ਲੁਧਿਆਣਾ 'ਚ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਮੀਟਿੰਗ, ਤਮਾਮ ਮੁੱਦਿਆਂ 'ਤੇ ਕੀਤੀ ਵਿਚਾਰ ਚਰਚਾ, ਕਿਹਾ 11 ਤਰੀਕ ਨੂੰ ਮੰਤਰੀ ਅਤੇ ਐਮ ਐਲ ਏ ਦੇ ਘਰ ਦੇ ਬਾਹਰ ਦਿੱਤਾ ਜਾਵੇਗਾ ਧਰਨਾ ਅਤੇ ਮੰਗ ਪੱਤਰ
Nov29,2022
| Surinder Arora Soni | Ludhiana
ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸੰਯੂਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਕੀਤੀ ਗਈ, ਇਸ ਦੌਰਾਨ ਜਿੱਥੇ ਕਿਸਾਨਾਂ ਨੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ, ਉੱਥੇ ਹੀ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਕਿਹਾ ਕਿ ਕਿਸਾਨਾਂ ਨੇ ਪਿਛਲੇ ਸਮੇਂ 'ਚ ਦਿੱਤੇ ਧਰਨੇ 'ਚ ਇਕਜੁੱਟਤਾ ਦਿਖਾਈ ਹੈ ਕਿਹਾ ਕਿ ਇਸ ਸਬੰਧੀ 8 ਤਰੀਕ ਨੂੰ ਕਰਨਾਲ 'ਚ ਮੀਟਿੰਗ ਕੀਤੀ ਜਾਵੇਗੀ, ਜਿਸ 'ਚ 11 ਤਰੀਕ ਨੂੰ ਮੰਤਰੀ ਅਤੇ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਦੇਣ ਅਤੇ ਮੰਗ ਪੱਤਰ ਦੇਣ 'ਤੇ ਵਿਚਾਰ ਕੀਤੀ ਜਾਵੇਗਾ।
ਕਿਸਾਨ ਆਗੁ ਬਿੰਦਰ ਸਿੰਘ ਗੋਲੇਵਾਲਾ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਸਮੂਹ ਕਿਸਾਨ ਜੱਥੇਬੰਦੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸਮੂਹ ਕਿਸਾਨ ਜੱਥੇਬੰਦੀਆ 11 ਤਰੀਕ ਨੂੰ ਮੰਤਰੀ ਅਤੇ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਦੇਣਗੇ ਜਦਕਿ 8 ਨੂੰ ਕਰਨਾਲ ਵਿੱਚ. ਸਮੂਹ ਜੱਥੇਬੰਦੀਆ ਮੀਟਿੰਗ ਵਿੱਚ ਸ਼ਿਰਕਤ ਕਰਨਗੇ ਅਤੇ ਅਗਲੀ ਰਣਨੀਤੀ ਦਾ ਐਲਾਨ ਕਰਨਗੇ, ਕਿਹਾ ਕਿ 11 ਤਰੀਕ ਨੂੰ ਪੰਜਾਬ ਸਮੇਤ ਸਾਰੇ ਮੰਤਰੀਆਂ ਤੇ ਵਿਧਾਇਕ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਮੰਗ ਪੱਤਰ ਦੇਣਗੇ, ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਵਿਸ਼ੇਸ਼ ਮੰਗਾਂ ਲਖੀਮਪੁਰ ਖੀਰੀ ਇੰਨਸਾਫ ਅਤੇ ਐਮ.ਐਸ.ਪੀ. ,ਬਿਜਲੀ ਸੋਧ 2022 ਦੇ ਬਿੱਲ ਅਤੇ ਕਿਸਾਨਾਂ 'ਤੇ ਕੀਤੇ ਪਰਚੇ ਰੱਦ ਕਰਨ ਵਰਗੇ ਕਈ ਮੁੱਦੇ ਹਨ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਸ 'ਚ ਦਖਲ ਦੇ ਕੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ |
Skm-Meeting-Ludhiana-