ਭਾਰਤੀ ਮਿਆਰ ਬਿਊਰੋ ਦੁਆਰਾ ਕਰਵਾਇਆ ਗਿਆ ਉਪਭੋਗਤਾ ਜਾਗਰੂਕਤਾ ਪ੍ਰੋਗਰਾਮ
Aug29,2024
| Parvinder Jit Singh | Bathinda
ਭਾਰਤੀ ਮਿਆਰ ਬਿਊਰੋ ਦੁਆਰਾ ਜਿਲਾ ਬਠਿੰਡਾ, ਬਲਾਕ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਉਪਭੋਗਤਾ ਜਾਗਰੂਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਆਯੋਜਕ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਭਾਰਤੀ ਮਿਆਰ ਬਿਊਰੋ ਦੇ ਚੰਡੀਗੜ੍ਹ ਸ਼ਾਖਾ ਦਫਤਰ ਦੇ ਮੁਖੀ ਅਤੇ ਸੀਨੀਅਰ ਡਾਇਰੈਕਟਰ ਸ੍ਰੀ ਵਿਸ਼ਾਲ ਤੋਮਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਉਪਭੋਗਤਾਵਾਂ ਨੂੰ ਚੀਜ਼ਾਂ ਦੀ ਗੁਣਵੱਤਾ ਬਾਰੇ ਜਾਗਰੂਕ ਕੀਤਾ। ਇਹ ਪ੍ਰੋਗਰਾਮ ਐੱਸ . ਐਲ . ਆਰ . ਐੱਮ ਦੇ ਸਵੇ ਸਹਾਇਤਾ ਗਰੁੱਪਾਂ ਦੇ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਚਲ ਰਹੇ ਕਿੱਤਾ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈ ਰਹੀਆਂ ਔਰਤਾਂ ਦੇ ਸਮੂਹ ਨੂੰ ਮੁਖਾਤਿਬ ਹੁੰਦਿਆਂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਸੰਸਥਾ ਦੇ ਪ੍ਰਧਾਨ ਨਰਿੰਦਰ ਸੰਧੂ ਤੇ ਮੈਡਮ ਸੋਨੀਆ ਚੱਠਾ ਦੁਆਰਾ ਇਕੱਤਰ ਬੀਬੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ ਅਸਲੀ ਨਕਲੀ ਚੀਜ਼ਾਂ, ਸੋਨੇ ਦੀ ਹਾਲ ਮਾਰਕਿੰਗ ਦੇ ਨਾਲ ਨਾਲ ਮੋਬਾਇਲ ਫੋਨਾਂ ਦੇ ਪਲੇਅ ਸਟੋਰ ਤੇ ਮੌਜੂਦ ਬੀ.ਆਈ.ਐਸ ਕੇਅਰ ਐਪਲੀਕੇਸ਼ਨ ਬਾਰੇ ਜਾਗਰੂਕ ਕੀਤਾ। ਸੰਧੂ ਨੇ ਆਪਣੇ ਸੰਬੋਧਨ ਦੌਰਾਨ ਉਪਭੋਗਤਾਵਾਂ ਨੂੰ ਬੀ.ਆਈ.ਐਸ ਹਾਲ ਮਾਰਕਿੰਗ ਜਿਊਲਰੀ ਹੀ ਖਰੀਦਣ ਤੇ ਜ਼ੋਰ ਦਿੱਤਾ। ਉਹਨਾਂ ਨੇ ਇੰਟਰਲੋਕ ਟਾਈਲਾਂ, ਸੀਮੈਂਟ ਦੀਆਂ ਪਾਈਪਾਂ, ਬੱਚਿਆਂ ਦੇ ਖਿਡਾਉਣੇ, ਪ੍ਰੈਸ਼ਰ ਕੁਕਰ, ਪਾਣੀ ਵਾਲੀ ਪਲਾਸਟਿਕ ਟੈਂਕ, ਸੈਨਟਰੀ ਤੇ ਬਿਜਲੀ ਦੇ ਸਮਾਨ ਤੋਂ ਇਲਾਵਾ ਘਰੇਲੂ ਜਰੂਰਤਾਂ ਦਾ ਸਮਾਨ ਖਰੀਦਣ ਮੌਕੇ ਦੁਕਾਨਦਾਰ ਪਾਸੋਂ ਪੱਕਾ ਬਿੱਲ ਜਰੂਰ ਲੈਣ ਦੀ ਤਾਕੀਦ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਬੀ.ਆਈ.ਐਸ ਕੇਅਰ ਐਪਲੀਕੇਸ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪਲੀਕੇਸ਼ਨ ਰਾਹੀਂ ਸੋਨੇ ਦੇ ਗਹਿਣਿਆਂ, ਬਿਜਲੀ ਦੇ ਸਮਾਨ, ਆਈ.ਐਸ.ਆਈ ਮਾਰਕਾ ਵਸਤਾਂ ਆਦਿ ਦੀ ਜਾਂਚ ਕਰਨ ਬਾਰੇ ਦੱਸਦੇ ਹੋਏ ਕਿਹਾ ਕਿ ਉਪਭੋਗਤਾ ਨੂੰ ਜੇਕਰ ਕੋਈ ਵੀ ਆਈ.ਐਸ.ਆਈ ਮਾਰਕਾ ਸਮਾਨ ਨਕਲੀ ਜਾਂ ਸਹੀ ਗੁਣਵੱਤਾ ਦਾ ਨਾਂ ਲੱਗੇ ਤਾਂ ਉਹ ਇਸ ਐਪਲੀਕੇਸ਼ਨ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਹਨਾਂ ਆਖਿਆ ਕਿ ਇਸ ਐਪਲੀਕੇਸ਼ਨ ਰਾਹੀਂ ਕੀਤੀ ਸ਼ਿਕਾਇਤ ਨੂੰ ਲੈ ਕੇ ਸ਼ਿਕਾਇਤ ਕਰਤਾ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਨਾਲ ਹੀ ਉਹਨਾਂ ਸੁਚੇਤ ਕੀਤਾ ਕਿ ਕੋਈ ਦੀ ਵਿਅਕਤੀ ਆਪਣੀ ਨਿੱਜੀ ਰੰਜਿਸ਼ ਕੱਢਣ ਪਿੱਛੇ ਇਸ ਐਪਲੀਕੇਸ਼ਨ ਦੀ ਵਰਤੋਂ ਨਾ ਕਰੇ ਕਿਉਂਕਿ ਇਸ ਐਪਲੀਕੇਸ਼ਨ ਰਾਹੀਂ ਕੀਤੀ ਸ਼ਿਕਾਇਤ ਨੂੰ ਵਿਭਾਗ ਦੁਆਰਾ ਬਰੀਕੀ ਨਾਲ ਜਾਂਚਿਆ ਜਾਂਦਾ ਹੈ। ਇਸ ਮੌਕੇ ਸੰਸਥਾ ਦੁਆਰਾ ਸਾਰੇ ਉਪਭੋਗਤਾਵਾਂ ਦੇ ਬੈਠਣ ਤੇ ਰਿਫਰੈਸ਼ਮੈਂਟ ਦੇ ਸੁਚੱਜੇ ਇੰਤਜ਼ਾਮ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ....ਮੌਜੂਦ ਸਨ।
Powered by Froala Editor
Bis-Home-Bureau-Of-Indian-Standards-Consumer-Awareness-Programme-