ਦੋਰਾਹਾ (ਰਵਿੰਦਰ ਸਿੰਘ ਢਿੱਲੋ)
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡਲ਼ੇਵਾਲ,ਗੁਰਿੰਦਰ ਸਿੰਘ ਭੰਗੂ ਇੰਦਰਜੀਤ ਸਿੰਘਕੋਟਬੁਢਾ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ , ਕਵਲਜੀਤ ਸਿੰਘ ਖੁਸ਼ਹਾਲਪੁਰ ਹਰਸੁਲਿੰਦਰ ਸਿੰਘ ਕਿਸ਼ਨਗੜ੍ਹ,ਸਤਨਾਮ ਸਿੰਘ ਬਾਗੜੀਆ,ਅਮਰਜੀਤ ਸਿੰਘ ਰੜਾ,ਗੁਰਚਰਨ ਸਿੰਘ ਭੀਖੀ,ਬਾਬਾ ਕਮਲਜੀਤ ਸਿੰਘ ਪੰਡੋਰੀ,ਸੁਖਪਾਲ ਸਿੰਘ ਡੱਫਰ,ਬਲਵੀਰ ਸਿੰਘ ਰੰਧਾਵਾ,ਰਘੁਬੀਰ ਸਿੰਘ ਭੰਗਾਲਾ,ਸ਼ਮਸ਼ੇਰ ਸਿੰਘ ਸ਼ੇਰਾ,ਰਾਜਿੰਦਰ ਸਿੰਘ ਬੈਨੀਪਾਲ ਨੇ
ਸਾਂਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀ ਕਿ ਪੰਜ਼ਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਬੰਦੀ ਸਿੰਘਾਂ ਦੀ ਤੁਰੰਤ ਰਿਹਾਅ ਕਰਵਾਊਣ ਲਈ ਮੰਗ ਪੱਤਰ ਸੌਂਪੇ ਜਾਣ।
ਕਿਸਾਨ ਆਗੂੂਆ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਚਲਦਾ ਹੋਣ ਕਾਰਨ ਐਮ ਐਲ ਏ ਆਪਣੇ ਘਰਾਂ ਵਿੱਚ ਨਹੀਂ ਮਿਲਣਗੇ।ਇਸ ਕਾਰਨ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਲੁਧਿਆਣਾ ਵਿਖੇ ਮੀਟਿੰਗ ਕਰਕੇ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਅਤੇ ਮੰਤਰੀਆ ਦੇ ਈ ਮੇਲ ਅਤੇ ਵਟਸ ਅਪ ਉਤੇ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ
ਉਮਰ ਕੈਦ ਤੋਂ ਵੱਧ ਸਜਾਵਾਂ ਕੱਟ ਚੁੱਕੇ 9 ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਅਤੇ ਹੋ ਰਹੀਆਂ ਬੇਅਦਬੀਆ ਕਰਨ ਵਾਲੇ ਦੋਸ਼ੀਆਂ ਖਿਲਾਫ 2016 ਤੋਂ ਵਿਧਾਨ ਸਭਾ ਵਿਚ ਲਟਕ ਰਹੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਉੱਤੇ ਪ੍ਰਸਤਾਵਿਤ ਸਖ਼ਤ ਕਨੂੰਨ ਬਣਾਕੇ ਕਸੂਰਵਾਰਾਂ ਤੇ ਲਾਗੂ ਕਰਵਾੳੁਣ ਬਾਰੇ।
ਸਾਲ 2015 ਵਿੱਚ ਵਾਪਰੇ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਦੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾੲੀ ਕੀਤੀ ਜਾਵੇ।ਕਿਉਂਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਕੀਤੇ ਜਾ ਰਹੇ ਹੱਕੀ ਸੰਘਰਸ਼ ਨਾਲ ਅਸੀਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਹਿਮਤ ਹਾਂ ਅਸੀਂ ਲੋਕਾਂ ਵੱਲੋਂ ਚੁਣੇ ਗਏ ਮੈਂਬਰਾ ਤੋਂ ਇਹ ਮੰਗ ਕਰਦੇ ਹਾਂ ਕਿ ਲੰਮੇ ਸਮੇਂ ਤੋਂ ਲਮਕਾਏ ਜਾ ਰਹੇ ਇਨ੍ਹਾਂ ਮਾਮਲਿਆਂ ਦਾ ਨਿਬੇੜਾ ਫਾਸਟ ਟਰੈਕ ਅਦਾਲਤ ਜਾਂ ਹਾਈ ਕੋਰਟ ਵੱਲੋਂ ਸਮਾਂਬੱਧ ਸੁਣਵਾਈ ਦੇ ਹੁਕਮ ਲੈ ਕੇ ਕਰਵਾਏ ਜਾਣ। ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਵਿਧਾਨਕ ਪਲੇਟਫਾਰਮ ਉੱਤੇ ਤੁਸੀਂ ਇਸੇ ਸੈਸ਼ਨ ਵਿਚ ਇਹਨਾਂ ਮੁੱਦਿਆਂ
ਉੱਤੇ ਉਮਰ ਕੈਦ ਤੋਂ ਵਧੇਰੇ ਸਜਾਵਾਂ ਕੱਟ ਚੁੱਕੇ ਸੂਬੇ ਦੇ ਬੰਦੀਆਂ ਨੂੰ ਤੁਰੰਤ ਰਿਹਾ ਕਰਨ ਦੀ ਆਵਾਜ਼ ਚੁੱਕੋ ਅਤੇ ਵਿਧਾਨਿਕ ਮਤਾ ਪਾਸ ਕਰਕੇ ਇਸੇ ਤਰ੍ਹਾਂ ਬਾਕੀ ਮੁੱਦਿਆ ਉੱਤੇ ਕਾਨੂੰਨੀ ਕਾਰਵਾਈ ਤੇਜ਼ ਕਰਨ ਲਈ ਕਾਰਜ ਪਾਲਿਕਾ ਨੂੰ ਆਦੇਸ ਜਾਰੀ ਕਰੋ।
ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਹਨਾਂ ਸਾਰੇ ਸੰਵੇਦਨਸ਼ੀਲ ਮੁੱਦਿਆਂ ਦੀ ਨਿਗਰਾਨੀ ਲਈ ਹਾਈ ਪੱਧਰ ਦੀ ਕਮੇਟੀ ਦਾ ਗਠਨ ਕਰੋ ਜਿਸ ਵਿਚ ਵਿਧਾਨਿਕ, ਸਰਕਾਰੀ ਅਤੇ ਜਨਤਕ ਨੁਮਾਇੰਦੇ ਸ਼ਾਮਲ ਹੋਣ।
Skm-meeting-ludhiana-bandi-singh-issue-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)