ਕਿਸਾਨ ਮਜਦੂਰ ਜਥੇਬੰਦੀ ਵੱਲੋ ਅੰਮ੍ਰਿਤਸਰ ਜਿਲ੍ਹੇ ਤੋਂ ਸੈਕੜੇ ਟ੍ਰੈਕਟਰ ਟਰਾਲੀਆਂ ਤੇ ਹਜ਼ਾਰਾਂ ਕਿਸਾਨ ਮਜਦੂਰ ਤੇ ਬੀਬੀਆਂ ਪਹੁੰਚੇ ਗੁਰਦਾਸਪੁਰ, ਅਣਮਿਥੇ ਸਮੇਂ ਦੇ ਰੇਲ ਰੋਕੋ ਮੋਰਚੇ ਸ਼ੁਰੂ, ਮੰਨੀਆ ਮੰਗਾਂ ਤੁਰੰਤ ਲਾਗੂ ਕਰਨ ਦੀ ਮੰਗ 

Feb23,2023 | Varun Soni | Jandiala Guru

 
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ, ਰੋਡ ਪ੍ਰੋਜੈਕਟਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਵਾਜ਼ਿਬ ਤੇ ਇੱਕਸਾਰ ਮੁਆਵਜੇ ਨਾ ਮਿਲਣ ਅਤੇ ਗੰਨੇ ਦੀ ਫਸਲ ਦੀ ਸੈਂਕੜੇ ਕਰੋੜਾਂ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਸਮੇਤ ਹੋਰ ਅਹਿਮ ਮੰਗਾਂ ਨੂੰ ਲੈ ਲੱਗੇ ਮੋਰਚੇ ਤੋਂ ਬਾਅਦ 30 ਜਨਵਰੀ ਨੂੰ ਮੰਗਾਂ ਤੇ ਕਾਰਵਾਈ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਮੰਗੇ ਸਮੇਂ ਤੋਂ ਵੀ ਕੁਝ ਦਿਨ ਉਪਰ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਇੱਕ ਵੀ ਕੰਮ ਨਹੀਂ ਕੀਤਾ ਗਿਆ, ਜਿਸ ਕਾਰਨ ਜਥੇਬੰਦੀ ਆਖਰੀ ਹੀਲੇ ਦੇ ਤੌਰ ਤੇ ਫਿਰ ਤੋਂ ਰੇਲ ਮਾਰਗ ਜਾਮ ਕਰਨ ਤੇ ਮਜਬੂਰ ਹੋਈ ਹੈ, ਇਹ ਜਾਣਕਾਰੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਅਤੇ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦਿੱਤੀ |
ਇਸ ਮੌਕੇ ਗੱਲ ਕਰਦੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਜਿਲ੍ਹਾ ਖਜਾਨਚੀ ਕੰਧਾਰ ਸਿੰਘ ਨੇ ਕਿਹਾ ਕਿ ਸਰਕਾਰ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜੇ ਦੇ ਆਪਣੇ ਕੀਤੇ ਵਾਅਦੇ ਤੋਂ ਭਗੌੜੀ ਹੋ ਚੁੱਕੀ ਹੈ | ਓਹਨਾ ਕਿਹਾ ਕਿ ਮਾਨ ਸਰਕਾਰ ਪੰਜਾਬ ਦੀਆਂ ਜਮੀਨਾਂ ਬਚਾਉਣ ਖਾਤਿਰ ਦਿੱਲੀ ਮੋਰਚੇ ਦੌਰਾਨ ਆਪਣੀ ਜਾਨ ਦੀ ਬਾਜ਼ੀ ਲਾ ਜਾਣ ਵਾਲੇ ਲੋਕਾਂ ਪਰਿਵਾਰਾਂ ਦਾ ਅਪਮਾਨ ਕਰ ਰਹੀ ਹੈ | ਇਸ ਮੌਕੇ ਜਿਲ੍ਹਾ ਸੀਨੀ. ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਜਿਲ੍ਹਾ ਗੁਰਦਾਸਪੁਰ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਰੇਲ ਰੋਕੋ ਮੋਰਚੇ ਵਡੇਰੇ ਲੋਕ ਹਿੱਤਾਂ ਨੂੰ ਮੁਖ ਰੱਖ ਕੇ ਲਗਾਏ ਗਏ ਹਨ | ਓਹਨਾ ਕਿਹਾ ਕਿ ਮੋਰਚੇ ਕਾਰਨ ਆਉਣ ਵਾਲੀ ਪ੍ਰੇਸ਼ਾਨੀ ਲਈ ਸਰਕਾਰ ਜਿੰਮੇਵਾਰ ਹੈ ਕਿਉਂ ਕਿ ਸਰਕਾਰ ਹੀ ਹੈ ਜੋ ਵਾਅਦਾ ਕਰਕੇ ਭੱਜੀ ਹੈ | ਓਹਨਾ ਜਾਣਕਾਰੀ ਦਿੱਤੀ ਕਿ ਪ੍ਰਸ਼ਾਸ਼ਨ ਨਾਲ ਮੀਟਿੰਗਾਂ ਦੇ ਚੱਲੇ 3 ਦੌਰ ਦੌਰਾਨ ਕੋਈ ਵੀ ਤਸੱਲੀਬਖਸ਼ ਨਤੀਜੇ ਨਹੀਂ ਨਿਕਲੇ | ਓਹਨਾ ਕਿਹਾ ਕਿ ਲੋਕ ਲੰਬਾ ਲੜਨ ਦਾ ਮੂਡ ਬਣਾ ਚੁੱਕੇ ਹਨ ਤੇ ਮੰਗਾਂ ਦੇ ਹੱਲ ਤੱਕ ਲੜਾਈ ਲਈ ਤਿਆਰ ਹਨ,ਇਸ ਲਈ ਸਰਕਾਰ ਨੂੰ ਮੰਗਾਂ ਤੇ ਜਲਦ ਕਾਰਵਾਈ ਕਰਕੇ ਮਸਲੇ ਹੱਲ ਕਰਨੇ ਪੈਣਗੇ | ਜਿਲ੍ਹਾ ਪ੍ਰਧਾਨ ਗੁਰਦਾਸਪੁਰ ਹਰਦੀਪ ਸਿੰਘ ਫੌਜੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਮੋਰਚੇ ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਗੁਰਪ੍ਰੀਤ ਸਿੰਘ ਨਾਨੋਵਾਲ, ਗੁਰਮੁਖ ਸਿੰਘ ਖਾਨ ਮਾਲੱਕ, ਸੁਖਦੇਵ ਸਿੰਘ ਅੱਲੜ ਪਿੰਡੀ, ਜਸਬੀਰ ਸਿੰਘ ਗੁਰਾਇਆ, ਜਤਿੰਦਰ ਸਿੰਘ ਵਾਰਿਆਹ, ਸੁਖਜਿੰਦਰ ਸਿੰਘ ਗੋਤ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ, ਗੁਰਦੇਵ ਸਿੰਘ ਗੱਗੋਮਾਹਲ, ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜਦੂਰ ਅਤੇ ਬੀਬੀਆਂ ਹਾਜ਼ਿਰ ਰਹੀਆਂ |
 
