ਵਿਚ ਤੇ
ਡਿਪਟੀ ਕਮਿਸ਼ਨਰ ਰਾਤ ਨੂੰ ਨਿਕਲੇ ਕਣਕ ਦੀ ਲਿਫਟਿੰਗ ਕਰਵਾਉਣ, ਵੱਖ
ਲੋਕਸਭਾ ਚੋਣਾਂ 2024 : ਪੰਜਾਬ ਚ ਕਿਹੜੀ ਸੀਟ ਤੋਂ ਕੌਣ ਉਮੀਦਵਾਰ
ਉੱਘੇ ਪੰਜਾਬੀ ਅਭਿਨੇਤਰੀ ਨਿਰਮਲ ਰਿਸ਼ੀ ਪਦਮ ਸ਼੍ਰੀ ਪੁਰਸਕਾਰ ਨਾਲ
ਫ਼ਰੀਦਕੋਟ ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ
ਲੋਕਸਭਾ ਚੋਣਾਂ 2024 : ਪੰਜਾਬੀ Nri ਕੀ ਸੋਚਦੇ ਹਨ?
ਪੀ.ਬੀ-10 ਨਾਲ ਸਬੰਧਤ ਲਾਇਸੰਸ ਦੀਆਂ ਸਾਰੀਆਂ ਸੇਵਾਵਾਂ ਦਾ ਲਾਭ ਹ
 ਖਹਿਰਾ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ, ਗੋਲਡੀ ਤੇ ਧੀਮ
ਇੰਨੋਸੈਂਟ ਹਾਰਟਸ ਵਿੱਚ' ਈਕੋ ਕਲੱਬ ਦੇ ਵਿਦਿਆਰਥੀਆਂ ਨੇ  'ਏ ਵਿਜ
ਦਰਦਨਾਕ ਸੜਕ ਹਾਦਸੇ ਵਿੱਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਦੋਵੇਂ
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਮੰਡੀਆਂ ਦਾ ਦੌਰਾ,  ਖਰੀਦੀ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਐਮ ਪੀ ਮਹਿੰਦਰ ਸਿੰ
ਮੋਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ ਖੋਹਾਂ ਕਰਨ ਵਾਲੇ
ਲੋਕ ਸਭਾ ਚੋਣਾਂ-2024 ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸ
ਮਹਿੰਦਰ ਸਿੰਘ ਕੇਪੀ ਨੇ ਛੱਡੀ ਕਾਂਗਰਸ, ਅਕਾਲੀ ਦਲ ਨੇ ਬਣਾਇਆ ਜਲੰ
ਖੱਤਰੀ ਮਹਾਂ ਸਭਾ ਪੰਜਾਬ ਦਾ ਸੂਬਾ ਪੱਧਰੀ ਪ੍ਰਤਿਨਿਧੀ ਇਜਲਾਸ 28
ਨਸ਼ਾ ਦੇ ਲੈਣ ਦੇਣ ਨੂੰ ਲੈ ਕੇ ਦਾ ਹੋਇਆ ਕਤਲ, ਪੁਲੀਸ ਜਾਂਚ ਵਿੱਚ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42029293

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us