ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ ਉੱਥੇ ਹੀ ਕੁੱਝ ਬੀਜ਼ ਵਿਕਰੇਤਾ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਬੀਜ਼ ਡੀਲਰ ਵੱਲੋਂ ਨਿਰਧਾਰਿਤ ਮੁੱਲ ਤੋਂ ਦੁਗਣੇ ਮੁੱਲ ਤੇ ਝੌਨੇ ਦੇ ਬੀਜ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਮੌਕੇ ਤੇ ਖ਼ੇਤੀ ਬਾੜੀ ਵਿਭਾਗ ਵੱਲੋਂ ਪਹੁੰਚ ਕੇ ਰਿਕਾਰਡ ਅਤੇ ਬਿੱਲ ਲਿਆ ਗਿਆ ਕਬਜ਼ੇ ਚ। ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਝੋਨੇ ਦੇ ਬੀਜ 7501 ਦੀਆ 7 ਥੈਲੀਆਂ ਲਈਆ ਜਿਹਨਾਂ ਦਾ ਬਿੱਲ 11200/- ਰੁਪਏ ਬਣਿਆ ਪਰੰਤੂ ਬੀਜ਼ ਡੀਲਰ ਨੇ ਉਸ ਤੋਂ 21000/- ਰੁਪਏ ਲਏ ਜਿਸ ਦੀ ਸ਼ਕਾਇਅਤ ਖ਼ੇਤੀ ਬਾੜੀ ਵਿਭਾਗ ਨੂੰ ਕੀਤੀ ਅਤੇ ਖ਼ੇਤੀ ਬਾੜੀ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਬਿੱਲ ਕਬਜ਼ੇ ਵਿੱਚ ਲੈਕੇ ਰਿਪੋਰਟ ਬਣਾ ਕੇ ਅੱਗੇ ਭੇਜਣ ਦਾ ਭਰੋਸਾ ਦਿੱਤਾ। ਇਸ ਸਬੰਧੀ ਜਦ ਮੌਕੇ ਤੇ ਪਹੁੰਚੇ ਖ਼ੇਤੀ ਬਾੜੀ ਵਿਭਾਗ ਦੇ ਕੁਲਵੰਤ ਸਿੰਘ ਏ ਡੀ ਓ ਸਮਰਾਲਾ ਨੇ ਬਿੱਲ ਅਪਣੇ ਕਬਜ਼ੇ ਵਿੱਚ ਲੈਕੇ ਰਿਕਾਰਡ ਚੈੱਕ ਕੀਤਾ । ਉਹਨਾਂ ਕਿਹਾ ਕਿ ਸਾਡੇ ਕੋਲ਼ ਝੌਨੇ ਦੇ ਬੀਜ਼ ਨਿਰਧਾਰਿਤ ਮੁੱਲ ਤੋਂ ਵੱਧ ਵੇਚਨ ਦਾ ਮਾਮਲਾ ਆਇਆ ਜਿਸ ਦੀ ਰਿਪੋਰਟ ਬਣਾਂ ਕੇ ਚੀਫ਼ ਸਾਹਿਬ ਨੂੰ ਭੇਜੀ ਜਾਵੇਗੀ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)