 

Jandiala-Guru-News



TOP HEADLINES


ਚੰਡੀਗੜ੍ਹ ਏਅਰਪੋਰਟ 'ਤੇ ਕਰੀਬ 1 ਕਰੋੜ ਰੁਪਏ ਦਾ ਸੋਨਾ ਬਰਾਮਦ
ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ
15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ
ਲੋਕ ਸਭਾ ਚੋਣਾਂ 2024 ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾ
ਪੁਲੀਸ ਵੱਲੋਂ 110 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀ ਕਾਬੂ
ਪੰਜਾਬ ਦੇ ਇਸ ਇਲਾਕੇ ਵਿਚ ਤਿਨ ਦਿਨ ਸ਼ਰਾਬ ਠੇਕੇ ਬੰਦ ਰੱਖਣ ਦੇ
ਬੀ ਜੇ ਪੀ ਉਮਦੀਵਾਰ ਪਰਮਪਾਲ ਕੌਰ ਮਲੂਕਾ ਦਾ ਵਿਰੋਧ
ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਤੇ ਸਮਾਗਮ ਦਾ ਵਿਰੋਧ ਕਰਨ ਪਹੁੰ
ਘੋੜੇ ਟਰਾਲੇ ਵੱਲੋਂ ਮੋਟਰਸਾਈਕਲ ਨਾਲ ਟੱਕਰ ਮਾਰਨ ਨੂੰ ਲੈ ਕੇ ਹੋਏ
ਡੀ ਸੀ ਵੱਲੋਂ ਗਠਿਤ ਕਮੇਟੀ ਨੇ ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ
ਪੁਲਿਸ ਨੇ ਫਕੀਰਾਂ ਦਾ ਰੂਪ ਧਾਰ ਕਰਕੇ 35 ਸਾਲਾਂ ਤੋਂ ਸਾਧ ਬਣ ਕੇ
Gujarat ਦੇ Bharuch ਤੋਂ Aap ਉਮੀਦਵਾਰ Chaitar Vasava ਦੇ ਹ
*ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਗੁਰਦਵਾਰਾ ਸਾਹਿਬ, ਮੰਦਿਰ ਅਤੇ ਸ਼
ਘਰ ਵਿਚ ਅਫੀਮ ਦੀ ਖੇਤੀ ਕਰਨ ਵਾਲਾ ਵਿਅਕਤੀ ਕਾਬੂ; 92 ਪੌਦੇ ਬਰਾਮ
ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਵਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ
ਵਿਕਾਸ ਪ੍ਰਭਾਕਰ ਕਤਲ ਕੇਸ; ਪੁਲਿਸ ਨੇ ਹਥਿਆਰਾਂ ਸਣੇ 2 ਮੁਲਜ਼ਮ ਕੀ
ਐਤਕੀਂ ਪੋਲਿੰਗ ਸਟੇਸ਼ਨਾਂ ਉਤੇ ਲੱਗਣਗੀਆਂ ਠੰਢੇ ਮਿੱਠੇ ਜਲ ਦੀਆਂ ਛ
ਪਰਮਪਾਲ ਕੌਰ ਸਿੱਧੂ ਭਾਜਪਾ ਵੱਲੋਂ ਬਠਿੰਡਾ ਤੋਂ ਲੜਨਗੇ ਚੋਣ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 41980066

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us